ਅਸੀਂ ਜਿੱਤ ਦਾ ਫ਼ਾਰਮੂਲਾ ਭੁੱਲ ਗਏ ਹਾਂ: ਕਾਪੁਗੇਦਾਰਾ
Published : Aug 28, 2017, 11:11 pm IST
Updated : Aug 28, 2017, 5:41 pm IST
SHARE ARTICLE


ਪੱਲੇਕੇਲ, 28 ਅਗੱਸਤ: ਸ੍ਰੀਲੰਕਾ ਦੇ ਕਾਰਜਕਾਰੀ ਕਪਤਾਨ ਚਮਾਰਾ ਕਾਪੂਗੇਦਾਰਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਜਿੱਤ ਦੀ ਕਲਾ ਭੁੱਲ ਗਈ ਹੈ ਅਤੇ ਉਨ੍ਹਾਂ ਨੇ ਟੀਮ ਨੂੰ ਅਪੀਲ ਕੀਤੀ ਕਿ ਉਹ ਜ਼ੁੰਮੇਵਾਰੀ ਲੈਣ ਅਤੇ ਭਾਰਤ ਵਿਰੁਧ ਚੌਥੇ ਇਕ ਰੋਜ਼ਾ ਮੈਚ ਤੋਂ ਪਹਿਲਾਂ ਅਪਣੀਆਂ ਕਮਜ਼ੋਰੀਆਂ 'ਤੇ ਕੰਮ ਕਰਨ।
ਕਾਪੁਗੇਦਾਰਾ ਨੇ ਕਲ ਤੀਜੇ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਭਾਰਤ ਹੱਥੋਂ 6 ਵਿਕਟਾਂ ਨਾਲ ਹਾਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਕੋਈ ਵੀ ਬਾਹਰੀ ਸਮੱਸਿਆ ਨਹੀਂ ਹੈ ਪਰ ਮੈਨੂੰ ਲਗਦਾ ਹੈ ਕਿ ਅਸੀਂ ਜਿੱਤ ਦਾ ਫ਼ਾਰਮੂਲਾ ਭੁੱਲ ਗਏ ਹਾਂ।''
ਉਨ੍ਹਾਂ ਕਿਹਾ, ''ਮੈਂ ਕਈ ਟੀਮਾਂ ਨਾਲ ਅਜਿਹਾ ਹੁੰਦੇ ਵੇਖਿਆ ਹੈ। ਜਦੋਂ ਟੀਮ ਹਾਰ ਰਹੀ ਹੁੰਦੀ ਹੈ ਤਾਂ ਜਿੱਤ ਦੇ ਕਰੀਬ ਪਹੁੰਚਣ 'ਤੇ ਵੀ ਉਹ ਮੁਸ਼ਕਲ ਪਾਰ ਨਹੀਂ ਕਰ ਪਾਉੁਂਦੇ ਹਨ, ਇਸ ਲਈ ਅਸੀਂ ਜਿੱਤ ਦਾ ਫ਼ਾਰਮੂਲਾ ਗੁਵਾ ਦਿਤਾ ਹੈ। ਸਾਨੂੰ ਹੁਣ ਇਕ ਮੈਚ ਜਿੱਤਣਾ ਹੋਵੇਗਾ ਅਤੇ ਮੁੜ ਉਸ ਲੈਅ ਨੂੰ ਅੱਗੇ ਵਧਾਉਣਾ ਹੋਵੇਗਾ।'' ਕਾਪੁਗੇਦਾਰਾ ਹਾਲਾਂਕਿ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨਾਲ ਪ੍ਰਭਾਵਤ ਦਿਖੇ ਅਤੇ ਉਨ੍ਹਾਂ ਨੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਕਿਹਾ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement