
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਫਿਲਮ 'ਪਰੀ' ਵਿਚ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਕੰਮ ਦੀ ਤਾਰੀਫ ਕੀਤੀ ਹੈ। ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਤੇ ਕਿਹਾ,''ਪਿੱਛਲੀ ਰਾਤ ਫਿਲਮ 'ਪਰੀ' ਦੇਖੀ। ਇਹ ਮੇਰੀ ਪਤਨੀ ਦਾ ਹੁਣ ਤੱਕ ਦਾ ਸਭ ਤੋਂ ਚੰਗਾ ਕੰਮ ਹੈ। ਪਿਛਲੇ ਕੁਝ ਸਮੇਂ ਵਿਚ ਮੈਂ ਇਸ ਤੋਂ ਬਿਹਤਰ ਕੋਈ ਫਿਲਮ ਨਹੀਂ ਦੇਖੀ। ਡਰ ਵੀ ਲੱਗਾ, ਪਰ ਮੈਨੂੰ ਮਾਣ ਹੈ ਅਨੁਸ਼ਕਾ ਸ਼ਰਮਾ...''
ਸ਼ੁੱਕਰਵਾਰ ਨੂੰ ਰਿਲੀਜ਼ ਹੋਈ 'ਪਰੀ' ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਤੋਂ ਬਾਅਦ ਅਨੁਸ਼ਕਾ ਸ਼ਰਮਾ ਦੀ ਇਹ ਪਹਿਲੀ ਫਿਲਮ ਹੈ। ਫਿਲਮ ਨੂੰ ਆਲੋਚਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ।
ਨਿਰਦੇਸ਼ਕ ਪ੍ਰੋਸਿਤ ਰਾਏ ਦੇ ਨਿਰਦੇਸ਼ਨ ਵਿਚ ਇਸ ਹਾਰਰ ਫਿਲਮ ਨੂੰ ਅਨੁਸ਼ਕਾ ਦੀ ਕਲੀਨ ਸਲੇਟ ਫਿਲੰਸ ਅਤੇ ਕ੍ਰੀਆਜ ਐਂਟਰਟੇਨਮੈਂਟ ਨੇ ਨਾਲ 'ਚ ਪ੍ਰੋਡਿਊਸ ਕੀਤਾ ਹੈ। ਫਿਲਮ 'ਐੱਨ. ਐੱਚ. 10' ਅਤੇ 'ਫਿਲੋਰੀ' ਤੋਂ ਬਾਅਦ ਇਕ ਨਿਰਮਾਤਾ ਦੇ ਰੂਪ ਵਿਚ ਇਹ ਅਨੁਸ਼ਕਾ ਦੀ ਤੀਜੀ ਫਿਲਮ ਹੈ।
ਅਨੁਸ਼ਕਾ ਦੇ ਪ੍ਰੋਡਕਸ਼ਨ ਹਾਊਸ ਵਿਚ ਬਣੀ ਹੈ ਫਿਲਮ
ਪਰੀ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਕਲੀਨ ਸਲੇਟ ਫਿਲੰਸ ਦੀ ਤੀਜੀ ਫਿਲਮ ਹੈ। ਪਹਿਲਾਂ ਇਹ 2 ਫਰਵਰੀ ਨੂੰ ਸਿਨੇਮਾ ਘਰਾਂ ਵਿਚ ਰਿਲੀਜ ਹੋਣ ਵਾਲੀ ਸੀ ਪਰ ਬਾਅਦ ਵਿਚ ਇਸਦੀ ਰਿਲੀਜ ਡੇਟ 2 ਮਾਰਚ ਕਰ ਦਿੱਤੀ ਗਈ।
ਅਨੁਸ਼ਕਾ ਦੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ NH 10 ਸੀ, ਜਿਸ ਵਿਚ ਉਨ੍ਹਾਂ ਦੇ ਰੋਲ ਨੂੰ ਪਤੀ ਵਿਰਾਟ ਕੋਹਲੀ ਨੇ ਵੀ ਸਰਾਹਿਆ ਸੀ। ਆਪਣੀ ਹੋਮ ਪ੍ਰੋਡਕਸ਼ਨ ਦੀ ਦੂਜੀ ਫਿਲਮ ਫਿਲੌਰੀ ਵਿਚ ਅਨੁਸ਼ਕਾ ਨੇ ਇਕ ਦੋਸਤਾਨਾ ਭੂਤ ਦਾ ਕਿਰਦਾਰ ਨਿਭਾਇਆ ਸੀ, ਜਿਸਨੂੰ ਦਰਸ਼ਕਾਂ ਦਾ ਜ਼ਿਆਦਾ ਰਿਸਪਾਂਸ ਨਹੀਂ ਮਿਲਿਆ ਸੀ।