85 ਸਾਲਾ ਕੈਪਟਨ ਜੀ.ਐਸ. ਸਿੱਧੂ ਵਲੋਂ ਦੋ ਨਵੇਂ ਕੀਰਤੀਮਾਨ ਸਥਾਪਤ
Published : Oct 4, 2017, 12:22 am IST
Updated : Oct 3, 2017, 6:52 pm IST
SHARE ARTICLE


ਐਸ.ਏ.ਐਸ. ਨਗਰ, 3 ਅਕਤੂਬਰ (ਸੁਖਦੀਪ ਸਿੰਘ ਸੋਈ) : ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚੋਂ ਸੇਵਾ ਮੁਕਤ ਹੋਏ 85 ਸਾਲਾ ਕੈਪਟਨ ਜੀ.ਐਸ. ਸਿੱਧੂ ਨੇ ਦੋ ਨਵੇਂ ਕੀਰਤੀਮਾਨ ਸਥਾਪਤ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਚੀਨ ਦੇ ਰਗਾਉ ਵਿਖੇ 20 ਸਤੰਬਰ ਤੋਂ 28 ਸਤੰਬਰ ਤਕ ਏਸ਼ੀਅਨ ਮਾਸਟਰਜ਼ ਐਥਲੈਟਿਕਸ ਚੈਪੀਅਨਸ਼ਿਪ ਦੌਰਾਨ ਇਹ ਕੀਰਤੀਮਾਨ ਸਥਾਪਤ ਕੀਤੇ। ਇਨ੍ਹਾਂ ਖੇਡਾਂ ਦੌਰਾਨ ਉਨ੍ਹਾਂ 3 ਸੋਨ ਤਮਗ਼ੇ ਜਿੱਤ ਕੇ ਵੱਡਾ ਮਾਣ ਹਾਸਲ ਕੀਤਾ ਹੈ। ਕੈਪਟਨ ਸਿੱਧੂ ਨੇ ਸ਼ਾਟ ਪੁੱਟ ਅਤੇ ਹੈਮਰ ਥ੍ਰੋ ਵਿਚ ਨਵੇਂ ਏਸੀਆ ਰੀਕਾਰਡ ਪੈਦਾ ਕੀਤੇ ਹਨ। 


ਉਨ੍ਹਾਂ ਸ਼ਾਟ ਪੁੱਟ ਮੁਕਾਬਲਿਆਂ ਵਿਚ  8.88 ਮੀਟਰ ਦੂਰੀ 'ਤੇ ਸੁੱਟ ਕੇ ਨਵਾਂ ਰਿਕਾਰਡ ਕਾਇਮ ਕੀਤਾ ਅਤੇ ਹੈਮਰ ਥਰੋ ਵਿਚ 25.36 ਮੀਟਰ  ਸੁੱਟ ਕੇ ਨਵਾਂ ਏਸੀਅਨ ਰਿਕਾਰਡ ਕਾਇਮ ਕੀਤਾ। ਸਿੱਧੂ ਸ਼ਾਟ ਪੁੱਟ ਵਿਚ ਪੰਜਵੀਂ ਵਾਰ ਅਤੇ ਹੈਮਰ ਥ੍ਰੋ ਵਿਚ ਤਿੰਨ ਵਾਰ ਚੈਪੀਅਨ ਰਹੇ। ਵਰਨਣਯੋਗ ਹੈ ਕਿ ਸਿੱਧੂ ਨੇ ਡਿਸਕਸ ਥਰੋ ਵਿਚ ਵੀ 19.39 ਮੀਟਰ ਦੂਰੀ 'ਤੇ ਸੁੱਟ ਕੇ ਸੋਨ ਤਮਗ਼ਾ ਜਿੱਤਿਆ ਹੈ। ਉਨ੍ਹਾਂ ਦਾ ਸੁਪਨਾ ਹੁਣ ਅਗਲੇ ਸਾਲ ਹੋਣ ਵਾਲੀ ਵਿਸ਼ਵ ਮਾਸਟਰਜ਼ ਐਥਲੈਟਿਕ ਮੀਟ ਮੌਕੇ ਸੋਨ ਤਮਗ਼ਾ ਜਿੱਤਣ ਦਾ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement