ਧੋਨੀ ਨੂੰ ਹਟਾਉਣ ਬਾਰੇ ਸੋਚ ਵੀ ਨਹੀਂ ਸਕਦੇ - ਰਵੀ ਸ਼ਾਸਤਰੀ
Published : Sep 14, 2017, 4:50 pm IST
Updated : Sep 14, 2017, 11:20 am IST
SHARE ARTICLE

ਨਵੀਂ ਦਿੱਲੀ: ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਮਹੇਂਦ੍ਰ ਸਿੰਘ ਧੋਨੀ ਦੀ ਫਿਟਨੈਸ ਅਤੇ ਮੌਜੂਦਾ ਫ਼ਾਰਮ ਦੀ ਜੰਮਕੇ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਧੋਨੀ ਦੇ ਮੌਜੂਦਾ ਫ਼ਾਰਮ ਨੂੰ ਵੇਖਦੇ ਹੋਏ ਉਹ ਉਨ੍ਹਾਂ ਨੂੰ ਟੀਮ ਤੋਂ ਬਾਹਰ ਹਟਾਉਣ ਦੇ ਬਾਰੇ ਵਿੱਚ ਸੋਚ ਵੀ ਨਹੀਂ ਸਕਦੇ ।ਬੀ.ਸੀ.ਸੀ.ਆਈ. ਦੀ ਚੋਣ ਕਮੇਟੀ ਦੇ ਪ੍ਰਧਾਨ ਐਮ.ਐਸ. ਕੇ. ਪ੍ਰਸਾਦ ਨੇ ਹਾਲ ਹੀ ਵਿਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਸਵਾਲ ਚੁੱਕੇ ਸਨ। ਪਰ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਪ੍ਰਸਾਦ ਨਾਲੋਂ ਅਲੱਗ ਸੋਚ ਰੱਖਦੇ ਹਨ।

ਰਵੀ ਸ਼ਾਸਤਰੀ ਨੇ ਇੱਕ ਨਿੱਜੀ ਚੈੱਨਲ ਨਾਲ ਗੱਲਬਾਤ ਵਿਚ ਕਿਹਾ ਕਿ ਧੋਨੀ ਨਾਲ ਫਿਟਨੈੱਸ ਅਤੇ ਫ਼ਾਰਮ ਦੋਵੇਂ ਹਨ ਅਤੇ ਟੀਮ ਨੂੰ 2019 ਵਿਸ਼ਵ ਕੱਪ ਵਿਚ ਉਨ੍ਹਾਂ ਦੀ ਜ਼ਰੂਰਤ ਹੋਵੇਗੀ। ਸ਼ਾਸਤਰੀ ਨੇ ਧੋਨੀ ਦੀ ਤੁਲਨਾ ਮਹਾਨ ਬੱਲੇਬਾਜ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਅਤੇ ਆਲਰਾਊਂਡਰ ਕਪਿਲ ਦੇਵ ਨਾਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਉਪਲੱਬਧੀਆਂ ਦਾ ਸਨਮਾਨ ਕਰਨਾ ਜ਼ਰੂਰੀ ਹੈ।



ਸ਼ਾਸਤਰੀ ਨੇ ਕਿਹਾ, ਧੋਨੀ ਵਰਗਾ ਲੀਜੇਂਡ ਤੁਹਾਨੂੰ ਕਿੱਥੇ ਮਿਲੇਗਾ? ਧੋਨੀ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਅਤੇ ਕਪਿਲ ਦੇਵ ਦੇ ਬਰਾਬਰ ਹਨ। ਸਾਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਸ਼ਾਸਤਰੀ ਨੇ ਸ਼੍ਰੀਲੰਕਾ ਵਿਚ ਧੋਨੀ ਦੇ ਪ੍ਰਦਰਸ਼ਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਿਚ ਅਜੇ ਵੀ ਬਹੁਤ ਕ੍ਰਿਕਟ ਬਾਕੀ ਹੈ।

ਸ਼ਾਸਤਰੀ ਨੇ ਕਿਹਾ ਕਿ ਕਿਸੇ ਖਿਡਾਰੀ ਦਾ ਲੇਖਾ ਜੋਖਾ ਉਸਦੇ ਮੌਜੂਦਾ ਫ਼ਾਰਮ ਅਤੇ ਫਿਟਨੈਸ ਦੇ ਆਧਾਰ ਉੱਤੇ ਹੁੰਦਾ ਹੈ ਅਤੇ ਧੋਨੀ ਕੋਲ ਇਹ ਦੋਨੋਂ ਹਨ। ਜੇਕਰ ਤੁਸੀਂ ਉਨ੍ਹਾਂ ਦੀ ਵਿਕਟਕੀਪਿੰਗ ਵੇਖੋ ਤਾਂ ਵਨਡੇ ਕ੍ਰਿਕਟ ਵਿਚ ਉਹ ਸਭ ਤੋਂ ਵਧੀਆ ਖਿਡਾਰੀ ਹਨ। ਉਨ੍ਹਾਂ ਦੀ ਫਿਟਨੈੱਸ ਗਜ਼ਬ ਦੀ ਹੈ, ਉਨ੍ਹਾਂ ਨੇ ਸ਼੍ਰੀਲੰਕਾ ਵਿਚ ਬਹੁਤ ਵਧੀਆ ਬੱਲੇਬਾਜੀ ਕੀਤੀ ਅਤੇ ਮੈਂ ਤੁਹਾਨੂੰ ਦੱਸ ਦੇਵਾ ਕਿ ਸ਼੍ਰੀਲੰਕਾ ਵਿਚ ਤੁਸੀਂ ਜੋ ਵੇਖਿਆ ਸੀ ਉਹ ਸਿਰਫ਼ ਇੱਕ ਟ੍ਰੇਲਰ ਸੀ। ਹੁਣ ਫਿਲਮ ਦਾ ਇੰਤਜ਼ਾਰ ਕਰੋ।


ਸ਼ਾਸਤਰੀ ਨੇ ਕਿਹਾ ਕਿ ਜੇਕਰ ਧੋਨੀ ਇਸੇ ਤਰ੍ਹਾਂ ਨਾਲ ਖੇਡਦੇ ਰਹਿੰਦੇ ਹਨ, ਤਾਂ ਕੋਈ ਵਜ੍ਹਾ ਨਹੀਂ ਕਿ ਉਹ 2019 ਵਰਲਡ ਕੱਪ ਲਈ ਟੀਮ ਵਿਚ ਨਹੀਂ ਹੋਣਗੇ। ਤੁਸੀ ਧੋਨੀ ਦੇ ਬਿਨਾਂ ਟੀਮ ਦੀ ਕਲਪਨਾ ਹੀ ਨਹੀਂ ਕਰ ਸਕਦੇ। ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਨੂੰ ਟੀਮ ਵਿਚ ਨਾ ਰੱਖਣ ਦੇ ਸਵਾਲ ਉੱਤੇ ਸ਼ਾਸਤਰੀ ਨੇ ਕਿਹਾ, ਦਰਵਾਜੇ ਬੰਦ ਨਹੀਂ ਹੋਏ ਹਨ। ਫਿਟ ਹੋਣ ਉੱਤੇ ਹੀ ਟੀਮ ਵਿਚ ਸ਼ਾਮਲ ਕੀਤਾ ਜਾਵੇਗਾ।

ਕੋਚ ਨੇ ਕਿਹਾ ਕਿ ਆਸਟਰੇਲੀਆ ਦੇ ਖਿਲਾਫ ਹੋਣ ਵਾਲੀ ਪੰਜ ਵਨਡੇ ਮੈਚਾਂ ਦੀ ਸੀਰੀਜ ਦੇ ਪਹਿਲੇ ਦੋ ਮੈਚ ਮਹੱਤਵਪੂਰਣ ਹੋਣਗੇ। ਸ਼ਾਸਤਰੀ ਨੇ ਕਿਹਾ, ਸਾਨੂੰ ਦੋਵੇਂ ਮੈਚ ਜਿੱਤਣੇ ਹੋਣਗੇ ਕਿਉਂਕਿ ਪਹਿਲੇ ਦੋ ਮੈਚ ਹੀ ਸੀਰੀਜ ਦਾ ਫੈਸਲਾ ਕਰ ਦੇਣਗੇ। ਆਸਟਰੇਲੀਆ ਕੜੀ ਚੁਣੌਤੀ ਦੇਵੇਗੀ। ਸ਼ਾਸਤਰੀ ਨੇ ਕਿਹਾ, ਇਹ ਦੇਖਣ ਲਈ ਸ਼ਾਇਦ ਮੈਂ ਜਿੰਦਾ ਨਾ ਰਹੂੰ ਕਿ ਜਿਸ ਤਰ੍ਹਾਂ ਸਾਡੀ ਟੀਮ ਨੇ ਸ਼੍ਰੀਲੰਕਾ ਵਿੱਚ ਸਾਰੇ ਮੈਚ ਜਿੱਤੇ ਉਸੀ ਤਰ੍ਹਾਂ ਆਸਟਰੇਲੀਆ ਜਾਂ ਫਿਰ ਇੰਗਲੈਂਡ ਵਿੱਚ ਵੀ ਜਿੱਤੇ। ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਟੀਮ ਦੇ ਚੋਣ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ, ਮੈਂ ਚੋਣ ਵਿੱਚ ਦਖਲ ਨਹੀਂ ਦਿੰਦਾ ਹਾਂ, ਜੋ ਟੀਮ ਮਿਲੇਗੀ ਉਸਨੂੰ ਤਿਆਰ ਕਰਾਂਗਾ।

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement