ਫ਼ੀਫ਼ਾ ਅੰਡਰ-17 ਵਿਸ਼ਵ ਕੱਪ ਦਾ ਪ੍ਰਭਾਵ ਭਾਰਤ 'ਚ ਦਿਖਣ ਲੱਗਾ ਹੈ : ਭੂਟੀਆ
Published : Sep 7, 2017, 10:15 pm IST
Updated : Sep 7, 2017, 4:45 pm IST
SHARE ARTICLE

ਨਵੀਂ ਦਿੱਲੀ, 7 ਸਤੰਬਰ : ਅੰਡਰ-17 ਫੀਫਾ ਵਿਸ਼ਵ ਕੱਪ ਇਕ ਮਹੀਨੇ ਦੂਰ ਹੈ ਪਰ ਭਾਰਤ ਦੇ ਮਹਾਨ ਫੁੱਟਬਾਲਰ ਬਾਈਚੁੰਗ ਭੂਟੀਆ ਨੂੰ ਲਗਦਾ ਹੈ ਕਿ ਆਗਾਮੀ ਟੂਰਨਾਮੈਂਟ ਨੇ ਅਪਣਾ ਪ੍ਰਭਾਵ ਪਹਿਲਾਂ ਹੀ ਵਿਖਾਉਣਾ ਸ਼ੁਰੂ ਕਰ ਦਿਤਾ ਹੈ ਕਿਉਂਕਿ ਦੇਸ਼ 'ਚ ਕਈ ਅਕੈਡਮੀਆਂ ਅਤੇ ਗਰੁੱਪ ਕਲੱਬ ਖੁਲ੍ਹਣੇ ਸ਼ੁਰੂ ਹੋ ਗਏ ਹਨ।
ਸਾਬਕਾ ਫ਼ੁਟਬਾਲ ਕਪਤਾਨ ਭੂਟੀਆ ਨੇ ਦੇਸ਼ ਦੇ ਲਈ 100 ਤੋਂ ਜ਼ਿਆਦਾ ਮੈਚ ਖੇਡਣ ਦੇ ਬਾਅਦ 2011 'ਚ ਫ਼ੁਟਬਾਲ ਤੋਂ ਸੰਨਿਆਸ ਲੈ ਲਿਆ ਸੀ। ਉਹ ਫ਼ੁਟਬਾਲ ਅਧਿਕਾਰੀਆਂ ਅਤੇ ਮਾਹਰਾਂ ਦੇ ਇਸ ਵਿਚਾਰ ਨਾਲ ਸਹਿਮਤ ਸਨ ਕਿ 6 ਤੋਂ 28 ਅਕਤੂਬਰ ਨੂੰ ਹੋਣ ਵਾਲਾ ਇਹ ਟੂਰਨਾਮੈਂਟ 'ਭਾਰਤ 'ਚ ਫ਼ੁਟਬਾਲ ਦਾ ਨਜ਼ਾਰਾ' ਹੀ ਬਦਲ ਦੇਵੇਗਾ। 1995 ਤੋਂ 2011 ਤੱਕ ਭਾਰਤ ਦੇ ਲਈ ਖੇਡਣ ਵਾਲੇ ਭੂਟੀਆ ਨੇ ਕਿਹਾ, ''ਇਸ ਮਸ਼ਹੂਰ ਟੂਰਨਾਮੈਂਟ ਨਾਲ ਦੇਸ਼ ਨੂੰ ਫ਼ੁਟਬਾਲ ਦੀ ਲੋਕਪ੍ਰਿਯਤਾ ਵਧਾਉਣ 'ਚ ਮਦਦ ਮਿਲੇਗੀ।'' (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement