ਭਾਰਤ ਨੇ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ
Published : Sep 24, 2017, 10:17 pm IST
Updated : Sep 24, 2017, 4:47 pm IST
SHARE ARTICLE

ਇੰਦੌਰ, 24 ਸਤੰਬਰ: ਭਾਰਤ-ਆਸਟ੍ਰੇਲੀਆ ਕ੍ਰਿਕਟ ਟੀਮਾਂ ਦਰਮਿਆਨ ਖੇਡੀ ਜਾ ਰਹੀ ਪੰਜ ਮੈਚਾਂ ਦੀ ਲੜੀ ਦੇ ਤੀਜੇ ਮੈਚ 'ਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਦਿਤਾ। ਇਸ ਜਿੱਤ ਨਾਲ ਭਾਰਤੀ ਟੀਮ 3-0 ਨਾਲ ਆਸਟ੍ਰੇਲੀਆਈ ਟੀਮ ਤੋਂ ਅੱਗੇ ਹੋ ਗਈ ਅਤੇ ਇਸ ਪੰਜ ਮੈਚਾ ਲੜੀ 'ਤੇ ਕਬਜ਼ਾ ਕਰ ਲਿਆ।
ਆਸਟ੍ਰੇਲੀਆ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਗਵਾ ਕੇ 50 ਓਵਰਾਂ 'ਚ 293 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਭਾਰਤੀ ਟੀਮ ਨੇ 47.5 ਓਵਰਾਂ 'ਚ ਪੰਜ ਵਿਕਟਾਂ ਗਵਾ ਕੇ 294 ਦੌੜਾਂ ਬਣਾ ਦਿਤੀਆਂ। ਭਾਰਤ ਦੀ ਸਲਾਮੀ ਜੋੜੀ 'ਚ ਅਜਿੰਕੇ ਰਹਾਣੇ ਨੇ 76 ਗੇਂਦਾਂ 'ਚ 70 ਅਤੇ ਰੋਹਿਤ ਸ਼ਰਮਾ ਨੇ 62 ਗੇਂਦਾਂ 'ਚ 71 ਦੌੜਾਂ ਬਣਾਈਆਂ। ਵਿਰਾਟ ਕੋਹਲੀ 28 ਦੌੜਾ 'ਤੇ ਆਊਟ ਹੋ ਗਏ ਅਤੇ ਹਾਰਦਿਕ ਪਾਂਡਿਆ ਨੇ ਸੱਭ ਤੋਂ ਵੱਧ 78 ਦੌੜਾਂ 72 ਗੇਂਦਾਂ 'ਚ ਬਣਾਈਆਂ। ਮਨੀਸ਼ ਪਾਂਡੇ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 32 ਗੇਂਦਾਂ 'ਚ 36 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ ਜਸਪ੍ਰੀਤ ਭੂਮਰਾ ਨੇ 10 ਓਵਰਾਂ 'ਚ 52 ਅਤੇ ਕੁਲਦੀਪ ਯਾਦਵ ਨੇ 75 ਦੌੜਾਂ ਦੇ ਕੇ 2-2 ਵਿਕਟਾਂ ਲਈਆਂ। ਯੁਜਵੇਂਦਰ ਚਾਹਲ ਅਤੇ ਹਾਰਦਿਕ ਪਾਂਡਿਆ ਨੇ 1-1 ਵਿਕਟ ਲਈ।
ਆਸਟ੍ਰੇਲੀਆਈ ਟੀਮ 'ਚ ਸੱਭ ਤੋਂ ਜ਼ਿਆਦਾ ਆਰੋਨ ਫ਼ਿੰਚ ਨੇ 125 ਗੇਂਦਾਂ 'ਚ 124, ਸਟੀਵ ਸਮਿਥ ਨੇ 63, ਡੇਵਿਡ ਵਾਰਨਰ ਨੇ 42 ਅਤੇ ਸਟੋਨਿਸ ਨੇ ਨਾਬਾਦ 27 ਦੌੜਾਂ ਬਣਾਈਆਂ। ਆਸਟ੍ਰੇਲੀਆਈ ਗੇਂਦਬਾਜ਼ਾਂ 'ਚ ਪਾਟ ਕੁਮਿਨਸ ਨੇ ਚੰਗੀ ਗੇਂਦਬਾਜ਼ੀ ਕਰਦਿਆਂ 10 ਓਵਰਾਂ 'ਚ 52 ਦੌੜਾਂ ਦੇ ਕੇ ਅਜਿੰਕੇ ਰਹਾਣੇ ਅਤੇ ਹਾਰਦਿਕ ਪਾਂਡਿਆ ਦੀਆਂ ਵਿਕਟਾਂ ਲਈਆਂ।
ਜ਼ਿਕਰਯੋਗ ਹੈ ਕਿ ਇਹ ਪੰਜ ਮੈਚਾਂ ਦੀ ਇਕ ਦਿਨਾ ਲੜੀ ਦਾ ਤੀਜਾ ਮੈਚ ਸੀ। ਇਸ ਤੋਂ ਪਹਿਲਾਂ ਖੇਡੇ ਦੋਵੇਂ ਮੈਚ ਵੀ ਭਾਰਤੀ ਟੀਮ ਜਿੱਤ ਚੁੱਕੀ ਸੀ ਅਤੇ ਇਸ ਤੀਸਰੀ ਜਿੱਤ ਨੇ ਇਸ ਲੜੀ ਭਾਰਤੀ ਟੀਮ ਦੀ ਝੋਲੀ ਪਾ ਦਿਤੀ ਹੈ।
ਆਸਟ੍ਰੇਲੀਆ ਵਿਰੁਧ ਜਿੱਤੀ ਇਸ ਲੜੀ ਨਾਲ ਭਾਰਤੀ ਟੀਮ 'ਚ ਇਕ ਦਿਨਾ ਮੈਚਾਂ ਦੀ ਰੈਕਿੰਗ 'ਚ ਵੀ ਕਾਫ਼ੀ ਮਦਦ ਮਿਲੇਗੀ। (ਏਜੰਸੀ)

SHARE ARTICLE
Advertisement

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM
Advertisement