ਗੁਰੂ ਗੋਪੀ ਕੋਲ ਪਰਤੀ ਸਾਇਨਾ ਦੀਆਂ ਨਜ਼ਰਾਂ ਸੁਪਰ ਸੀਰੀਜ਼ ਫ਼ਾਈਨਲ ਲਈ ਕੁਆਲੀਫ਼ਾਈ ਕਰਨ 'ਤੇ
Published : Sep 5, 2017, 11:34 pm IST
Updated : Sep 5, 2017, 6:04 pm IST
SHARE ARTICLE

ਬੇਂਗਲੁਰੂ, 5 ਸਤੰਬਰ: ਲੰਦਨ ਉਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਮੁੱਖ ਕੋਚ ਪੁਲੇਲਾ ਗੋਪੀਚੰਦ ਦੀ ਅਕਾਦਮੀ ਵਿਚ ਪਰਤਣ ਤੋਂ ਬਾਅਦ ਹੁਣ ਦੁਬਈ ਸੁਪਰਸੀਰੀਜ਼ ਫ਼ਾਈਨਲ ਲਈ ਕੁਆਲੀਫ਼ਾਈ ਕਰਨਾ ਚਾਹੁੰਦੀ ਹੈ।
ਸਾਇਨਾ ਨੇ ਕਲ ਤਿੰਨ ਸਾਲ ਬਾਅਦ ਗੋਪੀਚੰਦ ਕੋਲ ਪਰਤਣ ਦਾ ਐਲਾਨ ਕੀਤਾ। ਸਾਇਨਾ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਜਦੋਂ ਅਸੀਂ ਗੱਲ ਕੀਤੀ ਸੀ ਤਾਂ ਸੱਭ ਕੁੱਝ ਸਹਿਜ ਹੋ ਗਿਆ ਅਤੇ ਅਤੀਤ ਦੀ ਕੋਈ ਗੱਲ ਨਹੀਂ ਹੋਈ। ਅਸੀਂ ਅਤੀਤ ਦੇ ਮਤਭੇਦਾਂ ਨੂੰ ਭੁਲਾ ਦਿਤਾ ਹੈ ਅਤੇ ਹੁਣ ਅਭਿਆਸ 'ਤੇ ਫ਼ੋਕਸ ਹੈ।''
ਉਸ ਨੇ ਕਿਹਾ, ''ਮੈਂ ਪਹਿਲਾਂ ਅਭਿਆਸ ਸ਼ੁਰੂ ਕਰਾਂਗੀ ਕਿਉੁਂਕਿ ਜਿੱਤ ਦੀ ਭੁੱਖ ਮਰੀ ਨਹੀਂ ਹੈ। ਮੈਂ ਦੁਬਈ ਸੁਪਰਸੀਰੀਜ਼ ਫ਼ਾਈਨਲ ਲਈ ਕੁਆਲੀਫ਼ਾਈ ਕਰਨਾ ਚਾਹੁੰਦੀ ਹਾਂ।''
ਕੋਪੇਨਹੇਗਨ ਵਿ²ਸ਼ਵ ਚੈਂਪੀਅਨਸ਼ਿਪ 2014 ਵਿਚ ਹਾਰਨ ਤੋਂ ਬਾਅਦ ਗੋਪੀਚੰਦ ਤੋਂ ਵੱਖ ਹੋਈ ਸਾਇਨਾ ਨੇ ਕਿਹਾ ਕਿ ਕੋਰਟ ਤੋਂ ਬਾਹਰ ਉਸ ਦੀ ਰਣਨੀਤੀ ਕੰਮ ਨਹੀਂ ਕਰ ਰਹੀ ਸੀ ਅਤੇ ਉਹ ਹੁਣ ਚੀਨ ਦੀ ਕਿ ਸ਼ੁਰੂਈ ਵਰਗੇ ਸਿਖਰਲੇ ਖਿਡਾਰੀਆਂ ਤੋਂ ਹਾਰ ਰਹੀ ਸੀ।
ਉਸ ਨੇ ਕਿਹਾ ਕਿ ਉਸ ਨੇ ਕਲ ਤੋਂ ਹੈਦਰਾਬਾਦ ਵਿਚ ਅਭਿਆਸ ਸ਼ੁਰੂ ਕਰ ਦਿਤਾ ਪਰ ਪੈਰ ਵਿਚ ਦਰਦ ਕਾਰਨ ਉਹ ਸੱਤ ਸਤੰਬਰ ਤੋਂ ਪੂਰਾ ਅਭਿਆਸ ਸ਼ੁਰੂ ਕਰੇਗੀ।
ਇਹ ਪੁੱਛਣ 'ਤੇ ਕਿ ਕੀ ਬੇਂਗਲੁਰੂ ਵਿਚ ਵਿਮਲ ਕੁਮਾਰ ਨਾਲ ਅਭਿਆਸ ਕਰਦੇ ਹੋਏ ਉਸ ਨੂੰ ਘਰ ਦੀ ਯਾਦ ਸਤਾ ਰਹੀ ਸੀ, ਉਸ ਨੇ ਕਿਹਾ,''ਅਜਿਹਾ ਨਹੀਂ ਹੈ ਪਰ ਹੈਦਰਾਬਾਦ ਵਿਚ ਚੀਜ਼ਾਂ ਮੇਰੇ ਲਈ ਜ਼ਿਆਦਾ ਆਸਾਨ ਹਨ।''
ਸਾਇਨਾ ਨੇ ਲੋੜ ਸਮੇਂ ਮਦਦ ਲਈ ਕੋਚ ਵਿਮਲ ਕੁਮਾਰ ਨੂੰ ਧਨਵਾਦ ਕੀਤਾ। ਉਸ ਨੇ ਕਿਹਾ, ''ਉਨ੍ਹਾਂ ਦੀ ਮਿਹਨਤ ਰੰਗ ਲਿਆਈ। ਪਿਛਲੇ ਤਿੰਨ ਸਾਲ ਵਿਚ ਵਿਮਲ ਸਰ ਨੇ ਮੇਰੇ 'ਤੇ ਕਾਫ਼ੀ ਮਿਹਨਤ ਕੀਤੀ।'' ²(ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement