ਕਮਜ਼ੋਰ ਟੀਮ ਵਿਰੁਧ ਵਾਰ-ਵਾਰ ਖੇਡਣਾ ਭਾਰਤ ਲਈ ਵੀ ਨੁਕਸਾਨਦੇਹ
Published : Dec 21, 2017, 10:07 pm IST
Updated : Dec 21, 2017, 4:37 pm IST
SHARE ARTICLE

ਇੰਦੌਰ, 21 ਦਸੰਬਰ: ਸ਼ਾਨਦਾਰ ਲੈਅ 'ਚ ਚੱਲ ਰਹੀ ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਮੈਚ 'ਚ ਸ੍ਰੀਲੰਕਾ 'ਤੇ ਦਬਦਬਾ ਬਰਕਰਾਰ ਰੱਖਣ ਅਤੇ ਤਿੰਨ ਮੈਚਾਂ ਦੀ ਲੜੀ ਅਪਣੇ ਨਾਮ ਕਰਨ ਦੀ ਉਮੀਦ ਨਾਲ ਮੈਦਾਨ 'ਚ ਉਤਰੇਗੀ।ਸ੍ਰੀਲੰਕਾਈ ਟੀਮ ਦੀਆਂ ਮੁਸ਼ਕਲਾਂ ਦਾ ਕੋਈ ਅੰਤ ਨਹੀਂ ਹੈ, ਜਿਸ ਨੂੰ ਕਟਕ 'ਚ ਟੀ20 ਲੜੀ ਦੇ ਸ਼ੁਰੂਆਤੀ ਮੁਕਾਬਲੇ 'ਚ 93 ਦੌੜਾਂ ਦੀ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਇਹ ਨਤੀਜਾ ਇਕਪਾਸੜ ਹੀ ਰਿਹਾ, ਜਿਸ ਨੇ ਕਈਆਂ ਨੂੰ ਇਹ ਸਵਾਲ ਪੁੱਛਣ ਲਈ ਮਜਬੂਰ ਕਰ ਦਿਤਾ ਕਿ ਭਾਰਤ ਦਾ ਇੰਨੀ ਕਮਜ਼ੋਰ ਟੀਮ ਵਿਰੁਧ ਵਾਰ-ਵਾਰ ਖੇਡਣਾ ਕਿੰਨਾ ਤਰਕ ਆਧਾਰਤ ਹੈ। 


ਇਹ ਲੜੀ ਅਗਲੇ ਮਹੀਨੇ 'ਚ ਭਾਰਤ ਦੇ ਦੱਖਣੀ ਅਫ਼ਰੀਕਾ ਦੇ ਚੁਣੌਤੀਪੂਰਨ ਦੌਰੇ ਲਈ ਕੋਈ ਚੰਗੀ ਤਿਆਰੀ ਸਾਬਤ ਨਹੀਂ ਹੋਈ ਹੈ, ਕਿਉਂ ਕਿ ਘਰੇਲੂ ਟੀਮ ਨੇ ਪਸੰਦੀਦਾ ਪ੍ਰਸਥਿਤੀਆਂ 'ਚ ਕਮਜ਼ੋਰ ਟੀਮ ਵਿਰੋਧ ਦਬਦਬਾ ਬਣਾ ਕੇ ਰੱਖਿਆ ਹੈ। ਭਾਰਤੀ ਬੱਲੇਬਾਜ਼ਾਂ ਨੇ ਕਮਜ਼ੋਰ ਟੀਮ ਵਿਰੁਧ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੌੜਾਂ ਅਤੇ ਵਿਕਟ ਹਮੇਸ਼ਾ ਖਿਡਾਰੀਆਂ ਦੇ ਆਤਮ ਵਿਸ਼ਵਾਸ ਨੂੰ ਵਧਾਉਂਦੇ ਹਨ ਪਰ ਸਵਾਲ ਇਸ ਗੱਲ ਦਾ ਹੈ ਕਿ ਦੱਖਣੀ ਅਫ਼ਰੀਕਾ ਪ੍ਰਸਥਿਤੀਆਂ 'ਚ ਇਨ੍ਹਾਂ ਦਾ ਇਹ ਪ੍ਰਦਰਸ਼ਨ ਕਿੰਨੇ ਮਾਇਨੇ ਰੱਖਣਾ ਹੈ। ਵਿਰਾਟ ਕੋਹਲੀ, ਸ਼ਿਖਰ ਧਵਨ ਅਤੇ ਭੁਵਨੇਸ਼ਵਰ ਕੁਮਾਰ ਦੀ ਗ਼ੈਰ-ਮੌਜੂਦਗੀ ਦੇ ਬਾਵਜੂਦ ਸ੍ਰੀਲੰਕਾਈ ਖਿਡਾਰੀਆਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਹੈ।   (ਪੀਟੀਆਈ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement