ਆਈ.ਸੀ.ਸੀ. ਵਲੋਂ ਸ੍ਰੀਲੰਕਾ ਕ੍ਰਿਕਟ ਦੀ ਜਾਂਚ ਸ਼ੁਰੂ
Published : Sep 24, 2017, 10:16 pm IST
Updated : Sep 24, 2017, 4:46 pm IST
SHARE ARTICLE

ਦੁਬਈ, 24 ਸਤੰਬਰ: ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਸ੍ਰੀਲੰਕਾ ਦੀ ਭ੍ਰਿਸ਼ਟਾਚਾਰ ਰੋਕੂ ਜਾਂਚ ਸ਼ੁਰੂ ਕੀਤੀ ਹੈ ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਸ ਦੇਸ਼ ਨਾਲ ਜੁੜੀ ਕੋਈ ਖ਼ਾਸ ਸੀਰੀਜ਼ ਜਾਂਚ ਦੇ ਦਾਇਰੇ 'ਚ ਹੈ ਜਾਂ ਨਹੀਂ।
ਸੰਸਾਰਕ ਅਦਾਰੇ ਨੇ ਬਿਆਨ 'ਚ ਕਿਹਾ ਕਿ ਆਈ.ਸੀ.ਸੀ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏ.ਸੀ.ਯੂ.) ਨੇ ਹਾਲ ਹੀ 'ਚ ਜਾਂਚ ਦੇ ਹਿੱਸੇ ਦੇ ਤੌਰ 'ਤੇ ਦੇਸ਼ ਦਾ ਦੌਰਾ ਕੀਤਾ ਸੀ। ਆਈ.ਸੀ.ਸੀ. ਦੇ ਏ.ਸੀ.ਯੂ. ਮਹਾਪ੍ਰਬੰਧਕ ਐਲੇਕਸ ਮਾਰਸ਼ਲ ਨੇ ਬਿਆਨ 'ਚ ਕਿਹਾ ਕਿ ਆਈ.ਸੀ.ਸੀ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਕ੍ਰਿਕਟ 'ਚ ਈਮਾਨਦਾਰੀ ਬਰਕਰਾਰ ਰੱਖਣ ਦੇ ਲਈ ਕੰਮ ਕਰਦੀ ਹੈ ਅਤੇ ਉਨ੍ਹਾਂ ਥਾਵਾਂ 'ਤੇ ਜਾਂਚ ਕਰਨਾ ਵੀ ਸ਼ਾਮਲ ਹੈ ਜਿੱਥੇ ਅਜਿਹਾ ਕਰਨ ਦੇ ਲਈ ਤਰਕਪੂਰਨ ਆਧਾਰ ਹੈ।
ਸ੍ਰੀਲੰਕਾ ਨੇ ਜ਼ਿੰਬਾਬਵੇ ਵਿਰੁਧ ਘਰੇਲੂ ਇਕ ਰੋਜ਼ਾ ਕੌਮਾਂਤਰੀ ਸੀਰੀਜ਼ 2-3 ਨਾਲ ਗੁਆਈ ਦਿਤੀ ਸੀ ਜਦਕਿ ਭਾਰਤ ਵਿਰੁਧ ਤਿੰਨ ਟੈਸਟ, ਪੰਜ ਵਨਡੇ ਅਤੇ ਇਕ ਟੀ-20 ਕੌਮਾਂਤਰੀ ਮੈਚ 'ਚ ਉਸ ਨੂੰ ਕਲੀਨਸਵੀਪ ਦਾ ਸਾਹਮਣਾ ਕਰਨਾ ਪਿਆ ਸੀ। ਆਈ.ਸੀ.ਸੀ. ਨੇ ਕਿਹਾ ਕਿ ਫਿਲਹਾਲ ਸ੍ਰੀਲੰਕਾ 'ਚ ਆਈ.ਸੀ.ਸੀ. (ਏ.ਸੀ.ਯੂ.) ਦੀ ਜਾਂਚ ਚਲ ਰਹੀ ਹੈ।  
ਸੁਭਾਵਕ ਹੈ ਇਸ ਦੇ ਹਿੱਸੇ ਦੇ ਤੌਰ 'ਤੇ ਅਸੀਂ ਕਈ ਲੋਕਾਂ ਨਾਲ ਗੱਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮੌਜੂਦਾ ਜਾਂਚ 'ਤੇ ਅਸੀਂ ਅੱਗੇ ਕੋਈ ਟਿੱਪਣੀ ਨਹੀਂ ਕਰ ਸਕਾਂਗੇ। ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੈ ਜੋ ਏ.ਸੀ.ਯੂ. ਦੀ ਜਾਂਚ 'ਚ ਮਦਦ ਕਰ ਸਕਦੀ ਹੈ ਤਾਂ ਅਸੀਂ ਉਨ੍ਹਾਂ ਤੋਂ ਅਪੀਲ ਕਰਦੇ ਹਾਂ ਕਿ ਸਾਡੇ ਸੰਪਰਕ 'ਚ ਰਹਿਣ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement