ਧੀ ਦੀ ਮੌਤ ਤੋਂ ਬਾਅਦ ਇਸ ਕ੍ਰਿਕਟਰ ਨੇ ਕਦੇ ਨਹੀਂ ਖੇਡਿਆ ਟੈਸਟ ਕ੍ਰਿਕਟ
Published : Sep 6, 2017, 10:59 pm IST
Updated : Sep 6, 2017, 5:29 pm IST
SHARE ARTICLE



ਨਵੀਂ ਦਿੱਲੀ, 6 ਸਤੰਬਰ :  ਵਨਡੇ ਇਤਿਹਾਸ ਵਿਚ 12 ਸਾਲ ਤਕ ਸਰਵਉੱਚ ਵਿਅਕਤੀਗਤ ਸਕੋਰ ਦਾ ਰਿਕਾਰਡ ਰੱਖਣ ਵਾਲੇ ਸਈਦ ਅਨਵਰ ਅੱਜ (6 ਸਤੰਬਰ) 49 ਸਾਲ ਦੇ ਹੋ ਗਏ ਹਨ। ਪਾਕਿਸਤਾਨ ਦੇ ਇਸ ਸਲਾਮੀ ਬੱਲੇਬਾਜ ਨੇ 1997 ਵਿਚ ਭਾਰਤ ਵਿਰੁਧ ਚੇਨਈ ਵਿਚ 194 ਦੌੜਾਂ ਬਣਾਈਆਂ, ਜੋ ਉਸ ਸਮੇਂ ਵਨਡੇ ਦੀ ਸਭ ਤੋਂ ਵੱਡੀ ਪਾਰੀ ਰਹੀ। 2009 ਵਿਚ ਜਿੰਬਾਬਵੇ ਦੇ ਚਾਰਲਸ ਕੋਵੇਂਟਰੀ ਨੇ ਅਜੇਤੂ 194 ਦੌੜਾਂ ਦੀ ਪਾਰੀ ਖੇਡ ਕੇ ਇਸ ਜਾਦੁਈ ਅੰਕੜੇ ਦਾ ਮੁਕਾਬਲਾ ਕੀਤਾ ਸੀ। ਪਰ ਇਸ ਦੇ ਤਿੰਨ ਸਾਲ ਬਾਅਦ ਹੀ ਸਚਿਨ ਤੇਂਦੁਲਕਰ ਨੇ ਅਜੇਤੂ 200 ਦੌੜਾਂ ਦੀ ਇਤਿਹਾਸਕ ਪਾਰੀ ਖੇਡ ਕੇ ਰੀਕਾਰਡਬੁੱਕ ਵਿਚ ਨਾਮ ਦਰਜ ਕਰਾ ਲਿਆ।

ਸਈਦ ਅਨਵਰ ਦਾ ਕੌਮਾਂਤਰੀ ਕ੍ਰਿਕਟ ਕਰੀਅਰ 13 ਸਾਲ (1990-2003) ਦਾ ਰਿਹਾ, ਪਰ 2001 ਦਾ ਮੁਲਤਾਨ ਟੈਸਟ ਇਸ ਪਾਕਿਸਤਾਨੀ ਬੱਲੇਬਾਜ ਲਈ ਆਖਰੀ ਟੈਸਟ ਸਾਬਤ ਹੋਇਆ। ਇਸ ਟੈਸਟ ਵਿਚ ਸੈਂਕੜਾ ਲਗਾਉਣ ਦੇ ਬਾਅਦ ਉਨ੍ਹਾਂ ਨੇ ਫਿਰ ਟੈਸਟ ਕ੍ਰਿਕਟ ਨਹੀਂ ਖੇਡਿਆ। ਦਰਅਸਲ,  31ਅਗਸਤ 2001 ਨੂੰ ਪਾਕਿਸਤਾਨ ਨੇ ਏਸ਼ੀਅਨ ਟੈਸਟ ਚੈਂਪੀਅਨਸ਼ਿਪ ਦੌਰਾਨ ਮੁਲਤਾਨਨ ਟੈਸਟ ਦੇ ਤੀਸਰੇ ਹੀ ਦਿਨ ਬੰਗਲਾਦੇਸ਼ ਵਿਰੁਧ ਪਾਰੀ ਅਤੇ 264 ਦੌੜਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਸੀ।

ਸਈਦ ਅਨਵਰ ਦੇ ਮੁਲਤਾਨ ਟੈਸਟ ਦੇ ਪਹਿਲੇ ਦਿਨ (29 ਅਗਸਤ) ਨੂੰ ਸੈਂਕੜਾ ਲਗਾਉਣ ਦੇ ਦੋ ਦਿਨ ਬਾਅਦ ਹੀ ਉਨ੍ਹਾਂ ਦੀ ਸਾਢੇ ਤਿੰਨ ਸਾਲ ਦੀ ਬੇਟੀ ਬਿਸਮਾਹ ਦੀ ਲੰਬੇ ਰੋਗ ਦੇ ਬਾਅਦ ਮੌਤ ਹੋ ਗਈ। ਉਹ ਲਾਹੌਰ ਪਰਤ ਗਏ। ਇਸ ਦੇ ਬਾਅਦ ਫਿਰ ਕਦੇ ਟੈਸਟ ਮੈਚ ਨਹੀਂ ਖੇਡਿਆ। ਹਾਲਾਂਕਿ ਇਸ ਦੇ ਬਾਅਦ ਸਈਦ ਅਨਵਰ ਦਾ ਵਨਡੇ ਟੀਮ ਵਿਚ ਆਉਣ-ਜਾਣ ਲੱਗਾ ਰਿਹਾ।   (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement