IPL : ਕੋਹਲੀ ਤੋਂ ਵੀ ਮਹਿੰਗਾ ਵਿਕ ਸਕਦਾ ਸੀ ਇਹ ਧਾਕੜ ਬੱਲੇਬਾਜ਼
Published : Jan 6, 2018, 8:43 pm IST
Updated : Jan 6, 2018, 3:13 pm IST
SHARE ARTICLE

ਨਵੀਂ ਦਿੱਲੀ — ਮੁੰਬਈ ਇੰਡੀਅਨਸ ਨੇ ਆਈ.ਪੀ.ਐੱਲ. ਲਈ ਆਪਣੇ ਕਪਤਾਨ ਰੋਹਿਤ ਸ਼ਰਮਾ ਨੂੰ ਟੀਮ ਵਿਚ ਬਣਾਏ ਰੱਖਿਆ ਹੈ। ਉਨ੍ਹਾਂ ਨੂੰ ਮੁੰਬਈ ਫਰੈਂਚਾਇਜੀ ਨੇ ਰਿਟੇਸ਼ਨ ਦੀ ਰਾਸ਼ੀ ਦੇ ਤੌਰ ਉੱਤੇ 15 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਜਦੋਂ ਕਿ ਦੋ ਹੋਰ ਰਿਟੇਨ ਕੀਤੇ ਖਿਡਾਰੀਆਂ ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਨੂੰ 11 ਅਤੇ 7 ਕਰੋੜ ਰੁਪਏ ਮਿਲਣਗੇ।

ਵਿਰਾਟ ਤੋਂ ਵੀ ਜ਼ਿਆਦਾ ਮਿਲ ਸਕਦੇ ਸੀ ਪੈਸੇ
ਵਿਰਾਟ ਕੋਹਲੀ ਨੂੰ ਉਨ੍ਹਾਂ ਦੀ ਫਰੈਂਚਾਇਜੀ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਸਭ ਤੋਂ ਜ਼ਿਆਦਾ 17 ਕਰੋੜ ਦੀ ਰਾਸ਼ੀ ਨਾਲ ਰਿਟੇਨ ਕੀਤਾ ਹੈ। ਰੋਹਿਤ ਵੀ ਚਾਹੁੰਦੇ, ਤਾਂ ਉਨ੍ਹਾਂ ਨੂੰ ਵੀ ਵਿਰਾਟ ਜਿੰਨੀ ਰਾਸ਼ੀ ਮਿਲ ਸਕਦੀ ਸੀ, ਪਰ ਨਿਯਮ ਦੱਸਦੇ ਹਨ ਕਿ ਮੁੰਬਈ ਇੰਡੀਅਨਸ ਲਈ ਖੇਡਣ ਨੂੰ ਤਰਜੀਹ ਦਿੰਦੇ ਹੋਏ ਰੋਹਿਤ ਨੇ ਤੈਅ ਰਾਸ਼ੀ ਤੋਂ ਜ਼ਿਆਦਾ ਲੈਣ ਵਿਚ ਰੁਚੀ ਨਹੀਂ ਵਿਖਾਈ।

ਟੀਮ ਨੂੰ ਰੱਖਿਆ ਪਹਿਲ 'ਤੇ
ਮੁੰਬਈ ਇੰਡੀਅਨਸ ਸੂਤਰਾਂ ਨੇ ਕਿਹਾ, 'ਰੋਹਿਤ ਨਾ ਸਿਰਫ ਫੀਲਡ ਵਿਚ, ਸਗੋਂ ਬਾਹਰ ਵੀ ਲੀਡਰ ਸਾਬਤ ਹੋਏ ਹਨ। ਉਹ ਟੀਮ ਸੰਤੁਲਨ ਲਈ ਨੰਬਰ-3 ਜਾਂ ਉਸ ਤੋਂ ਹੇਠਾਂ ਵੀ ਬੱਲੇਬਾਜ਼ੀ ਕਰਨ ਨੂੰ ਤਿਆਰ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੇ ਟੀਮ ਨੂੰ ਪਹਿਲ 'ਤੇ ਰੱਖਿਆ ਹੈ।'


27-28 ਜਨਵਰੀ ਨੂੰ ਹੋਵੇਗੀ IPL ਨੀਲਾਮੀ
ਮੁੰਬਈ ਇੰਡੀਅਨਸ ਫਰੈਂਚਾਇਜੀ ਕੋਲ ਹੁਣ 47 ਕਰੋੜ ਬਚੇ ਹਨ, ਜਿਸਦੇ ਨਾਲ ਉਹ 27-28 ਜਨਵਰੀ ਨੂੰ ਹੋਣ ਵਾਲੀ ਆਈ.ਪੀ.ਐੱਲ. ਨੀਲਾਮੀ ਵਿਚ ਖਿਡਾਰੀਆਂ ਉੱਤੇ ਬੋਲੀ ਲਗਾਏਗੀ। ਉਸਦੇ ਕੋਲ 2 ਰਾਇਟ ਟੂ ਮੈਚ ਮੈਚ ਕਾਰਡ ਬਚੇ ਹਨ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement