
ਨਵੀਂ ਦਿੱਲੀ: ਭਾਰਤੀ ਟੀਮ ਲਈ ਜਿੱਤ ਦੀ ਗਰੰਟੀ ਬਣ ਚੁੱਕੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਅਜੇ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋਇਆ। ਬੁਮਰਾਹ ਭਾਵੇਂ ਹੀ ਖਤਰਨਾਕ ਗੇਂਦਬਾਜੀ ਕਰਕੇ ਵਿਰੋਧੀ ਬੱਲੇਬਾਜਾਂ ਨੂੰ ਚਖਮਾ ਦੇ ਰਹੇ ਹੋਣ ਪਰ ਅਜੇ ਉਨ੍ਹਾਂ ਦੀ ਚਾਹਤ ਪੂਰੀ ਨਹੀਂ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜੇ ਭਾਰਤੀ ਟੈਸਟ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹਨ।
ਟੈਸਟ ਕ੍ਰਿਕਟ ਖੇਡਣਾ ਬੁਮਰਾਹ ਦਾ ਸੁਪਨਾ ਹੈ। ਜੋ ਹੁਣ ਤੱਕ ਪੂਰਾ ਨਹੀਂ ਹੋਇਆ ਹੈ। ਉਂਝ ਵੀ ਜਦੋਂ ਤੱਕ ਕੋਈ ਖਿਡਾਰੀ ਟੈਸਟ ਕ੍ਰਿਕਟ ਨਹੀਂ ਖੇਡ ਲੈਂਦਾ ਤੱਦ ਤੱਕ ਉਸਨੂੰ ਸੰਪੂਰਣ ਖਿਡਾਰੀ ਨਹੀਂ ਮੰਨਿਆ ਜਾਂਦਾ। ਬੁਮਰਾਹ ਵੀ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਕ੍ਰਿਕਟ ਦੇ ਇੱਕ ਸੰਪੂਰਣ ਗੇਂਦਬਾਜ ਦਾ ਦਰਜਾ ਦੇਣ।
ਹਾਲ ਹੀ ਦੀ ਵਨਡੇ ਸੀਰੀਜ਼ ਵਿਚ 15 ਵਿਕਟਾਂ ਲੈਣ ਵਾਲੇ ਬੁਮਰਾਹ ਨੇ ਕਿਹਾ ਕਿ ਉਹ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਰਾਮ ਕਰ ਰਹੇ ਸਨ। ਲਿਹਾਜਾ ਸੀਰੀਜ਼ ਵਿਚ ਵਧੀਆ ਪ੍ਰਦਰਸ਼ਨ ਕੀਤਾ। ਬੁਮਰਾਹ ਨੇ ਕਿਹਾ ਕਿ ਮੈਂ ਹੁਣ ਟੈਸਟ ਟੀਮ ਵਿਚ ਸ਼ਾਮਿਲ ਹੋ ਕੇ ਉੱਥੇ ਵੀ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।
ਜ਼ਿਕਰਯੋਗ ਹੈ ਸੀਰੀਜ ਵਿਚ ਬਿਹਤਰ ਪ੍ਰਦਰਸ਼ਨ ਦੀ ਬਦੌਲਤ ਬੁਮਰਾਹ ਆਈ.ਸੀ.ਸੀ. ਦੀ ਤਾਜ਼ਾ ਵਨਡੇ ਰੈਂਕਿੰਗ ਵਿਚ ਵਿਸ਼ਵ ਵਿੱਚ ਚੌਥੇ ਨੰਬਰ ਦੇ ਗੇਂਦਬਾਜ ਹੋ ਗਏ ਹਨ। ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸਰਵਸ੍ਰੇਸ਼ਠ ਰੈਂਕਿੰਗ ਹੈ।