ਗੇਂਦਬਾਜ਼ਾਂ ਨੂੰ ਪੂਰੀ ਆਜ਼ਾਦੀ ਦਿੰਦੇ ਹਨ ਕੋਹਲੀ : ਯਾਦਵ
Published : Sep 7, 2017, 10:14 pm IST
Updated : Sep 7, 2017, 4:44 pm IST
SHARE ARTICLE

ਕੋਲੰਬੋ, 7 ਸਤੰਬਰ : ਭਾਰਤੀ ਲੈੱਗ ਸਪਿਨਰ ਕੁਲਦੀਪ ਯਾਦਵ ਨੇ ਕਪਤਾਨ ਵਿਰਾਟ ਕੋਹਲੀ ਨੂੰ ਚਮਤਕਾਰੀ ਕਪਤਾਨ ਦਸਦਿਆਂ ਕਿਹਾ ਹੈ ਕਿ ਉਹ ਗੇਂਦਬਾਜ਼ਾਂ ਨੂੰ ਕਾਫ਼ੀ ਸਹਿਯੋਗ ਅਤੇ ਪੂਰੀ ਆਜ਼ਾਦੀ ਦਿੰਦੇ ਹਨ। ਭਾਰਤ ਨੇ ਸ੍ਰੀਲੰਕਾ ਨੂੰ ਬੁਧਵਾਰ ਨੂੰ ਇਕ ਟੀ-20 ਮੈਚ 'ਚ 6 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਟੈਸਟ ਅਤੇ ਵਨਡੇ ਲੜੀ ਕ੍ਰਮਵਾਰ 3-0 ਅਤੇ 5-0 ਨਾਲ ਜਿੱਤੀ।
ਯਾਦਵ ਨੇ ਕਿਹਾ, ''ਵਿਰਾਟ ਤੁਹਾਨੂੰ ਉਹ ਸਭ ਦਿੰਦੇ ਹਨ ਜੋ ਤੁਸੀਂ ਮੈਦਾਨ 'ਤੇ ਚਾਹੁੰਦੇ ਹੋ। ਜਦੋਂ ਮੈਂ ਗੇਂਦਬਾਜ਼ੀ ਕਰਦਾ ਹਾਂ ਤਾਂ ਉਹ ਆ ਕੇ ਮੈਨੂੰ ਪੁੱਛਦੇ ਹਨ ਕਿ ਤੁਹਾਨੂੰ ਕਿਹੜੀ ਫੀਲਡ ਚਾਹੀਦੀ ਹੈ। ਗੇਂਦਬਾਜ਼ ਨੂੰ ਇਹੋ ਚਾਹੀਦਾ ਹੁੰਦਾ ਹੈ। ਉਹ ਗੇਂਦਬਾਜ਼ ਨੂੰ ਪੂਰੀ ਆਜ਼ਾਦੀ ਦਿੰਦੇ ਹਨ।''
ਉਨ੍ਹਾਂ ਕਿਹਾ, ''ਉਨ੍ਹਾਂ ਨੇ ਪੂਰੀ ਟੈਸਟ ਸੀਰੀਜ਼, ਵਨਡੇ ਸੀਰੀਜ਼ ਅਤੇ ਹੁਣ ਟੀ-20 'ਚ ਮੇਰਾ ਪੂਰਾ ਸਾਥ ਦਿਤਾ। ਮੈਂ ਇਸ ਤਰ੍ਹਾਂ ਦੀ ਟੀਮ ਏਕਤਾ ਅਤੇ ਕਪਤਾਨ ਤੋਂ ਬਹੁਤ ਖ਼ੁਸ਼ ਹਾਂ।''
ਉਨ੍ਹਾਂ ਕਿਹਾ ਕਿ ਮੈਦਾਨ 'ਤੇ ਕੋਹਲੀ ਦੀ ਵਚਨਬੱਧਤਾ ਦੂਜਿਆਂ ਦੇ ਲਈ ਪ੍ਰੇਰਣਾ ਦੇਣ ਵਾਲੀ ਹੈ। ਉਨ੍ਹਾਂ ਕਿਹਾ, ''ਉਹ ਬੱਲੇਬਾਜ਼ੀ ਅਤੇ ਫੀਲਡਿੰਗ ਦੋਵੇਂ ਹੀ ਮੋਰਚਿਆਂ ਤੋਂ ਅਗਵਾਈ ਕਰਦੇ ਹਨ ਅਤੇ ਜਦੋਂ ਫੀਲਡਿੰਗ ਕਰਦੇ ਹਨ ਤਾਂ ਪੂਰੀ ਜਾਨ ਲਗਾ ਦਿੰਦੇ ਹਨ। ਮੈਦਾਨ 'ਤੇ ਜਾਂ ਨੈੱਟ 'ਤੇ ਉਨ੍ਹਾਂ ਨੂੰ ਦੇਖਣ ਤੋਂ ਹੀ ਪ੍ਰੇਰਣਾ ਮਿਲਦੀ ਹੈ।''
ਯਾਦਵ ਨੇ ਕਿਹਾ, ''ਉਨ੍ਹਾਂ ਨੂੰ ਦੇਖ ਕੇ ਜੇਕਰ ਅਸੀਂ ਅਪਣੀ ਫੀਲਡਿੰਗ 'ਚ ਇਕ ਫ਼ੀ ਸਦੀ ਵੀ ਸੁਧਾਰ ਕਰ ਸਕੇ ਤਾਂ ਬਹੁਤ ਹੋਵੇਗਾ। ਉਹ ਖਿਡਾਰੀਆਂ ਨੂੰ ਦਸਦੇ ਹਨ ਕਿ ਉਨ੍ਹਾਂ ਤੋਂ ਕੀ ਚਾਹੀਦਾ ਹੈ ਅਤੇ ਅਸੀਂ ਟੀਮ ਤੋਂ ਕੀ ਚਾਹੁੰਦੇ ਹਾਂ।'' ਯਾਦਵ ਨੂੰ ਇਸ ਦੌਰੇ 'ਤੇ ਕੁੱਝ ਮੌਕੇ ਮਿਲੇ ਅਤੇ ਉਨ੍ਹਾਂ ਅਪਣੇ ਪ੍ਰਦਰਸ਼ਨ 'ਤੇ ਸੰਤੋਖ ਜਤਾਇਆ। ਉਨ੍ਹਾਂ ਕਿਹਾ, ''ਅਜੇ ਤਕ ਇਹ ਮੇਰੇ ਲਈ ਚੁਣੌਤੀਪੂਰਨ ਰਿਹਾ ਹੈ ਪਰ ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਮੈਨੂੰ ਆਖਰੀ ਟੈਸਟ ਮੈਚ 'ਚ ਮੌਕਾ ਮਿਲਿਆ ਅਤੇ ਆਖਰੀ ਦੋ ਵਨਡੇ ਵੀ ਖੇਡੇ। ਟੀ-20 'ਚ ਵੀ ਪ੍ਰਦਰਸ਼ਨ ਚੰਗਾ ਰਿਹਾ।''
ਉਨ੍ਹਾਂ ਕਿਹਾ, ''ਇਕ ਖਿਡਾਰੀ ਵਜੋਂ ਤੁਹਾਨੂੰ ਹਰ ਮੈਚ 'ਚ ਚੰਗਾ ਪ੍ਰਦਰਸ਼ਨ ਕਰਨਾ ਹੁੰਦਾ ਹੈ। ਹਰ ਕੋਈ ਅਪਣਾ ਯੋਗਦਾਨ ਦੇਣਾ ਚਾਹੁੰਦਾ ਹੈ ਖਾਸ ਤੌਰ 'ਤੇ ਉਦੋਂ ਜਦੋਂ ਕਪਤਾਨ ਅਤੇ ਕੋਚ ਰੋਟੇਸ਼ਨ ਦਾ ਫ਼ੈਸਲਾ ਲੈਂਦੇ ਹਨ। ਮੈਂ ਇਸ ਨੀਤੀ ਤੋਂ ਖ਼ੁਸ਼ ਹਾਂ ਕਿਉਂਕਿ ਵਿਸ਼ਵ ਕੱਪ ਤੋਂ ਪਹਿਲਾਂ ਉਹ ਸਾਰਿਆਂ ਨੂੰ ਆਜ਼ਮਾਉਣਾ ਚਾਹੁੰਦੇ ਹਨ।'' (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement