ਬੰਗਲਾਦੇਸ਼ 'ਚ ਆਸਟ੍ਰੇਲੀਆਈ ਟੀਮ ਦੀ ਬੱਸ 'ਤੇ ਪੱਥਰ ਸੁੱਟੇ
Published : Sep 5, 2017, 11:34 pm IST
Updated : Sep 5, 2017, 6:04 pm IST
SHARE ARTICLE

ਸਿਡਨੀ, 5 ਸਤੰਬਰ:  ਬੰਗਲਾਦੇਸ਼ ਦੇ ਦੌਰੇ 'ਤੇ ਗਈ ਆਸਟ੍ਰੇਲੀਆਈ ਕ੍ਰਿਕਟ ਟੀਮ ਦੀ ਬੱਸ 'ਤੇ ਪੱਥਰ ਲੱਗਣ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਨੇ ਅੱਜ ਕਿਹਾ ਕਿ ਉਹ ਉੱਥੋਂ ਦੇ ਸੁਰੱਖਿਆ ਇੰਤਜ਼ਾਮ ਤੋਂ ਸੰਤੁਸ਼ਟ ਹਨ। ਕ੍ਰਿਕਟ ਆਸਟ੍ਰੇਲੀਆ ਦੇ ਸੁਰੱਖਿਆ ਪ੍ਰਬੰਧਕ ਸੀਨ ਕਾਰਰੋਲ ਨੇ ਕਿਹਾ ਕਿ ਕਲ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਜਦੋਂ ਟੀਮ ਹੋਟਲ ਪਰਤ ਰਹੀ ਸੀ ਤਾਂ ਉਦੋਂ ਇਕ ਪੱਥਰ ਬੱਸ ਦੀ ਖਿੜਕੀ ਨਾਲ ਟਕਰਾਇਆ ਅਤੇ ਖਿੜਕੀ ਟੁੱਟ ਗਈ। ਇਸ ਦੁਰ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ।
ਉਨ੍ਹਾਂ ਕਿਹਾ, ''ਟੀਮ ਨਾਲ ਮੌਜੂਦ ਸੁਰੱਖਿਆ ਕਰਮਚਾਰੀ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਬੰਗਲਾਦੇਸ਼ ਦੇ ਅਧਿਕਾਰੀ ਵੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਮੈਦਾਨ ਤੋਂ ਹੋਟਲ ਦੇ ਰਸਤੇ 'ਚ ਸੁਰੱਖਿਆ ਹੋਰ ਵਧਾ ਦਿਤੀ ਹੈ।'' ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਉਹ ਟੀਮ ਨੂੰ ਮਿਲੇ ਸੁਰੱਖਿਆ ਇੰਤਜ਼ਾਮ ਅਤੇ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਸਥਾਨਕ ਸੁਰੱਖਿਆ ਅਧਿਕਾਰੀ ਤੋਂ ਮਿਲੀ ਪ੍ਰਤਿਕਿਰਿਆ ਤੋਂ ਸੰਤੁਸ਼ਟ ਹੈ।
ਆਸਟ੍ਰੇਲੀਆ ਟੀਮ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਇਥੇ ਆਈ ਹੈ। 2006 ਤੋਂ ਬਾਅਦ ਆਸਟ੍ਰੇਲੀਆ ਦਾ ਬੰਗਲਾਦੇਸ਼ ਵਿਚ ਇਹ ਪਹਿਲਾ ਟੈਸਟ ਦੌਰਾ ਹੈ। ਸੁਰੱਖਿਆ ਇੰਤਜਾਮਾਂ ਕਾਰਨ 2015 ਦੇ ਦੌਰੇ ਨੂੰ ਉੁਨ੍ਹਾਂ ਨੇ ਰੱਦ ਕਰ ਦਿਤਾ ਸੀ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement