ਦੁਬਈ ਸੁਪਰ ਸੀਰੀਜ਼ ਫ਼ਾਈਨਲ " ਪੀ.ਵੀ. ਸਿੰਧੂ ਨੇ ਅਕਾਨੇ ਯਾਮਾਗੁਚੀ ਨੂੰ ਹਰਾਇਆ"
Published : Dec 16, 2017, 10:12 pm IST
Updated : Dec 16, 2017, 4:42 pm IST
SHARE ARTICLE

ਦੁਬਈ, 16 ਦਸੰਬਰ: ਉਲੰਪਿਕ 'ਚ ਸਿਲਵਰ ਮੈਡਲ ਜੇਤੂ ਮਹਿਲਾ ਬੈਡਮਿੰਟ ਖਿਡਾਰੀ ਪੀ.ਵੀ. ਸਿੰਧੂ ਨੇ ਹਮਾਦਾਨ ਸਪੋਰਟਸ ਕੰਪਲੈਕਸ 'ਚ ਖੇਡੇ ਜਾ ਰਹੇ ਦੁਬਈ ਸੁਪਰ ਸੀਰੀਜ਼ ਟੂਰਨਾਮੈਂਟ 'ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-9, 21-13 ਨਾਲ ਹਰਾਇਆ।ਸਿੰਧੂ ਨੇ ਯਾਮਾਗੁਚੀ ਤੋਂ ਇਹ ਮੈਚ ਕੁਲ 36 ਮਿੰਟਾਂ 'ਚ ਅਪਣੇ ਨਾਮ ਕਰ ਲਿਆ। 10 ਲੱਖ ਡਾਲਰ ਇਨਾਮੀ ਰਾਸ਼ੀ ਦੇ ਇਸ ਟੂਰਨਾਮੈਂਟ 'ਚ ਸਿੰਧੂ ਵੀਰਵਾਰ ਨੂੰ ਸੈਮੀਫ਼ਾਈਨਲ 'ਚ ਪਹੁੰਚ ਗਈ ਸੀ। ਇਸ ਮੈਚ ਤੋਂ ਪਹਿਲਾਂ ਉਸ ਨੇ ਜਾਪਾਨ ਦੀ ਸਾਯਾਕਾ ਸਾਤੋ ਅਤੇ ਚੀਨ ਦੀ ਹੀ. ਬਿੰਗਜਿਯਾਓ ਨੂੰ ਹਰਾਇਆ ਸੀ। ਯਾਮਾਗੁਚੀ ਵਿਰੁਧ ਖੇਡੇ ਗਏ ਇਸ ਮੁਕਾਬਲੇ 'ਚ ਸਿੰਧੂ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਖਡੇ ਸ਼ੁਰੂ ਹੋਣ ਦੇ ਮਹਿਜ਼ 13 ਮਿੰਟਾਂ 'ਚ ਹੀ ਪਹਿਲੀ ਗੇਮ ਅਪਣੇ ਨਾਮ ਕਰ ਲਈ। ਮੈਓ ਸ਼ੁਰੂ ਹੁੰਦੇ ਹੀ ਸਿੰਧੂ ਨੇ 4.0 ਦਾ ਵਾਧਾ ਬਣਾ ਲਿਆ ਸੀ ਅਤੇ ਕੁਝ ਹੀ ਦੇਰ 'ਚ ਸਕੋਲ 11-1 ਕਰ ਦਿਤਾ।


ਯਾਮਾਗੁਚੀ ਨੇ ਕੁਝ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਪਹਿਲੇ ਗੇਮ 'ਚ ਉਸ ਦੀ ਇਕ ਨਾ ਚੱਲੀ ਅਤੇ ਦੇਖਦੇ ਹੀ ਦੇਖਦੇ ਸਕੋਰ 16-5 ਹੋ ਗਿਆ। ਅੰਤ 'ਚ ਸਿੰਧੂ ਨੇ ਪਹਿਲਾ ਹਾਫ਼ ਅਪਣੇ ਨਾਮ ਕਰ ਲਿਆ। ਖੇਡ ਦੇ ਦੂਜੇ ਹਾਫ਼ 'ਚ ਯਾਮਾਗੁਚੀ ਨੇ ਵੀ ਵਾਪਸੀ ਦੇ ਇਰਾਦੇ ਜਤਾਏ ਅਤੇ ਇਸ ਵਾਰ ਉਹ ਸਿੰਧੂ ਨੂੰ ਜ਼ਿਆਦਾ ਵਾਧਾ ਦਰਜ ਕਰਨ ਦਾ ਮੌਕਾ ਨਹੀਂ ਦੇ ਰਹੀ ਸੀ। ਸਿੰਧੂ ਲਗਾਤਾਰ ਖੇਡ 'ਤੇ ਅਪਣਾ ਕੰਟਰੋਲ ਬਣਾ ਕੇ ਚੱਲ ਰਹੀ ਸੀ ਅਤੇ ਯਾਮਾਗੁਚੀ ਨੂੰ ਉਹ ਲਗਾਤਾਰ ਗ਼ਲਤੀਆਂ ਕਰਨ ਲਈ ਮਜਬੂਰ ਕਰਦੀ ਰਹੀ। ਇਸ ਤਰ੍ਹਾਂ ਸਕੋਰ 13-8 ਹੋ ਗਿਆ। ਯਾਮਾਗੁਚੀ ਨੇ ਇਕ ਵਾਰ ਮੁੜ ਸਿੰਧੂ ਦੇ ਕਰੀਬ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਅੰਤ 'ਚ ਸਿੰਧੂ ਨੇ ਇਹ ਮੈਚ 21-13 ਨਾਲ ਅਪਣੇ ਨਾਮ ਕਰ
ਲਿਆ।    (ਏਜੰਸੀ)

SHARE ARTICLE
Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement