ਆਸਟਰੇਲੀਆ ਟੀਮ ਨੂੰ ਮੁਕਾਬਲੇ ਤੋਂ ਪਹਿਲਾਂ ਜ਼ੋਰਦਾਰ ਝੱਟਕਾ, ਸਮਿਥ ਹੋਏ ਜ਼ਖਮੀ
Published : Oct 6, 2017, 5:14 pm IST
Updated : Oct 6, 2017, 11:44 am IST
SHARE ARTICLE

ਆਸਟਰੇਲੀਆ ਨੂੰ ਭਾਰਤੀ ਟੀਮ ਦੇ ਖਿਲਾਫ ਰਾਂਚੀ ਵਿਚ ਸ਼ਨੀਵਾਰ ਨੂੰ ਹੋਣ ਵਾਲੇ ਪਹਿਲੇ ਟੀ-20 ਕੌਮਾਂਤਰੀ ਮੁਕਾਬਲੇ ਤੋਂ ਪਹਿਲਾਂ ਜ਼ੋਰਦਾਰ ਝੱਟਕਾ ਲੱਗਾ ਹੈ। ਵੀਰਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਦੇ ਮੋਢੇ 'ਤੇ ਸੱਟ ਲੱਗ ਗਈ ਹੈ। ਸੱਜੇ ਹੱਥ ਦੇ ਬੱਲੇਬਾਜ਼ ਨੂੰ ਨੇੜੇ ਦੇ ਹਸਪਤਾਲ ਵਿਚ ਇਲਾਜ਼ ਲਈ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਐਮ.ਆਰ.ਆਈ. ਸਕੈਨ ਵੀ ਕਰਾਇਆ ਗਿਆ। 


ਹਾਲਾਂਕਿ, ਆਸਟਰੇਲੀਆ ਪ੍ਰਬੰਧਨ ਨੂੰ ਰਾਹਤ ਮਹਿਸੂਸ ਹੋਈ ਜਦੋਂ ਡਾਕਟਰ ਨੇ ਸਮਿਥ ਨੂੰ ਫਿਟ ਘੋਸ਼ਿਤ ਕੀਤਾ ਅਤੇ ਪਹਿਲੇ ਟੀ-20 ਵਿਚ ਖੇਡਣ ਲਈ ਹਰੀ ਝੰਡੀ ਦਿੱਤੀ। ਪਰ ਦੱਸ ਦਈਏ ਕਿ ਆਸਟਰੇਲੀਆ ਦੀ ਟੀਮ ਪਹਿਲਾਂ ਹੀ ਸੀਰੀਜ਼ ਗੁਆ ਕੇ ਦਬਾਅ 'ਚ ਹੋਵੇਗੀ ਤਾਂ ਅਜਿਹੇ 'ਚ ਜੇਕਰ ਸਮਿਥ ਵੀ ਬਾਹਰ ਹੋ ਜਾਂਦੇ ਤਾਂ ਆਸਟਰੇਲੀਆ ਨੂੰ ਇਕ ਬਹੁਤ ਵੱਡਾ ਝਟਕਾ ਲੱਗਦਾ।



ਆਸਟਰੇਲਿਆ ਨੂੰ ਹਾਲ ਹੀ ਵਿਚ ਖੇਡੀ ਗਈ 5 ਮੈਚਾਂ ਦੀ ਸੀਰੀਜ਼ ਵਿਚ ਭਾਰਤੀ ਟੀਮ ਖਿਲਾਫ 1-4 ਨਾਲ ਹਾਰ ਝਲਣੀ ਪਈ ਸੀ। ਹੁਣ ਦੋਨਾਂ ਟੀਮਾਂ ਦਰਮਿਆਨ 7 ਅਕਤੂਬਰ ਤੋਂ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਰਾਂਚੀ ਵਿਚ ਖੇਡਿਆ ਜਾਵੇਗਾ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement