6 ਫੁੱਟ 8 ਇੰਚ ਲੰਮੇ ਪੰਜਾਬੀ ਗੱਭਰੂ ਨੇ ਮਾਰਿਆ ਮਾਅਰਕਾ, ਐੱਨ.ਬੀ.ਏ. ਨਾਲ ਜੁੜਿਆ ਨਾਂਅ
Published : Oct 22, 2017, 2:59 pm IST
Updated : Oct 22, 2017, 9:29 am IST
SHARE ARTICLE

ਸਿੱਖ ਖਿਡਾਰੀਆਂ ਦੁਆਰਾ ਦੇਸ਼ ਅਤੇ ਕੌਮ ਦਾ ਨਾਂਅ ਰੌਸ਼ਨ ਕਰਨ ਵਿੱਚ ਇੱਕ ਹੋਰ ਨੌਜਵਾਨ ਨੇ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਭਾਰਤ ਦਾ ਬਾਸਕਿਟਬਾਲ ਖਿਡਾਰੀ ਅਮਜਿਓਤ ਸਿੰਘ ਨੂੰ ਨਿਊਯਾਰਕ ਵਿਚ ਹੋਣ ਵਾਲੇ ਐੱਨ.ਬੀ.ਏ. ਜੀ ਲੀਗ ਦੇ ਖਿਡਾਰੀ ਡਰਾਫਟ ਦਾ ਹਿੱਸਾ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। 



2017 ਦੇ ਐੱਨ.ਬੀ.ਏ. ਜੀ ਲੀਗ ਡਰਾਫਟ ਵਿੱਚ ਕੁੱਲ ਇੱਕ ਸੌ ਛਿਆਲੀ ਖਿਡਾਰੀ ਚੁਣੇ ਜਾਣ ਦੇ ਯੋਗ ਹਨ। ਜੀ ਲੀਗ ਐੱਨ.ਬੀ.ਏ. ਦੇ ਅਧਿਕਾਰਤ ਜੂਨੀਅਰ ਡਿਵੀਜ਼ਨ ਹੈ। ਇਹ ਲੀਗ ਲਈ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾ ਵਜੋਂ ਦੇ ਕੰਮ ਕਰਦੇ ਹੋਏ ਐਨ.ਬੀ.ਏ. ਲਈ ਖਿਡਾਰੀ, ਕੋਚ, ਅਧਿਕਾਰੀ, ਟ੍ਰੇਨਰ ਦੇ ਨਾਲ ਨਾਲ ਫਰੰਟ-ਆਫਿਸ ਸਟਾਫ ਵੀ ਤਿਆਰ ਕਰਦਾ ਹੈ।



ਚੰਡੀਗੜ੍ਹ ਦਾ ਅਮਜਿਓਤ ਸਾਲ 2015 ਤੋਂ ਭਾਰਤ ਦੀ ਕੌਮੀ ਬਾਸਕਟਬਾਲ ਟੀਮ ਵਿੱਚ ਖੇਡ ਰਿਹਾ ਹੈ। ਅਮਜਿਓਤ ਲੁਧਿਆਣਾ ਬਾਸਕਟਬਾਲ ਅਕਾਦਮੀ ਦਾ ਸਾਬਕਾ ਵਿਦਿਆਰਥੀ ਹੈ ਅਤੇ ਉਹ ਭਾਰਤ ਦੇ ਕਈ ਨਾਮਵਰ ਖਿਡਾਰੀਆਂ ਨੂੰ ਸਿਖਲਾਈ ਦੇ ਚੁੱਕਿਆ ਹੈ ਜਿਹਨਾਂ ਵਿੱਚ ਸਤਨਾਮ ਸਿੰਘ ਭਮਰਾ, ਅੰਮ੍ਰਿਤਪਾਲ ਸਿੰਘ ਅਤੇ ਜਗਦੀਪ ਸਿੰਘ ਦੇ ਨਾਂਅ ਸ਼ਾਮਿਲ ਹਨ। 


ਅਮਜਿਓਤ ਖਿਡਾਰੀ ਮਾਤਾ ਪਿਤਾ ਦੀ ਹੋਣਹਾਰ ਸੰਤਾਨ ਹੈ। ਉਸਦੀ ਮਾਤਾ ਚੰਗੇ ਐਥਲੀਟ ਰਹਿ ਚੁੱਕੇ ਹਨ ਅਤੇ ਉਸਦੇ ਪਿਤਾ ਕੌਮੀ ਬਾਸਕਿਟਬਾਲ ਟੀਮ ਦੇ ਮੈਂਬਰ ਸੀ। 27 ਜਨਵਰੀ 1992 ਵਿੱਚ ਜਨਮੇ ਅਮਜਿਓਤ ਨੇ ਸ਼ੁਰੂਆਤ ਵਿੱਚ ਕ੍ਰਿਕੇਟ ਖੇਡਣੀ ਸ਼ੁਰੂ ਕੀਤੀ ਪਰ ਬਾਅਦ ਵਿੱਚ 2007 ਤੋਂ ਉਸਨੇ ਬਾਸਕਿਟਬਾਲ ਨੂੰ ਚੁਣਿਆ ਤਾਂ ਫਿਰ ਕਾਮਯਾਬੀ ਦੀਆਂ ਨਵੀਆਂ ਮੰਜ਼ਿਲਾਂ ਨੂੰ ਸਰ ਕਰਦਾ ਚਲਾ ਗਿਆ ਜੋ ਬਦਸਤੂਰ ਜਾਰੀ ਹੈ। 

 

ਅਮਜਿਓਤ ਨੇ ਯੂ.ਬੀ.ਏ. ਪ੍ਰੋ ਬਾਸਕਟਬਾਲ ਲੀਗ ਵਿੱਚ ਦਿੱਲੀ ਕੈਪਿਟਲਜ਼ ਦੀ ਨੁਮਾਇੰਦਗੀ ਕੀਤੀ ਅਤੇ ਜਪਾਨ ਵਿੱਚ ਟੋਕੀਉ ਐਕਸੀਲੈਂਸ ਲਈ ਵੀ ਚੁਣਿਆ ਗਿਆ। ਖੇਡ ਦੇ ਮੈਦਾਨ ਵਿੱਚ 6 ਫੁੱਟ 8 ਇੰਚ ਲੰਮਾ ਐਮਜਿਓਟ ਮੁੱਖ ਤੌਰ ਤੇ ਫਾਰਵਰਡ ਵਜੋਂ ਖੇਡਦਾ ਹੈ।   


ਭਵਿੱਖ ਦੇ ਸੁਪਰਸਟਾਰ ਖਿਡਾਰੀ ਅਮਜਿਓਤ ਸਿੰਘ ਨੂੰ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement