ਅੰਤਰਰਾਸ਼ਟਰੀ ਟੂਰਨਾਮੈਂਟ 'ਚ ਤਮਗ਼ਾ ਜਿੱਤਣ ਵਾਲੇ ਖਿਡਾਰੀ ਨੂੰ ਮਿਲੇਗੀ ਗਜ਼ਟਿਡ ਅਫ਼ਸਰ ਦੀ ਨੌਕਰੀ
Published : Sep 24, 2017, 10:15 pm IST
Updated : Sep 24, 2017, 4:45 pm IST
SHARE ARTICLE

ਲਖਨਊ, 24 ਸਤੰਬਰ: ਉਤਰ ਪ੍ਰਦੇਸ਼ 'ਚ ਪਹਿਲੀ ਵਾਰ ਖੇਡ ਜਗਤ ਦੀ ਕਿਸੇ ਵੀ ਅੰਤਰਰਾਸ਼ਟਰੀ ਮੁਕਾਬਲੇ 'ਚ ਕੋਈ ਵੀ ਤਮਗ਼ਾ ਜਿੱਤਣ ਵਾਲੇ ਖਿਡਾਰੀ ਨੂੰ ਸੂਬਾ ਸਰਕਾਰ ਹੁਣ ਸਿੱਧੇ ਗਜ਼ਟਿਡ ਅਫ਼ਸਰ ਦੀ ਨੌਕਰੀ ਦੇਵੇਗੀ। ਇਸ ਲਈ ਸਰਕਾਰ ਦੇ ਖੇਡ ਵਿਭਾਗ ਨੇ 11 ਸਰਕਾਰੀ ਵਿਭਾਗਾਂ ਦੀ ਚੋਣ ਕੀਤੀ ਹੈ, ਜਿੱਥੇ ਇਨ੍ਹਾਂ ਖਿਡਾਰੀਆਂ ਦੀ ਨਿਯੁਕਤੀ ਕੀਤੀ ਜਾਵੇਗੀ।
ਇਹੀ ਨਹੀਂ, ਸੂਬੇ ਦੇ ਪੁਲਿਸ ਵਿਭਾਗ 'ਚ ਪਿਛਲੇ ਕਰੀਬ 15 ਸਾਲ ਤੋਂ ਖੇਡ ਸ੍ਰੇਣੀ ਦੀਆਂ ਬੰਦ ਪਈਆਂ ਦੋ ਫ਼ੀ ਸਦੀ ਰਾਖਵੀਆਂ ਨੌਕਰੀਆਂ ਨੂੰ ਇਕ ਵਾਰ ਮੁੜ ਖੋਲ੍ਹ ਦਿਤਾ ਗਿਆ ਹੈ ਤੇ ਇਨ੍ਹਾਂ ਅਹੁਦਿਆਂ 'ਤੇ ਸਿਰਫ ਸੂਬਾ ਅਤੇ ਰਾਸ਼ਟਰ ਪੱਧਰੀ ਖਿਡਾਰੀਆਂ ਦੀ ਹੀ ਚੋਣ ਕੀਤੀ ਜਾਵੇਗੀ।
ਉਤਰ ਪ੍ਰਦੇਸ਼ ਦੇ ਖੇਡ ਮੰਤਰੀ ਚੇਤਨ ਚੌਹਾਨ ਨੇ ਕਿਹਾ ਕਿ ਉਤਰ ਪ੍ਰਦੇਸ਼ ਦਾ ਕੋਈ ਵੀ ਖਿਡਾਰੀ ਉਲੰਪਿਕ, ਰਾਸ਼ਟਰ ਮੰਡਲ, ਏਸ਼ੀਆਈ ਖੇਡਾਂ ਜਾਂ ਕਿਸੇ ਵੀ ਵਿਸ਼ਵ ਪੱਧਰੀ ਖੇਡ ਮੁਕਾਬਲੇ 'ਚ ਕੋਈ ਵੀ ਤਮਗ਼ਾ ਜਿੱਤਦਾ ਹੈ ਤਾਂ ਉਸ ਨੂੰ ਸੂਬਾ ਸਰਕਾਰ ਗ਼ਜ਼ਟਿਡ ਅਫ਼ਸਰ ਦੇ ਅਹੁਦੇ 'ਤੇ ਨਿਯੁਕਤ ਕਰੇਗੀ। ਤਮਗ਼ਾ ਜਿੱਤਣ ਵਾਲੇ ਖਿਡਾਰੀ ਦਾ ਸਨਾਤਨ ਹੋਣਾ ਜ਼ਰੂਰੀ ਹੈ। ਜੇਕਰ ਕੋਈ ਖਿਡਾਰੀ ਸਨਾਤਨ ਨਹੀਂ ਹੈ ਤਾਂ ਉਸ ਨੂੰ ਸਨਾਤਨ ਸਿਲੇਬਸ ਪੂਰਾ ਕਰਨ ਨੂੰ ਕਿਹਾ ਜਾਵੇਗਾ, ਉਸ ਤੋਂ ਬਾਅਦ ਉਸ ਨੂੰ ਨੌਕਰੀ ਦਿਤੀ ਜਾਵੇਗੀ।
ਉੁਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੁਲਿਸ ਭਰਤੀ 'ਚ ਦੋ ਫ਼ੀ ਸਦੀ ਖੇਡ ਕੋਟਾ ਹੁੰਦਾ ਸੀ, ਜਿਸ 'ਤੇ ਸੂਬਾ ਅਤੇ ਰਾਸ਼ਟਰ ਪੱਧਰੀ ਖਿਡਾਰੀਆਂ ਨੂੰ ਭਰਤੀ ਕੀਤਾ ਜਾਂਦਾ ਸੀ ਪਰ ਇਸ ਕੋਟੇ ਤਹਿਤ ਪਿਛਲੇ ਕਰੀਬ 15 ਸਾਲਾਂ ਤੋਂ ਖਿਡਾਰੀਆਂ ਦੀ ਭਰਤੀ 'ਤੇ ਰੋਕ ਲੱਗੀ ਹੋਈ ਸੀ ਪਰ ਯੋਗੀ ਆਦਿਤਆਨਾਥ ਸਰਕਾਰ ਨੇ ਹੁਣ ਪੁਲਿਸ ਭਰਤੀ 'ਚ ਖੇਡ ਤੋਂ ਲੱਗੀ ਰੋਕ ਹਟਾ ਦਿਤੀ ਹੈ ਅਤੇ ਹੁਣ ਇਹ ਦੋ ਫ਼ੀ ਸਦੀ ਅਹੁਦੇ ਸੂਬਾ ਜਾਂ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਰਾਹੀਂ ਭਰੇ ਜਾਣਗੇ। (ਭਾਸ਼ਾ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement