B'day Special: ਇਸ਼ਾਤ ਸ਼ਰਮਾ ਦੇ ਕ੍ਰਿਕਟ ਕਰੀਅਰ ਨਾਲ ਜੁੜੀਆਂ ਕੁਝ ਖਾਸ ਗੱਲਾਂ
Published : Sep 2, 2017, 1:54 pm IST
Updated : Sep 2, 2017, 8:24 am IST
SHARE ARTICLE

ਟੀਮ ਇੰਡੀਆ ਦੇ ਤਜਰਬੇਕਾਰ ਗੇਂਦਬਾਜ਼ਾਂ 'ਚ ਸ਼ੁਮਾਰ ਇਸ਼ਾਂਤ ਸ਼ਰਮਾ ਦਾ 2 ਸਤੰਬਰ ਯਾਨੀ ਅੱਜ ਜਨਮ ਦਿਨ ਹੈ। ਇਸ ਖਿਡਾਰੀ ਨੂੰ ਟੀਮ 'ਚ ਲੰਬੂ ਕਹਿ ਕੇ ਪੁਕਾਰਿਆ ਜਾਂਦਾ ਹੈ। ਇਨ੍ਹਾਂ ਦਾ ਜਨਮ 2 ਸਤੰਬਰ 1988 'ਚ ਦਿੱਲੀ 'ਚ ਹੋਇਆ। ਛੋਟੀ ਜਿਹੀ ਉਮਰ 'ਚ ਹੀ ਉਨ੍ਹਾਂ ਨੇ ਕ੍ਰਿਕਟ ਕਰੀਅਰ 'ਚ ਪੈਰ ਟਿਕਾ ਲਏ ਸਨ ਅਤੇ ਆਪਣੇ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ।

ਜਾਣਦੇ ਹਾਂ ਇਸ਼ਾਂਤ ਸ਼ਰਮਾ ਦੇ ਕ੍ਰਿਕਟ ਕਰੀਅਰ ਨਾਲ ਜੁੜੀਆਂ ਕੁਝ ਖਾਸ ਗੱਲਾਂ

- ਇਸ਼ਾਂਤ ਦੇ ਕ੍ਰਿਕਟ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨੇ ਪਹਿਲੀ ਵਾਰ ਦਿੱਲੀ ਰਣਜੀ ਟੀਮ 'ਚ ਗੇਂਦਬਾਜ਼ੀ ਕੀਤੀ ਸੀ, ਅਜਿਹੀ ਗੇਂਦਬਾਜ਼ੀ ਨੂੰ ਦਿਖਾ ਕੇ ਉਨ੍ਹਾਂ ਨੇ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਦੀ ਯਾਦ ਦਿਵਾ ਦਿੱਤੀ ਸੀ।

- ਇਸ਼ਾਂਤ ਸ਼ਰਮਾ ਨੇ 2006 'ਚ ਅੰਡਰ 19 ਟੀਮ ਦੇ ਨਾਲ ਇੰਗਲੈਂਡ ਦਾ ਟੂਰ ਕੀਤਾ। ਉਸ ਦੇ ਤੁਰੰਤ ਬਾਅਦ ਉਹ ਪਾਕਿਸਤਾਨ ਦੌਰੇ 'ਤੇ ਵੀ ਗਏ। ਇਨ੍ਹਾਂ ਦੋਹਾਂ ਟੂਰਨਾਮੈਂਟ 'ਚ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ।

- ਸਾਲ 2008 'ਚ ਹੀ ਆਸਟਰੇਲੀਆਈ ਟੀਮ ਜਦੋਂ ਟੈਸਟ ਖੇਡਣ ਭਾਰਤ ਆਈ ਤਾਂ ਇਸ਼ਾਂਤ ਫਿਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਛਾਏ ਰਹੇ। 2 ਟੈਸਟ ਮੈਚਾਂ 'ਚ ਉਨ੍ਹਾਂ ਨੇ ਸਭ ਤੋਂ ਵੱਧ 16 ਵਿਕਟਾਂ ਝਟਕਾਈਆਂ ਅਤੇ ਮੈਨ ਆਫ ਦਿ ਸੀਰੀਜ਼ ਐਲਾਨੇ ਗਏ।

- ਇਸ਼ਾਂਤ ਨੇ ਆਈ.ਪੀ.ਐੱਲ. 'ਚ ਹੱਥ ਅਜ਼ਮਾਇਆ। ਆਈ.ਪੀ.ਐੱਲ. 'ਚ ਕੋਲਕਾਤਾ ਨਾਈਟਰਾਈਡਰਜ਼ ਦੀ ਟੀਮ ਨੇ ਉਨ੍ਹਾਂ ਨੂੰ 950,000 ਡਾਲਰ ਰਿਕਾਰਡ ਰਕਮ 'ਚ ਖਰੀਦਿਆ ਸੀ, ਉਸ ਸੀਜ਼ਨ 'ਚ ਉਹ ਸਭ ਤੋਂ ਮਹਿੰਗੇ ਵਿਕਣ ਵਾਲੇ ਗੇਂਦਬਾਜ਼ ਸਨ। ਉਨ੍ਹਾਂ ਨੇ ਕਮਾਈ ਦੇ ਮਾਮਲੇ 'ਚ ਸ਼ੇਨ ਵਾਰਨ, ਸ਼ੋਏਬ ਅਖਤਰ ਅਤੇ ਬ੍ਰੈਟ ਲੀ ਜਿਹੇ ਧਾਕੜਾਂ ਨੂੰ ਪਛਾੜਿਆ ਸੀ। ਪਰ ਉਹ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ।

- 2011 'ਚ ਇਸ਼ਾਂਤ ਨੇ 100 ਟੈਸਟ ਵਿਕਟ ਪੂਰੇ ਕਰਨ ਵਾਲੇ 5ਵੇਂ ਸਭ ਤੋਂ ਯੁਵਾ ਗੇਂਦਬਾਜ਼ ਹੋਣ ਦਾ ਵਰਲਡ ਰਿਕਾਰਡ ਬਣਾਇਆ।

- 28 ਜੂਨ 2011 ਨੂੰ ਇਸ਼ਾਂਤ ਸ਼ਰਮਾ ਨੇ ਟੈਸਟ ਕਰੀਅਰ ਦੀ ਬੈਸਟ ਪਰਫਾਰਮੈਂਸ ਦਿੱਤੀ। ਵੈਸਟ ਇੰਡੀਜ਼ ਦੇ ਖਿਲਾਫ ਬ੍ਰਿਜਟਾਊਨ ਟੈਸਟ ਦੀ ਪਹਿਲੀ ਪਾਰੀ 'ਚ ਉਨ੍ਹਾਂ ਨੇ 55 ਦੌੜਾਂ ਦੇ ਕੇ 6 ਬੱਲੇਬਾਜ਼ਾਂ ਨੂੰ ਆਊਟ ਕੀਤਾ। ਦੂਜੀ ਪਾਰੀ 'ਚ ਵੀ ਉਹ ਹਾਵੀ ਰਹੇ ਅਤੇ 53 ਦੌੜਾਂ ਖਰਚ ਕੇ 4 ਬੱਲੇਬਾਜ਼ਾਂ ਨੂੰ ਆਊਟ ਕੀਤਾ।

- ਵਨਡੇ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਇਸ਼ਾਂਤ ਵਿਕਟਾਂ ਦੇ ਸੈਂਕੜੇ ਤੋਂ 6 ਕਦਮ ਦੂਰ ਹਨ। 65 ਮੈਚਾਂ 'ਚ 94 ਵਿਕਟਾਂ ਲੈ ਚੁੱਕੇ ਇਸ਼ਾਂਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 38 ਦੌੜਾਂ ਦੇ ਕੇ 4 ਵਿਕਟਾਂ ਲੈਣ ਦਾ ਰਿਹਾ ਹੈ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement