ਆਸਟਰੇਲੀਆ ਨੂੰ ਹਰਾ ਕੇ ਭਾਰਤੀ ਟੀਮ ਬਣ ਸਕਦੀ ਹੈ 'ਨੰਬਰ ਵਨ'
Published : Sep 7, 2017, 10:16 pm IST
Updated : Sep 7, 2017, 4:46 pm IST
SHARE ARTICLE

ਨਵੀਂ ਦਿੱਲੀ, 7 ਸਤੰਬਰ : ਸ੍ਰੀਲੰਕਾ ਨੂੰ ਹਰਾਉਣ ਦੇ ਬਾਅਦ ਹੁਣ ਭਾਰਤੀ ਟੀਮ ਘਰੇਲੂ ਸੀਰੀਜ਼ ਵਿਚ ਆਸਟਰੇਲੀਆ ਵਿਰੁਧ ਖੇਡੇਗੀ। ਆਸਟਰੇਲੀਆਈ ਟੀਮ ਭਾਰਤ ਵਿਚ ਪੰਜ ਵਨਡੇ ਅਤੇ ਤਿੰਨ ਟੀ-20 ਮੈਚ ਖੇਡੇਗੀ। ਸਟੀਵ ਸਮਿਥ ਦੀ ਕਪਤਾਨੀ ਵਿਚ ਆਸਟਰੇਲੀਆਈ ਟੀਮ ਕਾਫ਼ੀ ਮਜ਼ਬੂਤ ਹੈ। ਉਹ ਵਿਸ਼ਵ ਵਿਚ ਦੂਜੇ ਨੰਬਰ ਦੀ ਟੀਮ ਹੈ। ਦੱਖਣ ਅਫ਼ਰੀਕਾ ਪਹਿਲੇ ਨੰਬਰ 'ਤੇ ਕਾਬਜ਼ ਹੈ। ਭਾਰਤੀ ਟੀਮ ਫਿਲਹਾਲ ਰੈਂਕਿੰਗ ਵਿਚ ਤੀਸਰੇ ਨੰਬਰ 'ਤੇ ਚੱਲ ਰਹੀ ਹੈ।
ਜੇਕਰ ਭਾਰਤੀ ਟੀਮ ਵਨਡੇ ਸੀਰੀਜ਼ ਵਿਚ ਆਸਟਰੇਲੀਆ ਨੂੰ ਹਰਾ ਦਿੰਦੀ ਹੈ ਤਾਂ ਉਹ ਰੈਂਕਿੰਗ ਵਿਚ ਨੰਬਰ ਇਕ ਹੋ ਸਕਦੀ ਹੈ। ਹੁਣ ਭਾਰਤੀ ਟੀਮ ਆਸਟਰੇਲੀਆ ਤੋਂ ਸਿਰਫ਼ ਕੁੱਝ ਦਸ਼ਮਲਵ ਅੰਕਾਂ ਨਾਲ ਹੀ ਪਿੱਛੇ ਹੈ। ਸ੍ਰੀਲੰਕਾ ਵਿਚ ਵਿਰਾਟ ਕੋਹਲੀ ਦੀ ਲੀਡਰਸ਼ਿਪ ਵਿਚ ਭਾਰਤੀ ਟੀਮ ਨੇ ਸ੍ਰੀਲੰਕਾ ਨੂੰ ਕਰਾਰੀ ਹਾਰ ਦਿਤੀ ਹੈ। ਲਿਹਾਜ਼ਾ ਉਮੀਦ ਹੈ ਕਿ ਅਗਲੀ ਸੀਰੀਜ਼ ਵਿਚ ਕੰਗਾਰੂਆਂ ਨੂੰ ਹਰਾ ਕੇ ਭਾਰਤੀ ਟੀਮ ਨੰਬਰ ਇਕ ਬਣ ਸਕਦੀ ਹੈ।
ਆਸਟਰੇਲੀਆਈ ਟੀਮ ਦਾ ਭਾਰਤ ਦੌਰਾ 27 ਦਿਨਾਂ ਦਾ ਹੈ। ਪਹਿਲਾ ਵਨਡੇ ਚੇਨਈ ਵਿਚ 17 ਸਤੰਬਰ ਨੂੰ ਖੇਡਿਆ ਜਾਵੇਗਾ। 21 ਸਤੰਬਰ ਨੂੰ ਕੋਲਕਾਤਾ ਵਿਚ ਦੂਜਾ ਅਤੇ 24 ਸਤੰਬਰ ਨੂੰ ਇੰਦੌਰ ਵਿਚ ਤੀਜਾ ਵਨਡੇ ਖੇਡਿਆ ਜਾਵੇਗਾ। 28 ਸਤੰਬਰ ਨੂੰ ਚੌਥਾ ਵਨਡੇ ਬੈਂਗਲੁਰੂ ਵਿਚ ਹੋਵੇਗਾ। ਸੀਰੀਜ ਦਾ ਪੰਜਵਾਂ ਅਤੇ ਆਖਰੀ ਵਨਡੇ ਨਾਗਪੁਰ ਵਿਚ 1 ਅਕਤੂਬਰ ਨੂੰ ਖੇਡਿਆ ਜਾਵੇਗਾ।
ਟੀ-20 ਸੀਰੀਜ਼ ਦਾ ਪਹਿਲਾ ਮੈਚ 7 ਅਕਤੂਬਰ ਨੂੰ ਰਾਂਚੀ ਵਿਚ ਖੇਡਿਆ ਜਾਵੇਗਾ।
10 ਅਕਤੂਬਰ ਨੂੰ ਦੂਜਾ ਮੈਚ ਗੁਹਾਟੀ ਵਿਚ ਹੋਵੇਗਾ। ਸੀਰੀਜ਼ ਦਾ ਆਖਰੀ ਮੈਚ 13 ਅਕਤੂਬਰ ਨੂੰ ਹੈਦਰਾਬਾਦ ਵਿਚ ਆਯੋਜਤ ਹੋਵੇਗਾ। (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement