ਭਾਰਤ ਚੋਟੀ 'ਤੇ ਬਰਕਰਾਰ, ਆਸਟ੍ਰੇਲੀਆ ਖਿਸਕ ਕੇ ਪੰਜਵੇਂ ਸਥਾਨ 'ਤੇ ਪਹੁੰਚਿਆ
Published : Sep 8, 2017, 10:48 pm IST
Updated : Sep 8, 2017, 5:19 pm IST
SHARE ARTICLE



ਦੁਬਈ, 8 ਸਤੰਬਰ : ਆਸਟ੍ਰੇਲੀਆਈ ਟੀਮ ਬੰਗਲਾਦੇਸ਼ ਵਿਰੁੱਧ 7 ਵਿਕਟਾਂ ਨਾਲ ਜਿੱਤ ਦਰਜ ਕਰ ਕੇ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਕਰਾਉਣ ਦੇ ਬਾਵਜੂਦ ਵੀਰਵਾਰ ਜਾਰੀ ਤਾਜ਼ਾ ਟੈਸਟ ਟੀਮ ਰੈਂਕਿੰਗ ਵਿਚ ਇਕ ਸਥਾਨ ਹੇਠਾਂ ਖਿਸਕ ਕੇ ਪੰਜਵੇਂ ਨੰਬਰ 'ਤੇ ਆ ਗਈ, ਜਦਕਿ ਭਾਰਤ ਅਜੇ ਵੀ ਚੋਟੀ 'ਤੇ ਬਰਕਰਾਰ ਹੈ।

ਬੰਗਲਾਦੇਸ਼ ਵਿਰੁਧ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ 100 ਅੰਕਾਂ ਨਾਲ ਚੌਥੇ ਨੰਬਰ 'ਤੇ ਸੀ ਪਰ ਬੰਗਲਾਦੇਸ਼ ਹੱਥੋਂ ਮਿਲੀ ਪਹਿਲੇ ਮੈਚ ਵਿਚ ਹਾਰ ਕਾਰਨ ਟੀਮ ਨੂੰ ਤਿੰਨ ਅੰਕਾਂ ਦਾ ਘਾਟਾ ਪਿਆ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਇਕ ਬਰਾਬਰ 97-97 ਅੰਕ ਹਨ ਪਰ ਦਸ਼ਮਲਵ ਤੋਂ ਬਾਅਦ ਦੀ ਗਣਨਾ ਵਿਚ ਆਸਟ੍ਰੇਲੀਆ ਦੀ ਟੀਮ ਨਿਊਜ਼ੀਲੈਂਡ ਤੋਂ ਪਿੱਛੇ ਹੈ।

ਭਾਰਤ ਅਜੇ ਵੀ 125 ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ, ਜਦਕਿ ਦੱਖਣੀ ਅਫ਼ਰੀਕਾ (110) ਦੂਜੇ, ਇੰਗਲੈਂਡ (105) ਤੀਜੇ, ਨਿਊਜ਼ੀਲੈਂਡ (97) ਚੌਥੇ ਨੰਬਰ'ਤੇ ਹਨ। ਇਸ ਤੋਂ ਇਲਾਵਾ ਪਾਕਿਸਤਾਨ (93) ਛੇਵੇਂ, ਸ੍ਰੀਲੰਕਾ 7ਵੇਂ ਤੇ ਵੈਸਟਇੰਡੀਜ਼ (75) 8ਵੇਂ ਨੰਬਰ 'ਤੇ ਬਰਕਰਾਰ ਹਨ।  ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿਚ ਆਸਟ੍ਰੇਲੀਆ ਨੂੰ ਹਰਾਉਣ ਵਾਲੀ ਬੰਗਲਾਦੇਸ਼ ਦੀ ਟੀਮ ਨੂੰ ਪੰਜ ਅੰਕਾਂ ਦਾ ਫ਼ਾਇਦਾ ਹੋਇਆ ਹੈ ਤੇ ਉਹ 74 ਅੰਕਾਂ ਨਾਲ ਨੌਵੇਂ ਨੰਬਰ 'ਤੇ ਹੈ।    (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement