Samit Dravid India U19: ਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਭਾਰਤ ਦੀ ਅੰਡਰ-19 ਟੀਮ ਲਈ ਚੋਣ, ਮੈਦਾਨ 'ਤੇ ਮਚਾਵੇਗਾ ਧੂਮ
Published : Aug 31, 2024, 12:48 pm IST
Updated : Aug 31, 2024, 12:52 pm IST
SHARE ARTICLE
Samit Dravid India U1 News
Samit Dravid India U1 News

Samit Dravid India U19: । ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 31 ਅਗਸਤ (ਸ਼ਨੀਵਾਰ) ਨੂੰ ਅੰਡਰ-19 ਟੀਮ ਦਾ ਐਲਾਨ ਕੀਤਾ।

Samit Dravid India U1 News: ਰਾਹੁਲ ਦ੍ਰਾਵਿੜ ਨੂੰ ਕ੍ਰਿਕਟ ਜਗਤ ਦੇ ਮਹਾਨ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ। ਦ੍ਰਾਵਿੜ ਨੇ ਵਨਡੇ ਅਤੇ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਕਈ ਯਾਦਗਾਰ ਪ੍ਰਦਰਸ਼ਨ ਦਿੱਤੇ। ਹੁਣ ਰਾਹੁਲ ਦ੍ਰਾਵਿੜ ਦਾ ਪੁੱਤਰ ਸਮਿਤ ਵੀ ਅੰਡਰ-19 ਪੱਧਰ 'ਤੇ ਧਮਾਲ ਮਚਾਉਣ ਜਾ ਰਿਹਾ ਹੈ। 18 ਸਾਲਾ ਸਮਿਤ ਦ੍ਰਾਵਿੜ ਨੂੰ ਆਸਟ੍ਰੇਲੀਆ-19 ਖਿਲਾਫ ਵਨਡੇ ਅਤੇ ਚਾਰ ਦਿਨਾ ਮੈਚਾਂ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 31 ਅਗਸਤ (ਸ਼ਨੀਵਾਰ) ਨੂੰ ਅੰਡਰ-19 ਟੀਮ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ: Delhi Newborn Baby Killed: ਮਮਤਾ ਹੋਈ ਸ਼ਰਮਸਾਰ, ਮਾਂ ਨੇ ਆਪਣੀ ਨਵਜੰਮੀ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ  

ਦੱਸ ਦੇਈਏ ਕਿ ਭਾਰਤ ਦੀ ਅੰਡਰ-19 ਟੀਮ ਆਸਟ੍ਰੇਲੀਆ-19 ਦੇ ਖਿਲਾਫ ਤਿੰਨ ਵਨਡੇ ਅਤੇ ਦੋ ਚਾਰ ਦਿਨਾ ਮੈਚ ਖੇਡੇਗੀ। ਸਮਿਤ ਪਹਿਲੀ ਵਾਰ ਅੰਡਰ-19 ਪੱਧਰ 'ਤੇ ਭਾਰਤ ਲਈ ਖੇਡਦੇ ਹੋਏ ਨਜ਼ਰ ਆਉਣਗੇ। ਦੋਵਾਂ ਟੀਮਾਂ ਵਿਚਾਲੇ ਤਿੰਨੇ ਵਨਡੇ ਮੈਚ ਪੁਡੂਚੇਰੀ 'ਚ ਖੇਡੇ ਜਾਣਗੇ। ਦੋਵੇਂ ਚਾਰ ਦਿਨਾ ਮੈਚ ਚੇਨਈ ਵਿੱਚ ਹੋਣੇ ਹਨ।

ਇਹ ਵੀ ਪੜ੍ਹੋ: Balkaur Singh Gunman: ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ 'ਚ ਤਾਇਨਾਤ ਮੁਲਾਜ਼ਮ ਆਪਸ 'ਚ ਭਿੜੇ, ਇਕ ਦਾ ਪਾਟਿਆ ਸਿਰ 

ਵਨਡੇ ਸੀਰੀਜ਼ ਲਈ ਭਾਰਤ ਦੀ ਅੰਡਰ-19 ਟੀਮ: ਰੁਦਰ ਪਟੇਲ, ਸਾਹਿਲ ਪਾਰਖ, ਕਾਰਤਿਕੇਯ ਕੇਪੀ, ਮੁਹੰਮਦ ਅਮਨ (ਕਪਤਾਨ), ਕਿਰਨ ਚੋਰਮਾਲੇ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ ਪੰਗਾਲੀਆ (ਵਿਕਟਕੀਪਰ), ਸਮਿਤ ਦ੍ਰਾਵਿੜ, ਯੁਧਜ ਗੁਹਾ, ਸਮਰਥ ਐਨ., ਨਿਖਿਲ ਕੁਮਾਰ, ਚੇਤਨ ਸ਼ਰਮਾ, ਹਾਰਦਿਕ ਰਾਜ, ਰੋਹਿਤ ਰਾਜ ਅਵਤ, ਮੁਹੰਮਦ ਅਨਾਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚਾਰ ਦਿਨਾ ਲੜੀ ਲਈ ਭਾਰਤ ਦੀ ਅੰਡਰ-19 ਟੀਮ: ਵੈਭਵ ਸੂਰਿਆਵੰਸ਼ੀ, ਨਿਤਿਆ ਪੰਡਯਾ, ਵਿਹਾਨ ਮਲਹੋਤਰਾ (ਉਪ-ਕਪਤਾਨ), ਸੋਹਮ ਪਟਵਰਧਨ (ਕਪਤਾਨ), ਕਾਰਤਿਕੇਯ ਕੇਪੀ, ਸਮਿਤ ਦ੍ਰਾਵਿੜ, ਅਭਿਗਿਆਨ ਕੁੰਡੂ (ਵਿਕੇਟ), ਹਰਵੰਸ਼ ਸਿੰਘ ਪੰਗਾਲੀਆ (ਵਿਕਟਕੀਪਰ) , ਚੇਤਨ ਸ਼ਰਮਾ , ਸਮਰਥ ਐਨ , ਆਦਿਤਿਆ ਰਾਵਤ , ਨਿਖਿਲ ਕੁਮਾਰ , ਅਨਮੋਲਜੀਤ ਸਿੰਘ , ਅਦਿੱਤਿਆ ਸਿੰਘ , ਮੁਹੰਮਦ ਅਨਾਨ ।

ਸਮਿਤ ਦ੍ਰਾਵਿੜ ਨੇ ਹਾਲ ਹੀ ਵਿੱਚ ਮਹਾਰਾਜਾ ਟਰਾਫੀ KSCA T20 ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਸਮਿਤ ਇਸ ਟੂਰਨਾਮੈਂਟ ਵਿੱਚ ਮੈਸੂਰ ਵਾਰੀਅਰਜ਼ ਟੀਮ ਦਾ ਹਿੱਸਾ ਸਨ। ਸਮਿਤ ਨੂੰ ਮੈਸੂਰ ਵਾਰੀਅਰਸ ਨੇ 50 ਹਜ਼ਾਰ ਰੁਪਏ ਦੀ ਕੀਮਤ 'ਤੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਸਮਿਤ ਇੱਕ ਸ਼ਾਨਦਾਰ ਸੱਜੇ ਹੱਥ ਦਾ ਬੱਲੇਬਾਜ਼ ਹੈ। ਉਹ ਆਪਣੀ ਸੱਜੀ ਬਾਂਹ ਨਾਲ ਮੱਧਮ ਗਤੀ ਦੀ ਗੇਂਦਬਾਜ਼ੀ ਵੀ ਕਰਦਾ ਹੈ।

​(For more Punjabi news apart from Samit Dravid India U1 News, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement