ਅਦਾਕਾਰ ਦੇ ਰੂਪ ਵਿਚ ਲੋਕ ਮੇਰੇ ਬਾਰੇ ਕੀ ਸੋਚਦੇ ਹਨ, ਇਹ ਵੇਖਣ ਲਈ ਉਤਸ਼ਾਹਤ ਹਾਂ: ਸ਼੍ਰੀਸੰਤ
Published : Aug 29, 2017, 10:26 pm IST
Updated : Aug 29, 2017, 4:56 pm IST
SHARE ARTICLE



ਮੁੰਬਈ, 29 ਅਗੱਸਤ: ਫ਼ਿਲਮ 'ਅਕਸਰ 2' ਹਿੰਦੀ ਫ਼ਿਲਮ ਜਗਤ ਵਿਚ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਕ੍ਰਿਕਟ ਖਿਡਾਰੀ ਐਸ ਸ਼੍ਰੀਸੰਤ ਦਾ ਕਹਿਣਾ ਹੈ ਕਿ ਉਹ ਫ਼ਿਲਮਾਂ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ ਨੂੰ ਲੈ ਕੇ ਉਤਸ਼ਾਹਤ ਹੈ। ਸ਼੍ਰੀਸੰਤ ਨੇ ਦਸਿਆ ਕਿ ਉਹ ਸਪਾਟ ਫ਼ਿਕਸਿੰਗ ਦੀ ਘਟਨਾ ਤੋਂ ਉੱਭਰ ਚੁਕੇ ਹਨ।
ਫ਼ਿਲਮ ਦਾ ਟ੍ਰੇਲਰ ਲਾਂਚ ਹੋਣ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਚ ਫ਼ਿਕਸਿੰਗ ਬਾਰੇ ਤੁਹਾਨੂੰ ਬੀਸੀਸੀਆਈ ਤੋਂ ਪੁਛਣਾ ਚਾਹੀਦਾ ਹੈ, ਮੈਨੂੰ ਨਹੀਂ। ਮੈਂ 'ਅਕਸਰ 2' ਨੂੰ ਲੈ ਕੇ ਉਤਸ਼ਾਹਤ ਹਾਂ ਅਤੇ ਮੈਂ ਇਹ ਵੇਖਣ ਨੂੰ ਲੈ ਕੇ ਉਤਸ਼ਾਹਤ ਹਾਂ ਕਿ ਲੋਕ ਸ਼੍ਰੀਸੰਤ ਨੂੰ ਇਕ ਕ੍ਰਿਕਟਰ ਨਹੀਂ ਬਲਕਿ ਇਕ ਅਭਿਨੇਤਾ ਦੇ ਰੂਪ ਵਿਚ ਵੇਖ ਕੇ ਕਿਵੇਂ ਦੀ ਪ੍ਰਕਿਰਿਆ ਪ੍ਰਗਟ ਕਰਦੇ ਹਨ।
ਪਹਿਲਾਂ ਦੱਖਣ ਦੀ ਇਕ ਫ਼ਿਲਮ ਵਿਚ ਕੰਮ ਕਰਨ ਵਾਲੇ ਸ਼੍ਰੀਸੰਤ ਨੇ ਦਸਿਆ ਕਿ ਜੇਕਰ ਉਨ੍ਹਾਂ ਨੂੰ ਚੰਗੀਆਂ ਫ਼ਿਲਮਾਂ ਦਾ ਪ੍ਰਸਤਾਵ ਮਿਲਦਾ ਹੈ ਤਾਂ ਹਿੰਦੀ ਫ਼ਿਲਮ ਜਗਤ ਵਿਚ ਹੋਰ ਜ਼ਿਆਦਾ ਫ਼ਿਲਮਾਂ ਕਰ ਸਕਦੇ ਹਨ। ਇਸ ਫ਼ਿਲਮ ਵਿਚ ਜ਼ਰੀਨ ਖ਼ਾਨ, ਅਭਿਨਵ ਸ਼ੁਕਲਾ ਅਤੇ ਗੌਤਮ ਰੋਡੇ ਵੀ ਨਜ਼ਰ ਆਉਣਗੇ। ਇਹ ਫ਼ਿਲਮ 6 ਅਕਤੂਬਰ ਨੂੰ ਸਿਨੇਮਾਂ ਘਰਾਂ ਵਿਚ ਪ੍ਰਦਰਸ਼ਤ ਹੋਵੇਗੀ। (ਪੀਟੀਆਈ)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement