ਅਪਾਹਿਜ ਹੋਣ ਦੇ ਬਾਵਜੂਦ ਦੇਸ਼ ਨੂੰ ਦਿਵਾਇਆ ਚਾਂਦੀ ਤਮਗਾ
Published : Dec 27, 2017, 4:04 pm IST
Updated : Dec 27, 2017, 10:34 am IST
SHARE ARTICLE

ਜਲੰਧਰ: ਕਹਿੰਦੇ ਨੇ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਕਿਸੇ ਵੀ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਅਜਿਹੀ ਹੀ ਇਕ ਮਿਸਾਲ ਪੇਸ਼ ਕੀਤੀ ਹੈ ਜਲੰਧਰ ਦੇ ਰਹਿਣ ਵਾਲੇ ਆਕਾਸ਼ ਨੇ। ਆਕਾਸ਼ ਨੇ ਅਪਾਹਿਜ ਹੋਣ ਦੇ ਬਾਵਜੂਦ ਦੁਬਈ 'ਚ ਹੋਈਆਂ ਏਸ਼ੀਅਨ ਯੂਥ ਪੈਰਾ ਗੇਮਸ 'ਚ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। 


ਦਰਅਸਲ ਆਕਾਸ਼ ਨੇ ਖੇਡ ਦੀ ਦੁਨੀਆ 'ਚ ਸ਼ੁਰੂਆਤ ਤਾਂ ਹਾਕੀ ਤੋਂ ਕੀਤੀ ਪਰ ਇਕ ਹਾਦਸੇ 'ਚ ਆਕਾਸ਼ ਨੇ ਆਪਣੇ ਦੋਵੇਂ ਪੈਰਾਂ ਨੂੰ ਗੁਆ ਦਿੱਤਾ। ਇਸ ਦੇ ਬਾਅਦ ਆਕਾਸ਼ ਨੇ ਫਿਰ ਵੀ ਹਿੰਮਤ ਨਾ ਹਾਰੀ ਅਤੇ ਹਾਕੀ ਦੀ ਜਗ੍ਹਾ ਜੈਵਲਿਨ ਥ੍ਰੋ ਅਤੇ ਡਿਸਕ ਥ੍ਰੋ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸਿਰਫ ਡੇਢ ਸਾਲ ਦੀ ਮਿਹਨਤ ਦੇ ਬਾਅਦ ਹੁਣ ਆਕਾਸ਼ ਨੇ ਪੂਰੇ ਏਸ਼ੀਆ 'ਚ ਦੂਜਾ ਸਥਾਨ ਹਾਸਲ ਕਰਕੇ ਦੇਸ਼ ਦੀ ਝੋਲੀ 'ਚ ਸਿਲਵਰ ਮੈਡਲ ਪਾਇਆ। 


ਆਕਾਸ਼ ਨੂੰ ਗੁੱਸਾ ਤਾਂ ਇਸ ਗੱਲ ਦਾ ਸੀ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਉਸ ਦੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਆਕਾਸ਼ ਨੇ ਦੱਸਿਆ ਕਿ ਉਹ 2020 'ਚ ਓਲਪਿੰਕ ਖੇਡਣਾ ਚਾਹੁੰਦਾ ਹੈ, ਜਿਸ ਨਾਲ ਦੇਸ਼ ਦੇ ਲਈ ਮੈਡਲ ਲੈ ਕੇ ਆਵੇ। ਦੂਜੇ ਪਾਸੇ ਆਕਾਸ਼ ਦੀ ਮਾਂ ਆਪਣੇ ਬੇਟੇ ਦੇ ਸੰਘਰਸ਼ ਭਰੇ ਜੀਵਨ ਨੂੰ ਯਾਦ ਕਰਕੇ ਭਾਵੁਕ ਹੋ ਗਈ। ਗੀਤਾ ਮੁਤਾਬਕ ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਦੇ ਬਾਵਜੂਦ ਉਸ ਨੇ ਆਪਣੇ ਪੁੱਤਰ ਦੇ ਸੁਪਨੇ ਨੂੰ ਪੂਰਾ ਹੋਣ 'ਚ ਕਮੀ ਨਾ ਹੋਣ ਦਿੱਤੀ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement