B'day Special: ਇਸ ਰੈਸਲਰ ਦੀ ਵਜ੍ਹਾ ਨਾਲ ਨਾਲ ਟੁੱਟਿਆ ਸੀ ਰਿੰਗ, ਗੁੱਸੇ 'ਚ ਪਲਟਾ ਚੁੱਕਾ ਟਰੱਕ
Published : Sep 7, 2017, 3:18 pm IST
Updated : Sep 7, 2017, 9:48 am IST
SHARE ARTICLE

ਨਵੀਂ ਦਿੱਲੀ: ਡਬਲਿਊ. ਡਬਲਿਊ. ਈ. 'ਚ ਸਭ ਤੋਂ ਗੁੱਸੇ ਵਾਲੇ ਰੈਸਲਰ ਮੰਨੇ ਜਾਣ ਵਾਲੇ ਬਰਾਨ ਸਟਰੋਮੈਨ ਦਾ ਅੱਜ ਯਾਨੀ ੭ ਸਤੰਬਰ ਨੂੰ 34ਵਾਂ ਬਰਥਡੇ ਹੈ। 1983 ਨੂੰ ਅਮਰੀਕਾ ਵਿਚ ਜੰਮੇ ਸਟਰੋਮੈਨ ਨੇ ਉਸ ਸਮੇਂ ਸਨਸਨੀ ਮਚਾ ਦਿੱਤੀ ਸੀ ਜਦੋਂ ਮੰਡੇ ਨਾਇਟ ਰਾਅ ਦੌਰਾਨ ਉਨ੍ਹਾਂ ਨੇ ਗ਼ੁੱਸੇ ਵਿਚ ਆ ਕੇ ਬਿਗ ਸ਼ੋਅ ਨੂੰ ਟਾਪ ਰੋਪ ਤੋਂ ਅਜਿਹਾ ਸੁਪਰਪਲੈਕਸ ਮਾਰਿਆ ਕਿ ਪੂਰੀ ਰਿੰਗ ਢਹਿ-ਢੇਰੀ ਹੋ ਗਈ। 


ਦੋਵੇਂ ਖਿਡਾਰੀ ਤਾਂ ਟੁੱਟੀ ਹੋਈ ਰਿੰਗ 'ਚ ਡਿੱਗੇ ਪਰ ਰੈਫਰੀ ਇਸਦੀ ਲਪੇਟ ਵਿਚ ਆ ਗਿਆ। ਰਿੰਗ ਟੁੱਟਦੇ ਹੀ ਰੈਫਰੀ ਉਛਲ ਕੇ ਬਾਹਰ ਡਿੱਗੇ ਅਤੇ ਰਿੰਗ ਦਾ ਟੁੱਟਿਆ ਹੋਇਆ ਹਿੱਸਾ ਉਨ੍ਹਾਂ ਦੇ ਸਿਰ ਨਾਲ ਟਕਰਾ ਗਿਆ।



ਡਬਲਿਊ. ਡਬਲਿਊ. ਈ. ਦੇ ਲੇਜੇਂਡ ਸਟਾਰ ਬਿਗ ਸ਼ੋਅ ਦਾ ਭਾਰ 174 ਕਿਲੋਗ੍ਰਾਮ ਹੈ। ਇੰਨਾ ਹੀ ਭਾਰ ਬਰਾਨ ਸਟਰੋਮੈਨ ਦਾ ਹੈ। ਉਨ੍ਹਾਂ ਨੇ ਇਹ ਸੋਚਿਆ ਨਹੀਂ ਸੀ ਕਿ ਬਿਗ ਸ਼ੋਅ ਨੂੰ ਸੁਪਰਪਲੈਕਸ ਦੇਣ ਨਾਲ ਅਜਿਹਾ ਹੋ ਜਾਵੇਗਾ।

ਜਦੋਂ ਪਲਟਾ ਦਿੱਤਾ ਪੂਰਾ ਟਰੱਕ


ਇਸ ਤੋਂ ਪਹਿਲਾਂ ਸਟਰੋਮੈਨ ਨੇ ਉਸ ਸਮੇਂ ਸਨਸਨੀ ਮਚਾ ਦਿੱਤੀ ਸੀ ਜਦੋਂ ਰੋਮਨ ਰੇਂਸ ਨਾਲ ਫਾਈਟ ਦੇ ਬਾਅਦ ਉਨ੍ਹਾਂ ਨੇ ਗ਼ੁੱਸੇ ਵਿਚ 6500 ਕਿਲੋਗ੍ਰਾਮ ਦੀ ਮਿਨੀ ਟਰੱਕ ਐਂਬੁਲੈਂਸ ਨੂੰ ਪਲਟਾ ਦਿੱਤਾ ਸੀ। ਇਸ ਐਂਬੁਲੈਂਸ ਵਿਚ ਉਨ੍ਹਾਂ ਦੇ ਵਿਰੋਧੀ ਰੋਮਨ ਰੇਂਸ ਨੂੰ ਲੈ ਜਾਇਆ ਜਾ ਰਿਹਾ ਸੀ ਜੋ ਪਹਿਲਾਂ ਤੋਂ ਹੀ ਜਖ਼ਮੀ ਸਨ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement