ਗੋਬਿੰਦ ਵੈਲੀ ਵਿਖੇ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ 27 ਤੋਂ
Published : Oct 20, 2017, 11:01 pm IST
Updated : Oct 20, 2017, 5:31 pm IST
SHARE ARTICLE

ਰੋਪੜ, 20 ਅਕਤੂਬਰ (ਪੱਤਰ ਪ੍ਰੇਰਕ): ਗੋਬਿੰਦ ਵੈਲੀ ਹਾਕੀ ਅਕੈਡਮੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾਕੀ ਨੂੰ ਸਮਰਪਤ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਅੰਡਰ19 ਮਿਤੀ 27 ਅਕਤੂਬਰ ਤੋਂ 29 ਅਕਤੂਬਰ ਤਕ ਕਰਵਾਇਆ ਜਾ ਰਿਹਾ ਹੈ, ਅਤੇ ਇਸ  ਮੌਕੇ ਹਾਕੀ ਟੂਰਨਾਮੈਂਟ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਪੋਸਟਰ ਜਾਰੀ ਕਰਨ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਦਵਿੰਦਰ ਸਿੰਘ ਜਟਾਣਾ ਨੇ ਦਸਿਆ ਕਿ ਇਸ ਟੂਰਨਾਮੈਂਟ ਵਿਚ ਵੱਖ ਵੱਖ ਸ਼ਹਿਰਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਟੂਰਨਾਮੈਂਟ ਵਿਚ ਸੰਸਸਾਰਪੁਰ ਹਾਕੀ ਅਕੈਡਮੀ ਜਲੰਧਰ, ਹਿਮਾਚਲ ਹਾਕੀ ਅਕੈਡਮੀ ਉਨਾ, ਚੰਡੀਗੜ੍ਹ ਹਾਕੀ ਅਕੈਡਮੀ 42, ਚੈਂਪੀਅਨ ਹਾਕੀ ਅਕੈਡਮੀ ਕਰਨਾਲ, ਅਮਲੋਹ,


 ਗੰਗਾਨਗ ਹਾਕੀ ਅਕੈਡਮੀ ਵਰਗੀਆਂ ਪਸਿਧ ਟੀਮਾਂ ਭਾਗ ਲੈਣਗੀਆਂ।  ਇਸ  ਟੂਰਨਾਮੈਂਟ ਦੇ ਅਖੀਰਲੇ ਦਿਨ ਮੁੱਖ ਮਹਿਮਾਨ ਵਜੋਂ ਰਾਣਾ ਕੇ.ਪੀ. ਸਿੰਘ ਮੈਂਬਰ ਵਿਧਾਨ ਸÎਭਾ ਸ਼ਿਰਕਤ ਕਰਨਗੇ ਤੇ ਖਿਡਾਰੀਆਂ ਨੂੰ ਇਨਾਮਾ ਦੀ ਵੰਡ ਕਰਨਗੇ। ਹਾਕੀ ਟੂਰਨਾਮੈਂਟ ਦੇ ਪੋਸਟਰ ਜਾਰੀ ਕਰਨ ਮੌਕੇ ਕਲੱਬ ਪ੍ਰਧਾਨ ਦਵਿੰਦਰ ਸਿੰਘ ਜਟਾਣਾ, ਬਘੇਲ ਸਿੰਘ ਐਮਡੀ, ਤਰਲੌਚਲਨ ਸਿੰਘ ਮਾਂਗਟ, ਇੰਦਰਜੀਤ ਸਿੰਘ ਹਾਕੀ ਕੋਚ, ਰਵਿੰਦਰ ਸਿੰਘ ਗੱਟੂ, ਸੁਰਿੰਦਰ ਸਿੰਘ ਮਾਂਗਾ, ਗੁਰਨੰਦ ਸਿੰਘ, ਲਖਵਿੰਦਰ ਸਿੰਘ ਲੱਕੀ, ਮਨਜਿੰਦਰ ਸਿਘ, ਗੁਰਮੇਲ ਸਿੰਘ ਕੁਰਾਲੀ, ਪਰਮਜੀਤ ਕੌਰ ਕੁਰਾਲੀ, ਤਰਲੌਚਨ ਸਿੰਘ ਇੰਸਪੈਕਟਰ, ਕਿਰਨਦੀਪ ਸਿੰਘ, ਬਲਜਿੰਦਰ ਸਿੰਘ ਮਾਮਾ, ਜਸਪਾਲ ਸਿੰਘ, ਬਲਜਿੰਦਰ ਸਿੰਘ ਬਿੱਟੂ, ਗਗਨਦੀਪ ਸਿੰਘ, ਅਤੇ ਹੋਰ ਹਾਕੀ ਖਿਡਾਰੀ ਹਾਜ਼ਰ ਸਨ।

SHARE ARTICLE
Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement