ਧੋਨੀ ਨੇ ਜਿਸ ਦਿਨ ਛੱਡੀ ਸੀ ਕਪਤਾਨੀ, ਉਸੇ ਦਿਨ ਬਣੇ ਕਪਤਾਨ !
Published : Jan 5, 2018, 12:12 pm IST
Updated : Jan 5, 2018, 6:42 am IST
SHARE ARTICLE

ਆਈ.ਪੀ.ਐੱਲ. 2018 ਦਾ ਬਿਗਲ ਵੱਜ ਚੁੱਕਿਆ ਹੈ। ਵੀਰਵਾਰ ਨੂੰ ਸਾਰੀਆਂ ਟੀਮਾਂ ਨੇ ਨਵੇਂ ਸੀਜ਼ਨ ਲਈ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਰਿਟੇਨ ਕੀਤਾ। ਇਸ ਵਿਚ ਕੁਝ ਹੈਰਾਨ ਕਰਨ ਵਾਲੇ ਫ਼ੈਸਲੇ ਵੀ ਸਾਹਮਣੇ ਆਏ। ਪਰ ਕੁਝ ਅਜਿਹਾ ਵੀ ਹੋਇਆ ਜਿਸਦਾ ਸਾਰਿਆਂ ਨੂੰ ਇੰਤਜ਼ਾਰ ਸੀ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਇਕ ਵਾਰ ਫਿਰ ਆਪਣੀ ਪੁਰਾਣੀ ਟੀਮ ਚੇਨਈ ਸੁਪਰਕਿੰਗਜ਼ 'ਚ ਵਾਪਸ ਆ ਗਏ ਹਨ। ਉਨ੍ਹਾਂ ਨਾਲ ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਦੀ ਸੀ.ਐੱਸ.ਕੇ. ਵਿਚ ਵਾਪਸੀ ਹੋਈ ਹੈ।

ਫਿਰ ਕਪਤਾਨ ਦੇ ਰੂਪ 'ਚ ਪਰਤੇ



ਧੋਨੀ ਦੀ ਇਹ ਵਾਪਸੀ ਅਨੋਖੀ ਹੈ। ਦਰਅਸਲ, 4 ਜਨਵਰੀ 2017 ਨੂੰ ਧੋਨੀ ਨੇ ਭਾਰਤੀ ਟੀਮ ਦੀ ਕਪਤਾਨੀ ਛੱਡੀ ਸੀ। ਧੋਨੀ ਟੈਸਟ ਖੇਡਣਾ ਪਹਿਲਾਂ ਹੀ ਛੱਡ ਚੁੱਕੇ ਸਨ, ਪਰ 4 ਜਨਵਰੀ 2017 ਨੂੰ ਵਨਡੇ ਅਤੇ ਟੀ-20 ਦੀ ਕਪਤਾਨੀ ਵੀ ਛੱਡੀ ਸੀ। ਠੀਕ ਇਕ ਸਾਲ ਬਾਅਦ 4 ਜਨਵਰੀ 2018 ਨੂੰ ਧੋਨੀ ਫਿਰ ਇਕ ਵਾਰ ਕਪਤਾਨ ਦੇ ਰੂਪ ਵਿਚ ਵਾਪਸ ਪਰਤੇ ਹਨ।



ਜ਼ਿਕਰੇਯੋਗ ਹੈ ਕਿ ਚੇਨਈ ਸੁਪਰਕਿੰਗਜ਼ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਸਾਡੇ ਕਪਤਾਨ ਮਹਿੰਦਰ ਸਿੰਘ ਧੋਨੀ ਹੀ ਹੋਣਗੇ। 2017 ਦੇ ਆਈ.ਪੀ.ਐੱਲ. ਸੀਜ਼ਨ ਵਿਚ ਧੋਨੀ ਪੁਣੇ ਵਲੋਂ ਖੇਡੇ ਸਨ, ਪਰ ਕਪਤਾਨ ਦੇ ਤੌਰ 'ਤੇ ਨਹੀਂ। ਪੁਣੇ ਦੀ ਕਪਤਾਨੀ ਸਟੀਵ ਸਮਿਥ ਨੇ ਕੀਤੀ ਸੀ। ਪੁਣੇ ਦੇ ਇਸ ਫੈਸਲੇ ਦਾ ਧੋਨੀ ਦੇ ਫੈਨਸ ਸਮੇਤ ਕਈ ਹਸਤੀਆਂ ਨੇ ਵਿਰੋਧ ਕੀਤਾ ਸੀ। ਪਰ ਹੁਣ ਇਕ ਵਾਰ ਫਿਰ ਮੈਦਾਨ 'ਤੇ ਕੈਪਟਨ ਕੂਲ ਦਾ ਉਹੀ ਅੰਦਾਜ਼ ਦਿੱਸੇਗਾ। ਧੋਨੀ ਨੇ ਆਈ.ਪੀ.ਐੱਲ. ਦੇ ਕੁਲ 143 ਮੈਚਾਂ ਵਿਚ ਕਪਤਾਨੀ ਕੀਤੀ ਹੈ, ਇਨ੍ਹਾਂ ਵਿਚੋਂ ਉਨ੍ਹਾਂ ਨੇ ਸਭ ਤੋਂ ਜ਼ਿਆਦਾ 83 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement