ਧੋਨੀ ਦੇ 300ਵੇਂ ਇਕ ਦਿਨਾ ਮੈਚ 'ਚ ਭਾਰਤ ਦੀਆਂ ਨਜ਼ਰਾਂ ਚੌਥੀ ਜਿੱਤ 'ਤੇ
Published : Aug 30, 2017, 10:38 pm IST
Updated : Aug 30, 2017, 5:08 pm IST
SHARE ARTICLE

ਕੋਲੰਬੋ, 30 ਅਗੱਸਤ: ਸ੍ਰੀਲੰਕਾ ਵਿਰੁਧ ਚੌਥੇ ਇਕ ਦਿਨਾ ਕ੍ਰਿਕਟ ਮੈਚ 'ਚ ਕੱਲ੍ਹ ਭਾਰਤੀ ਟੀਮ ਲਗਾਤਾਰ ਚੌਥੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗੀ ਤਾਂ ਸੱਭ ਦੀਆਂ ਨਜ਼ਰਾਂ ਮਹਿੰਦਰ ਸਿੰਘ ਧੋਨੀ 'ਤੇ ਹੋਣਗੀਆਂ, ਇਸ ਇਕ ਦਿਨਾ ਮੈਚਾਂ 'ਚ 300ਵਾਂ ਮੈਚ ਖੇਡਣਗੇ। ਅਜਿਹੇ 'ਚ ਸੱਭ ਨੂੰ ਉਮੀਦ ਹੈ ਕਿ ਮਹਿੰਦਰ ਸਿੰਘ ਧੋਨੀ ਯਾਦਗਾਰ ਪਾਰੀ ਖੇਡ ਕੇ ਇਸ ਮੈਚ 'ਚ ਵੀ ਭਾਰਤੀ ਟੀਮ ਨੂੰ ਜਿੱਤ ਦਿਵਾਉਣਗੇ।
ਇਕ ਦਿਨਾ ਮੈਚਾਂ 'ਚ ਦੁਨੀਆਂ ਦੇ ਸਰਵਉਚ ਬੱਲੇਬਾਜ਼ਾਂ 'ਚ ਇਕ ਧੋਨੀ ਤੋਂ ਜ਼ਿਆਦਾ ਸਿਰਫ ਸਚਿਨ ਤੇਂਦੁਲਕਰ (463), ਰਾਹੁਲ ਦ੍ਰਵਿੜ (344), ਮੁਹੰਮਦ ਅਜਹਰੂਦੀਨ (334), ਸੌਰਵ ਗਾਂਗੁਲੀ (311) ਅਤੇ ਯੁਵਰਾਜ ਸਿੰਘ (304) ਨੇ ਖੇਡੇ ਹੈ। ਪਿਛਲੇ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਧੋਨੀ ਉਸ ਲੈਅ ਨੂੰ ਕਾਇਮ ਰੱਖਣਾ ਚਾਹੁਣਗੇ। ਉਨ੍ਹਾਂ ਦਬਾਅ ਵਾਲੇ ਹਾਲਾਤਾਂ 'ਚ 45 ਅਤੇ 67 ਦੌੜਾਂ ਦੀਆਂ ਪਾਰੀਆਂ ਖੇਡੀਆਂ, ਜਿਸ ਤੋਂ ਸਾਬਤ ਹੁੰਦਾ ਹੈ ਕਿ ਅਜੇ ਉਨ੍ਹਾਂ 'ਚ ਕ੍ਰਿਕਟ ਬਾਕੀ ਹੈ ਅਤੇ ਉਨ੍ਹਾਂ ਦੀਆਂ ਨਜ਼ਰਾਂ 2019 ਵਿਸ਼ਵ ਕੱਪ 'ਤੇ ਹੋਣਗੀਆਂ।
ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਅਕਿਲਾ ਧਨੰਜਯਾ ਨੂੰ ਛੱਡ ਕੇ ਕੋਈ ਵੀ ਸ੍ਰੀਲੰਕਾਈ ਗੇਂਦਬਾਜ਼ ਭਾਰਤੀਆਂ 'ਤੇ ਦਬਾਅ ਨਹੀਂ ਬਣਾ ਸਕਿਆ। ਭਾਰਤ ਸੀਰੀਜ਼ 'ਚ 3-0 ਨਾਲ ਅੱਗੇ ਹੈ। ਵਿਰਾਟ ਕੋਹਲੀ ਦਾ ਅਗਲਾ ਟੀਚਾ ਨਵੇਂ ਖਿਡਾਰੀਆਂ ਨੂੰ ਮੌਕਾ ਦੇਣਾ ਹੋਵੇਗਾ, ਜਿਨ੍ਹਾਂ 'ਚ ਕੁਲਦੀਪ ਯਾਦਵ, ਮਨੀਸ਼ ਪਾਂਡੇ, ਅਜਿੰਕੇ ਰਹਾਣੇ ਅਤੇ ਸ਼ਰਦੁਲ ਠਾਕੁਰ ਸ਼ਾਮਲ ਹਨ।
ਕੋਹਲੀ ਵੀ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਥੇ ਹੀ ਚੌਥੇ ਨੰਬਰ 'ਤੇ ਕੇ.ਐਲ ਰਾਹੁਲ ਵੀ ਚੰਗੀ ਪਾਰੀ ਖੇਡਣਾ ਚਾਹੁਣਗੇ। ਲਗਾਤਾਰ ਦੋ ਮੈਚਾਂ 'ਚ ਖਾਤਾ ਖੋਲ੍ਹਣ 'ਚ ਨਾਕਾਮ ਰਹੇ ਕੇਦਾਰ ਯਾਧਵ 'ਤੇ ਦਬਾਅ ਹੋਵੇਗਾ। ਉਹ ਧਨੰਜਯਾ ਦੀਆਂ ਗੇਦਾਂ ਨੂੰ ਸਮਝਣ 'ਚ ਪੂਰੀ ਤਰ੍ਹਾਂ ਨਾਕਾਮ ਰਹੇ। ਪਹਿਲੇ ਮੈਚ 'ਚ ਉਹ ਗੁਗਲੀ 'ਤੇ ਖੁੰਝ ਗਏ ਅਤੇ ਦੂਜੇ ਮੈਚ 'ਚ ਸਵੀਪ ਸ਼ਾਟ ਖੇਡਣ ਸਮੇਂ ਗੇਂਦ ਦੀ ਲੰਬਾਈ ਨਹੀਂ ਸਮਝ ਸਕੇ। ਇਹ ਵੀ ਦੇਖਣਾ ਹੋਵੇਗਾ ਕਿ ਕੀ ਟੀਮ ਪ੍ਰਬੰਧਨ ਜਾਧਵ ਦੀ ਜਗ੍ਹਾ ਪਾਂਡੇ ਨੂੰ ਮੌਕਾ ਦਿੰਦਾ ਹੈ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement