ਕਦੇ ਨਹੀਂ ਸੋਚਿਆ ਸੀ ਕਿ ਮੈਨੂੰ 'ਅਰਜੁਨ' ਪੁਰਸਕਾਰ ਮਿਲੇਗਾ: ਹਰਮਨਪ੍ਰੀਤ
Published : Aug 28, 2017, 11:10 pm IST
Updated : Aug 28, 2017, 5:40 pm IST
SHARE ARTICLE



ਨਵੀਂ ਦਿੱਲੀ, 28 ਅਗੱਸਤ: ਮਹਿਲਾ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੱਕਾਰੀ ਅਰਜੁਨ ਪੁਰਸਕਾਰ ਹਾਸਲ ਕਰਨ ਬਾਰੇ ਨਹੀਂ ਸੋਚਿਆ ਸੀ ਜੋ ਉੁਨ੍ਹਾਂ ਨੂੰ ਕਲ ਇਥੇ ਪ੍ਰਦਾਨ ਕੀਤਾ ਜਾਵੇਗਾ।
ਹਰਮਨਪ੍ਰੀਤ ਉਨ੍ਹਾਂ 17 ਖਿਡਾਰੀਆਂ ਵਿਚ ਸ਼ਾਮਲ ਹੈ ਜਿਨ੍ਹਾਂ ਨੂੰ ਕਲ ਰਾਸ਼ਟਰਪਤੀ ਅਰਜੁਨ ਪੁਰਸਕਾਰ ਪ੍ਰਦਾਨ ਕਰਨਗੇ। ਮਹਿਲਾ ਟੀਮ ਦੀ ਇਸ ਆਲਰਾਊਂਡਰ ਨੇ ਰਾਸ਼ਟਰੀ ਖੇਡ ਪ੍ਰਭਿਤਾ ਖੋਜ ਪੋਰਟਲ ਦੇ ਲਾਂਚ ਮੌਕੇ ਪੀਟੀਆਈ ਨੂੰ ਕਿਹਾ, ''ਇਕ ਖਿਡਾਰੀ ਲਈ ਸਰਕਾਰ ਤੋਂ ਮਿਲਣ ਵਾਲੀ ਕਿਸੇ ਵੀ ਤਰ੍ਹਾਂ ਦੀ ਪਛਾਣ ਨਾਲ ਤੁਹਾਡਾ ਆਤਮਵਿਸ਼ਵਾਸ ਵਧਦਾ ਹੈ। ਅਰਜੁਨ ਪੁਰਸਕਾਰ ਹਾਸਲ ਕਰਨਾ ਕਿਸੇ ਵੀ ਖਿਡਾਰੀ ਦਾ ਸੁਪਨਾ ਹੁੰਦਾ ਹੈ।''
ਉਨ੍ਹਾਂ ਕਿਹਾ, ''ਮੈਂ ਸਰਕਾਰ ਦਾ ਧਨਵਾਦੀ ਹਾਂ ਕਿ ਮੈਨੂੰ ਇਸ ਪੁਰਸਕਾਰ ਦੇ ਲਾਇਕ ਸਮਝਿਆ ਗਿਆ ਅਤੇ ਮੈਂ ਇਸ ਲਈ ਬਹੁਤ ਖ਼ੁਸ਼ ਹਾਂ। ਇਸ ਨਾਲ ਮੈਨੂੰ ਭਵਿੱਖ ਵਿਚ ਚੰਗੇ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਮਿਲੇਗੀ।'' ਹਰਮਨਪ੍ਰੀਤ ਨੇ ਆਸਟ੍ਰੇਲੀਆ ਵਿਰੁਧ ਵਿਸ਼ਵ ਕੱਪ ਸੈਮੀਫ਼ਾਈਨਲ ਵਿਚ 171 ਦੌੜਾਂ ਦੀ ਯਾਦਗਾਰ ਪਾਰੀ ਖੇਡੀ ਸੀ। ਉੁਨ੍ਹਾਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਭਾਰਤ ਵਿਚ ਛੇਤੀ ਹੀ ਮਹਿਲਾ ਆਈਪੀਐਲ ਦੀ ਸ਼ੁਰੂਆਤ ਹੋਵੇ। ਉਨ੍ਹਾਂ ਕਿਹਾ, ''ਸਾਨੂੰ ਮਹਿਲਾ ਬਿਗ ਬੈਸ਼ (ਆਸਟ੍ਰੇਲੀਆ ਵਿਚ), ਕਿਯਾ ਸੁਪਰ ਲੀਗ (ਇੰਗਲੈਂਡ ਵਿਚ) ਵਰਗੇ ਹੋਰ ਲੀਗ ਵਿਚ ਖੇਡਣ ਦਾ ਮੌਕਾ ਮਿਲਦਾ ਹੈ। ਜੇਕਰ ਭਾਰਤ ਵਿਚ ਮਹਿਲਾ ਆਈਪੀਐਲ ਹੁੰਦਾ ਹੈ ਤਾਂ ਇਹ ਬਹੁਤ ਵੱਡਾ ਹੋਵੇਗਾ। ਮੈਨੂੰ ਲਗਦਾ ਹੈ ਕਿ ਬੀਸੀਸੀਆਈ ਇਸ 'ਤੇ ਵਿਚਾਰ ਕਰ ਰਿਹਾ ਹੈ। ਮੈਂ ਚਾਹੁੰਦੀ ਹਾਂ ਕਿ ਭਵਿੱਖ ਵਿਚ ਮਹਿਲਾ ਆÂਪੀਐਲ ਸ਼ੁਰੂ ਹੋਵੇ।'' (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement