ਫ਼ੋਗਾਟ ਭੈਣਾਂ ਨੇ ਇਕ ਚਾਂਦੀ ਤੇ ਤਿੰਨ ਸੋਨ ਤਮਗ਼ੇ ਜਿੱਤੇ
Published : Dec 18, 2017, 10:53 pm IST
Updated : Dec 18, 2017, 5:23 pm IST
SHARE ARTICLE

ਨਵੀਂ ਦਿੱਲੀ, 18 ਦਸੰਬਰ: ਪਿੰਡ ਬਲਾਲੀ ਨਿਵਾਸੀ ਫ਼ੋਗਾਟ ਭੈਣਾਂ ਨੇ ਅਫ਼ਰੀਕਾ 'ਚ ਕਰਵਾਈ ਕਾਮਨਵੈਲਥ ਭਲਵਾਨੀ ਚੈਂਪੀਅਨਸ਼ਿਪ 'ਚ ਤਿੰਨ ਗੋਲਡ ਤੇ ਇਕ ਸਿਲਵਰ ਮੈਡਲ ਪ੍ਰਾਪਤ ਕੀਤਾ। ਪਿੰਡ ਬਲਾਲੀ ਨਿਵਾਸੀ ਉਨ੍ਹਾਂ ਦੇ ਕੋਚ ਮਹਾਂਬੀਰ ਫ਼ੋਗਾਟ ਅਤੇ ਪਿੰਡ ਵਾਸੀਆਂ ਨੇ ਖ਼ੁਸ਼ੀ ਜਤਾਈ ਹੈ।ਉਨ੍ਹਾਂ ਦਸਿਆ ਕਿ 14 ਤੋਂ 17 ਦਸੰਬਰ ਤਕ ਅਫ਼ਰੀਕਾ 'ਚ ਕਾਮਨਵੈਲਥ ਭਲਵਾਨੀ ਚੈਂਪੀਅਨਸ਼ਿਪ 'ਚ ਉਲੰਪੀਅਨ ਭਲਵਾਨ ਗੀਤਾ ਫ਼ੋਗਾਟ, ਵਿਨੇਸ਼, ਰੀਤੂ ਤੇ ਸੰਗੀਤਾ ਨੇ ਹਿੱਸਾ ਲਿਆ। ਇਨ੍ਹਾਂ ਚਾਰੇ ਭੈਣਾਂ ਨੇ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਮਗ਼ਿਆਂ 'ਤੇ ਕਬਜ਼ਾ ਕੀਤਾ। ਮੋਚ ਮਹਾਂਵੀਰ ਨੇ ਦਸਿਆ ਕਿ ਗੀਤਾ ਨੇ ਇਸ ਚੈਂਪੀਅਨਸ਼ਿਪ 'ਚ 59 ਕਿਲੋਗ੍ਰਾਮ ਭਾਰ ਵਰਗ 'ਚ ਗੋਲਡ ਮੈਡਲ ਜਿੱਤਿਆ।


ਇਸੇ ਤਰ੍ਹਾਂ ਉਲੰਪੀਅਨ ਪਹਿਲਵਾਨ ਵਿਨੇਸ਼ ਨੇ 55 ਕਿਲੋਗ੍ਰਾਮ ਭਾਰ ਵਰਗ 'ਚ ਸੋਨ ਤਮਗ਼ਾ ਅਤੇ ਰੀਤੂ ਨੇ 50 ਕਿਲੋਗ੍ਰਾਮ ਭਾਰ ਵਰਗ 'ਚ ਗੋਲਡ ਮੈਡਲ 'ਤੇ ਕਬਜ਼ਾ ਕੀਤਾ ਹੈ। ਸੰਗੀਤਾ ਨੂੰ ਸਿਲਵਰ ਨਾਲ ਸਬਰ ਕਰਨਾ ਪਿਆ। ਮਹਾਂਵੀਰ ਫ਼ੋਗਾਟ ਨੇ ਕਿਹਾ ਕਿ ਭਲਵਾਨ ਗੀਤਾ ਦਾ ਜਜ਼ਬਾ ਘੱਟ ਨਹੀਂ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਸੰਗੀਤਾ ਨੇ ਕਾਮਨਵੈਲਥ ਭਲਵਾਨੀ ਚੈਂਪੀਅਨਸ਼ਿਪ 'ਚ ਸਿਲਵਰ ਤਮਗ਼ਾ ਜਿੱਤ ਕੇ ਵੱਡੀ ਉਪਲਬਧੀ ਦਰਜ ਕਰਵਾਈ ਹੈ। ਸੰਗੀਤਾ ਦੀ ਕੁਸ਼ਤੀ ਖੇਡ 'ਚ ਅਜੇ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇਨ੍ਹਾਂ ਖਿਡਾਰੀਆਂ ਲਈ ਹੀ ਨਹੀਂ, ਸਗੋਂ ਦੇਸ਼ ਲਈ ਵੀ ਇਹ ਵੱਡੀ ਪ੍ਰਾਪਤੀ ਹੈ।   (ਏਜੰਸੀ)

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement