ਜਲੰਧਰ ਦੇ ਕ੍ਰਿਕਟਰ ਨੂੰ ਕੀਤਾ ਜਾ ਰਿਹਾ ਬਲੈਕਮੇਲ, ਕਰੀਅਰ ਬਰਬਾਦ ਕਰਨ ਦੀ ਦਿੱਤੀ ਧਮਕੀ
Published : Jan 2, 2018, 3:18 pm IST
Updated : Jan 2, 2018, 9:48 am IST
SHARE ARTICLE

ਭਾਰਤੀ ਵਨਡੇ ਕ੍ਰਿਕਟ ਟੀਮ ਵਿਚ ਸਾਲ 2011 ਵਿਚ ਆਪਣਾ ਡੈਬਿਊ ਕਰਨ ਵਾਲੇ ਲੈਗ ਬ੍ਰੇਕ ਗੂਗਲੀ ਗੇਂਦਬਾਜ਼ ਰਾਹੁਲ ਸ਼ਰਮਾ ਕੁਝ ਸਾਲਾਂ ਤੋਂ ਟੀਮ ਤੋਂ ਬਾਹਰ ਹਨ। ਆਈ.ਪੀ.ਐੱਲ. ਵਿਚ ਰਾਹੁਲ ਡੇੱਕਨ ਚਾਰਜਰਸ, ਪੁਣੇ ਵਾਰੀਅਰਸ, ਦਿੱਲੀ ਡੇਅਰਡੇਵਿਲਸ ਅਤੇ ਚੇਨਈ ਸੁਪਰ ਕਿੰਗਸ ਵੱਲੋਂ ਖੇਡਦੇ ਨਜ਼ਰ ਆ ਚੁੱਕੇ ਹਨ। ਪਰ ਹਾਲ ਹੀ ਵਿਚ ਉਨ੍ਹਾਂ ਨੇ ਇਕ ਅਜਿਹਾ ਟਵੀਟ ਕੀਤਾ ਜਿਸਦੇ ਬਾਅਦ ਇਕ ਵਾਰ ਫਿਰ ਉਨ੍ਹਾਂ ਨੂੰ ਲੈ ਕੇ ਚਰਚਾ ਦਾ ਮਾਹੌਲ ਗਰਮ ਹੋ ਗਿਆ ਹੈ।



ਰਾਹੁਲ ਸ਼ਰਮਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ- 'ਮੈਂ ਨਹੀਂ ਜਾਣਦਾ ਇਹ ਕੀ ਹੋ ਰਿਹਾ ਹੈ, ਲੋਕ ਪੈਸਿਆਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਇਕ ਸ਼ਖਸ ਲਗਾਤਾਰ ਮੈਨੂੰ ਬਲੈਕਮੇਲ ਕਰ ਰਿਹਾ ਹੈ, ਉਹ ਮੇਰੇ ਕਰੀਅਰ ਨੂੰ ਬਰਬਾਦ ਕਰਨ ਦੀ ਧਮਕੀ ਦੇ ਰਿਹਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਕਹਿ ਰਿਹਾ ਹੈ ਕਿ ਮੇਰੇ ਕੋਲ ਤੁਹਾਡਾ ਇਕ ਵੀਡੀਓ ਹੈ ਜਿਸਨੂੰ ਮੈਂ ਸੋਸ਼ਲ ਮੀਡੀਆ ਉੱਤੇ ਅਪਲੋਡ ਕਰ ਦੇਵਾਂਗਾ, ਜਿਸਦੇ ਬਾਅਦ ਤੁਹਾਡਾ ਕਰੀਅਰ ਖਤਮ। ਹੇ ਭਗਵਾਨ, ਪਲੀਜ਼ ਅਜਿਹੇ ਲੋਕਾਂ ਤੋਂ ਮੈਨੂੰ ਬਚਾਓ।'

ਭਾਰਤੀ ਟੀਮ ਲਈ ਛੋਟਾ ਕਰੀਅਰ, ਸਿਰਫ 4 ਵਨਡੇ



ਰਾਹੁਲ ਸ਼ਰਮਾ ਭਾਰਤੀ ਕ੍ਰਿਕਟ ਟੀਮ ਲਈ ਵੀ ਖੇਡ ਚੁੱਕੇ ਹਨ। ਉਨ੍ਹਾਂ ਨੇ ਸਾਲ 2011 ਵਿਚ ਵੈਸਟਇੰਡੀਜ਼ ਖਿਲਾਫ ਆਪਣਾ ਵਨਡੇ ਡੈਬਿਊ ਕੀਤਾ ਸੀ। ਜਦੋਂ ਕਿ ਆਸਟਰੇਲੀਆ ਖਿਲਾਫ ਉਨ੍ਹਾਂ ਨੇ 2012 ਟੀ-20 ਵਿਚ ਪਹਿਲੀ ਵਾਰ ਖੇਡਿਆ ਸੀ। ਪਰ ਆਸਟਰੇਲੀਆ ਨਾਲ ਟੀ-20 ਸੀਰੀਜ਼ ਦੇ ਬਾਅਦ ਤੋਂ ਹੀ ਉਨ੍ਹਾਂ ਨੂੰ ਫਿਰ ਤੋਂ ਭਾਰਤ ਵੱਲੋਂ ਕਦੇ ਖੇਡਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਆਪਣੇ ਛੋਟੇ ਜਿਹੇ ਕਰੀਅਰ ਵਿਚ ਭਾਰਤ ਲਈ ਸਿਰਫ਼ 4 ਵਨਡੇ ਅਤੇ 2 ਟੀ-20 ਮੈਚ ਖੇਡੇ ਹਨ।

ਵਾਪਸੀ ਕਰਨ 'ਚ ਸਫਲ ਰਹਿਣਗੇ



ਦੱਸ ਦਈਏ ਕਿ 2012 ਆਈ.ਪੀ.ਐੱਲ. ਦੌਰਾਨ ਆਯੋਜਿਤ ਇਕ ਪਾਰਟੀ ਵਿਚ ਰਾਹੁਲ ਸ਼ਰਮਾ ਉੱਤੇ ਡਰੱਗਸ ਲੈਣ ਦਾ ਇਲਜ਼ਾਮ ਵੀ ਲੱਗ ਚੁੱਕਿਆ ਹੈ। ਜਾਂਚ ਵਿਚ ਉਨ੍ਹਾਂ ਦੀ ਟੈਸਟ ਰਿਪੋਰਟ ਪਾਜੀਟਿਵ ਆਈ ਸੀ। ਵਿਵਾਦਾਂ ਦੀ ਵਜ੍ਹਾ ਨਾਲ ਰਾਹੁਲ ਦਾ ਫੋਕਸ ਕ੍ਰਿਕਟ ਤੋਂ ਬਿਲਕੁੱਲ ਹੀ ਦੂਰ ਹੁੰਦਾ ਚਲਾ ਗਿਆ। ਇਹੀ ਵਜ੍ਹਾ ਹੈ ਕਿ ਉਹ ਪਿਛਲੇ ਕੁਝ ਸੀਜ਼ਨ ਦੌਰਾਨ ਆਈ.ਪੀ.ਐੱਲ. ਵਿਚ ਵੀ ਕਮਾਲ ਵਿਖਾਉਣ ਵਿਚ ਅਸਫ਼ਲ ਰਹੇ। ਹਾਲਾਂਕਿ, ਰਾਹੁਲ ਨੂੰ ਉਮੀਦ ਹੈ ਕਿ ਉਹ 2019 ਦੇ ਵਰਲਡ ਕਪ ਤੱਕ ਇਕ ਵਾਰ ਟੀਮ ਵਿਚ ਵਾਪਸੀ ਕਰਨ ਵਿਚ ਸਫਲ ਰਹਿਣਗੇ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement