ਬਹੁਤ ਹੀ ਬੇਰਹਿਮ ਹੈ ਇਹ ਭਾਰਤੀ ਟੀਮ : ਸ੍ਰੀਲੰਕਾਈ ਕੋਚ
Published : Sep 8, 2017, 10:47 pm IST
Updated : Sep 8, 2017, 5:17 pm IST
SHARE ARTICLE



ਨਵੀਂ ਦਿੱਲੀ, 8 ਸਤੰਬਰ : ਭਾਰਤ ਵਿਰੁਧ ਟੈਸਟ, ਵਨਡੇ ਅਤੇ ਟੀ-20 ਮਿਲਾ ਕੇ ਕੁਲ 0-9 ਦੀ ਹਾਰ ਦਾ ਸਾਹਮਣਾ ਕਰਨ ਵਾਲੀ ਸ੍ਰੀਲੰਕਾਈ ਕ੍ਰਿਕਟ ਟੀਮ ਦੇ ਕੋਚ ਨਿਕ ਪੋਥਾਸ ਨੇ ਮੌਜੂਦਾ ਭਾਰਤੀ ਟੀਮ ਨੂੰ ਵਿਰੋਧੀਆਂ ਵਿਰੁਧ ਬੇ-ਰਹਿਮ ਕਰਾਰ ਦਿਤਾ ਹੈ। ਕੋਚ ਨੇ ਅਪਣੀ ਟੀਮ ਨੂੰ ਇਹ ਵੀ ਕਿਹਾ ਹੈ ਕਿ ਉਸ ਨੂੰ ਮਹਿਮਾਨ ਟੀਮ ਅਤੇ ਉਸ ਦੇ ਕਪਤਾਨ ਵਿਰਾਟ ਕੋਹਲੀ ਦੇ ਰਵੱਈਏ ਤੋਂ ਸਿੱਖ ਲੈਣੀ ਚਾਹੀਦੀ ਹੈ।

ਪੋਥਾਸ ਨੇ ਭਾਰਤੀ ਟੀਮ ਦੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿਚ ਪ੍ਰਦਰਸ਼ਨ ਦੀ ਤਾਰੀਫ਼ ਕਰਦਿਆਂ ਉਸ ਦੀ ਤੁਲਨਾ ਨਿਊਜ਼ੀਲੈਂਡ ਦੀ ਵਿਸ਼ਵ ਪ੍ਰਸਿੱਧ ਰਗਬੀ ਟੀਮ ਆਲ ਬਲੈਕਸ ਨਾਲ ਕੀਤੀ। ਨਿਊਜ਼ੀਲੈਂਡ ਦੀ ਇਸ ਰਗਬੀ ਟੀਮ ਦਾ ਰੁਤਬਾ ਅਤੇ ਜਿੱਤ ਦਾ ਰੀਕਾਰਡ ਅਤੇ ਹਮਲਾਵਰ ਰਵੱਈਆ ਖੇਡ ਦੀ ਦੁਨੀਆ ਵਿਚ ਇਕ ਮਿਸਾਲ ਹੈ। ਪੋਥਾਸ ਦੇ ਸ਼ਬਦਾਂ ਵਿਚ, ਭਾਰਤੀ ਟੀਮ ਦਾ ਰਵੱਈਆ ਆਲ ਬਲੈਕਸ ਦੀ ਤਰ੍ਹਾਂ ਹੀ ਹੈ। ਆਲ ਬਲੈਕਸ ਜਿਵੇਂ ਆਪਣੀ ਵਿਰੋਧੀ ਟੀਮ ਲਈ ਬੇ-ਰਹਿਮ ਹੈ, ਵਿਰਾਟ ਕੋਹਲੀ ਦੀ ਅਗਵਾਈ ਵਾਲੀ ਮੌਜੂਦਾ ਭਾਰਤੀ ਕ੍ਰਿਕਟ ਟੀਮ ਵੀ ਉਸੇ ਦੀ ਤਰ੍ਹਾਂ ਅਤੇ ਬੇ-ਰਹਿਮ ਹੈ।

ਸ੍ਰੀਲੰਕਾਈ ਕੋਚ ਦੀ ਸਮਝ ਤੋਂ ਭਾਰਤੀ ਟੀਮ ਇਕ ਅਜਿਹੀ ਮਜ਼ਬੂਤ ਟੀਮ ਵਜੋਂ ਵਿਕਸਿਤ ਹੋਈ ਹੈ, ਜਿਸ ਨਾਲ ਦੂਜੀਆਂ ਟੀਮਾਂ ਨੂੰ ਸਿਖਣਾ ਚਾਹੀਦਾ ਹੈ। ਉਨ੍ਹਾਂ ਨੇ ਅਪਣੀ ਟੀਮ ਨੂੰ ਖਾਸ ਤੌਰ 'ਤੇ ਹਦਾਇਤ ਦਿਤੀ ਕਿ ਤੁਸੀਂ ਅਪਣੇ ਵਿਰੋਧੀਆਂ ਤੋਂ ਸਿੱਖੋ ਕਿ ਕਿਸ ਤਰ੍ਹਾਂ ਉਹ ਤੁਹਾਨੂੰ ਪੇਸ਼ ਆਏ। ਕੋਚ  ਦੇ ਸ਼ਬਦਾਂ ਵਿਚ, ਭਾਰਤੀ ਟੀਮ ਕਿ ਅਜਿਹੀ ਟੀਮ ਹੈ, ਜਿਸ ਦੀ ਤਰ੍ਹਾਂ ਹਰ ਟੀਮ ਬਣਨਾ ਚਾਹੁੰਦੀ ਹੈ। 

ਵਿਰਾਟ ਨੇ ਟੀਮ ਅੰਦਰ ਜੋ ਸੰਸਕ੍ਰਿਤੀ ਬਣਾਈ ਹੈ, ਉਹ ਕਾਫ਼ੀ ਪ੍ਰਭਾਵੀ ਹੈ। ਉਹ ਵਿਰੋਧੀ ਦਾ ਸਨਮਾਨ ਕਰਦੇ ਹਨ ਪਰ ਮੈਦਾਨ ਉੱਤੇ ਕੋਈ ਰਿਆਇਤ ਨਹੀਂ ਵਰਤਦੇ।
       (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement