ਭਾਰਤ ਨੇ ਸ੍ਰੀਲੰਕਾ ਨੂੰ 88 ਦੌੜਾਂ ਨਾਲ ਹਰਾ ਕੇ ਕੀਤਾ ਸੀਰੀਜ਼ 'ਤੇ ਕਬਜ਼ਾ
Published : Dec 22, 2017, 11:39 pm IST
Updated : Dec 22, 2017, 6:09 pm IST
SHARE ARTICLE

ਰੋਹਿਤ ਨੇ 35 ਗੇਂਦਾਂ ਵਿਚ ਸੈਂਕੜਾ ਬਣਾਇਆ
ਇੰਦੌਰ, 22 ਦਸੰਬਰ : ਟੈਸਟ ਅਤੇ ਵਨਡੇਅ ਸੀਰੀਜ਼ ਮਗਰੋਂ ਟੀਮ ਇੰਡੀਆ ਨੇ ਸ੍ਰੀਲੰਕਾ ਨੂੰ ਦੂਜੇ ਟੀ20 ਮੈਚ ਵਿਚ ਹਰਾ ਕੇ ਇਸ ਸੀਰੀਜ਼ 'ਤੇ ਵੀ ਕਬਜ਼ਾ ਕਰ ਲਿਆ। ਦੂਜੇ ਮੈਚ ਵਿਚ ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦੇ ਤੂਫ਼ਾਨੀ ਸੈਂਕੜੇ ਦੀ ਮਦਦ ਨਾਲ 88 ਦੌੜਾਂ ਨਾਲ ਜਿੱਤ ਦਰਜ ਕੀਤੀ। ਦੂਜੇ ਟੀ 20 ਮੈਚ ਵਿਚ ਵੀ ਟਾਸ ਜਿੱਤ ਕੇ ਸ੍ਰੀਲੰਕਾ 


ਨੇ ਪਹਿਲਾਂ ਗੇਂਦਬਾਜ਼ੀ ਚੁਣ ਕੇ ਭਾਰਤ ਨੂੰ ਬੱਲੇਬਾਜ਼ੀ ਲਈ ਸੱਦਾ ਦਿਤਾ। ਭਾਰਤ ਨੇ 260 ਦੌੜਾਂ ਦਾ ਟੀਚਾ ਦਿਤਾ। ਅਠਵੇਂ ਓਵਰ ਵਿਚ ਗੁਣਰਤਨੇ ਦੀ ਗੇਂਦ 'ਤੇ ਰੋਹਿਤ ਸ਼ਰਮਾ ਨੇ ਛੱਕਾ ਮਾਰ ਕੇ ਅਪਣਾ ਅੱਧਾ ਸੈਂਕੜਾ ਪੂਰਾ ਕੀਤਾ। ਉਸ ਨੇ 50 ਰਨ 23 ਬਾਲਾਂ ਵਿਚ ਬਣਾਏ। ਰੋਹਿਤ ਨੇ ਟੀ 20 ਦਾ ਦੂਜਾ ਸੱਭ ਤੋਂ ਤੇਜ਼ ਸੈਂਕੜਾ ਬਣਾ ਕੇ ਪੁਰਾਣੀ ਰੀਕਾਰਡ ਦੀ ਬਰਾਬਰੀ ਕਰ ਲਈ। ਉਸ ਨੇ ਸਿਰਫ਼ 35 ਗੇਂਦਾਂ ਵਿਚ ਸੈਂਕੜਾ ਮਾਰ ਦਿਤਾ। ਉਸ ਤੋਂ ਪਹਿਲਾਂ ਡੇਵਿਡ ਮਿਲਰ ਨੇ ਵੀ 35 ਗੇਂਦਾਂ ਵਿਚ 100 ਰਨ ਬਣਾਏ ਸਨ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement