ਏਸ਼ੀਆਈ ਚੈਂਪੀਅਨਸ਼ਿਪ: ਮੈਰੀਕਾਮ ਨੇ ਜਿੱਤਿਆ ਸੋਨਾ
Published : Nov 9, 2017, 12:03 am IST
Updated : Nov 8, 2017, 6:33 pm IST
SHARE ARTICLE

ਵਿਯਤਨਾਮ, 8 ਨਵੰਬਰ: ਭਾਰਤੀ ਮੁੱਕੇਬਾਜ਼ੀ ਦੀ 'ਵੰਡਰ ਗਰਲ' ਐਮ.ਸੀ. ਮੈਰੀਕਾਮ (48 ਕਿਲੋਗ੍ਰਾਮ) ਨੇ ਏਸ਼ੀਆਈ ਮੁੱਕੇਬਾਜ਼ੀ 'ਚ ਪੰਜਵੀਂ ਵਾਰ ਸੋਨੇ ਦਾ ਤਮਗ਼ਾ ਅਪਣੇ ਨਾਮ ਕਰ ਲਿਆ ਜਦੋਂ ਕਿ ਸੋਨੀਆ ਲਾਥੇਰ (57 ਕਿਲੋਗ੍ਰਾਮ) ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ।ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਉਲੰਪਿਕ ਕਾਂਸੀ ਦਾ ਤਮਗ਼ਾ ਜੇਤੂ ਮੈਰੀਕਾਮ ਨੇ ਉਤਰ ਕੋਰੀਆ ਦੀ ਕਿਮ ਹਿਯਾਂਗ ਨੂੰ 5-0 ਨਾਲ ਹਰਾਇਆ। ਇਹ 2014 ਏਸ਼ੀਆਈ ਖੇਡਾਂ ਤੋਂ ਬਾਅਦ ਮੈਰੀਕਾਮ ਦਾ ਪਹਿਲਾ ਅੰਤਰਰਾਸ਼ਟਰੀ ਸੋਨ ਤਮਗ਼ਾ ਹੈ ਅਤੇ ਇਸ ਸਾਲ 'ਚ ਉੁਨ੍ਹਾਂ ਦਾ ਪਹਿਲਾ ਤਮਗ਼ਾ ਹੈ। ਵਿਸ਼ਵ ਚੈਂਪੀਅਨਸ਼ਿਪ ਦੀ ਸਿਲਵਰ ਮੈਡਲ ਜੇਤੂ ਸੋਨੀਆ ਨੂੰ ਮੁੜ ਸਿਲਵਰ ਨਾਲ ਹੀ ਸਬਰ ਕਰਨਾ ਪਿਆ। ਉਹ ਵੰਡੇ ਹੋਏ ਫ਼ੈਸਲੇ 'ਚ ਚੀਨ ਦੀ ਯਿਨ ਜੋਨਹੁਆ ਤੋਂ ਹਾਰ ਗਈ। ਭਾਰਤ ਨੂੰ ਇਸ 


ਟੂਰਨਾਮੈਂਟ 'ਚ ਇਕ ਸੋਨ, ਇਕ ਸਿਲਵਰ ਅਤੇ ਪੰਜ ਕਾਂਸੀ ਦੇ ਤਮਗ਼ੇ ਮਿਲੇ ਹਨ।ਮੈਰੀਕਾਮ ਨੇ ਇਸ ਜਿੱਤ ਨਾਲ ਟੂਰਨਾਮੈਂਟ 'ਚ ਅਪਣਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਿਆ ਹੈ। ਉਹ ਸੱਭ ਛੇ ਵਾਰ ਫ਼ਾਈਨਲ 'ਚ ਪਹੁੰਚੀ ਅਤੇ ਸਿਰਫ਼ ਇਕ ਵਾਰ ਸਿਲਵਰ ਮੈਡਲ ਨਾਲ ਸਬਰ ਕੀਤਾ। ਉਸ ਨੇ 2003, 2005, 2010 ਤੇ 2012 'ਚ ਵੀ ਇਨ੍ਹਾਂ ਖੇਡਾਂ 'ਚ ਸੋਨ ਤਮਗ਼ਾ ਹੀ ਜਿੱਤਿਆ ਸੀ। ਮੈਰੀਕਾਮ ਨੇ ਅਪਣੀ ਵਿਰੋਧੀ ਨੂੰ ਹਰ ਵਾਰ ਦੁੱਗਣਾ ਕਰ ਕੇ ਜਵਾਬ ਦਿਤਾ। ਦੋਵੇਂ ਪਾਸਿਉਂ ਤੇਜ ਹਮਲੇ ਕੀਤੇ ਗਏ। ਮੈਰੀਕਾਮ ਉਸ ਦੇ ਕਿਸੇ ਵੀ ਵਾਰ ਤੋਂ ਪ੍ਰੇਸ਼ਾਨ ਨਹੀਂ ਹੋਈ ਅਤੇ ਪੂਰੇ ਸਬਰ ਨਾਲ ਖੇਡਦਿਆਂ ਜਿੱਤ ਦਰਜ ਕੀਤੀ। ਭਾਰਤੀ ਮੁੱਕੇਬਾਜ਼ੀ ਮਹਾਂਸੰਘ ਦੇ ਮੁਖੀ ਅਜੇ ਸਿੰਘ ਨੇ ਭਾਰਤੀ ਟੀਮ ਖ਼ਾਸ ਕਰ ਕੇ ਮੈਰੀਕਾਮ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਮੈਰੀਕਾਮ ਦਾ ਸੋਨ ਤਮਗ਼ਾ ਭਾਰਤ ਦੀ ਮਹਿਲਾ ਸ਼ਕਤੀ ਦੀ ਜਿੱਤ ਹੈ। ਤਿੰਨ ਬੱਚਿਆਂ ਦੀ ਮਾਂ ਨੇ ਦਿਖਾ ਦਿਤਾ ਕਿ ਮਨ 'ਚ ਲਗਨ ਹੋਵੇ ਤਾਂ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਮੈਂ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।   (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement