ਕਪਤਾਨ ਕੋਹਲੀ ਦੇ 200ਵੇਂ ਵਨਡੇ ਨੂੰ ਯਾਦਗਾਰ ਬਣਾਏਗੀ 'ਵਿਰਾਟ ਸੈਨਾ'
Published : Oct 22, 2017, 12:35 pm IST
Updated : Oct 22, 2017, 7:05 am IST
SHARE ARTICLE

ਨਵੀਂ ਦਿੱਲੀ: ਆਸਟਰੇਲੀਆ ਨੂੰ ਵਨਡੇ ਸੀਰੀਜ਼ ਵਿਚ 4-1 ਨਾਲ ਹਰਾਉਣ ਤੋਂ ਬਾਅਦ ਹੁਣ ਭਾਰਤੀ ਟੀਮ ਦਾ ਅਗਲਾ ਮਿਸ਼ਨ ਨਿਊਜ਼ੀਲੈਂਡ ਨੂੰ ਵੀ ਧੂੜ ਚਟਾਉਣ ਦਾ ਹੈ। 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਵਨਡੇ ਅੱਜ ਦੁਪਹਿਰ 1:30 ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਪਿਛਲੇ ਸਾਲ ਜਦੋਂ ਨਿਊਜ਼ੀਲੈਂਡ ਦੀ ਟੀਮ ਭਾਰਤ ਦੌਰੇ ਉੱਤੇ ਆਈ ਸੀ ਤਾਂ ਭਾਰਤੀ ਟੀਮ ਨੇ ਉਨ੍ਹਾਂ ਨੂੰ 3-2 ਨਾਲ ਮਾਤ ਦੇ ਕੇ ਵਨਡੇ ਸੀਰੀਜ਼ ਆਪਣੇ ਨਾਮ ਕੀਤੀ ਸੀ। 


ਪਿਛਲੀ ਵਾਰ 5 ਮੈਚਾਂ ਦੀ ਵਨਡੇ ਸੀਰੀਜ਼ ਦਾ ਫੈਸਲਾ ਆਖਰੀ ਮੈਚ ਵਿਚ ਹੋਇਆ ਸੀ। ਉਸ ਤੋਂ ਪਹਿਲਾਂ ਦੋਨੋਂ ਟੀਮਾਂ 2-2 ਨਾਲ ਬਰਾਬਰ ਸੀ ਅਤੇ ਸੀਰੀਜ਼ ਬਹੁਤ ਰੋਮਾਂਚਕ ਮੋੜ ਉੱਤੇ ਪਹੁੰਚ ਗਈ ਸੀ। ਇਸ ਵਾਰ ਵੀ ਫੈਨਸ ਨੂੰ ਅਜਿਹੀ ਹੀ ਦਿਲਚਸਪ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

ਮੁੰਬਈ ਵਿਚ ਕੋਹਲੀ ਦਾ 200ਵਾਂ ਵਨਡੇ ਮੈਚ


ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਈ ਮੁੰਬਈ ਵਨਡੇ ਬਹੁਤ ਖਾਸ ਹੈ। ਦੱਸ ਦਈਏ ਕਿ ਇਹ ਉਨ੍ਹਾਂ ਦਾ 200ਵਾਂ ਵਨਡੇ ਮੈਚ ਹੋਵੇਗਾ। ਵਿਰਾਟ ਕੋਹਲੀ ਲਈ ਇਹ ਇਕ ਵੱਡੀ ਉਪਲਬਦੀ ਇਸ ਲਈ ਵੀ ਹੈ, ਕਿਉਂਕਿ ਇਸ ਮੈਦਾਨ ਉੱਤੇ ਭਾਰਤੀ ਟੀਮ ਨੇ ਵਰਲਡ ਕੱਪ ਜਿੱਤਿਆ ਸੀ ਅਤੇ ਇੱਥੇ ਉਹ ਆਪਣੇ ਵਨਡੇ ਕਰੀਅਰ ਦਾ 200ਵਾਂ ਮੈਚ ਖੇਡਣਗੇ। ਕੋਹਲੀ ਨੇ ਹੁਣ ਤੱਕ 199 ਵਨਡੇ ਮੈਚਾਂ ਵਿਚ 55.14 ਦੀ ਔਸਤ ਨਾਲ 8767 ਦੌੜਾਂ ਬਣਾਈਆਂ ਹਨ ਜਿਸ ਵਿਚ 30 ਸੈਂਕੜੇ ਅਤੇ 45 ਅਰਧ ਸੈਂਕੜੇ ਵੀ ਸ਼ਾਮਿਲ ਹਨ। ਅਜਿਹੇ ਵਿਚ ਆਪਣੇ 200ਵੇਂ ਵਨਡੇ ਮੈਚ ਵਿਚ ਕੋਹਲੀ ਇਕ ਵੱਡੀ ਪਾਰੀ ਖੇਡ ਕੇ ਇਸਨੂੰ ਯਾਦਗਾਰ ਬਣਾਉਣਾ ਚਾਹੁਣਗੇ।



ਵਾਨਖੇੜੇ 'ਚ ਟੀਮ ਇੰਡੀਆ ਦਾ ਰਿਕਾਰਡ ਸ਼ਾਨਦਾਰ

ਵਾਨਖੇੜੇ ਸਟੇਡੀਅਮ ਵਿੱਚ ਟੀਮ ਇੰਡੀਆ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਸ਼ਾਨਦਾਰ ਰਿਹਾ ਹੈ। ਇੱਥੇ ਖੇਡੇ 17 ਵਨਡੇ ਮੈਚਾਂ ਵਿੱਚ ਭਾਰਤੀ ਟੀਮ ਨੇ 10 ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ ਹੈ। ਜਿਸ ਵਿੱਚ ਵਰਲਡ ਕੱਪ 2011 ਦੇ ਫਾਇਨਲ ਵਿੱਚ ਸ਼੍ਰੀਲੰਕਾ ਦੇ ਖਿਲਾਫ ਜਿੱਤ ਵੀ ਸ਼ਾਮਿਲ ਹੈ।



ਟੀਮ ਇੰਡੀਆ ਇੱਥੇ ਆਖਰੀ ਵਾਰ ਵਨਡੇ ਮੁਕਾਬਲੇ ਵਿੱਚ ਸਾਉਥ ਅਫਰੀਕਾ ਨਾਲ ਭਿੜੀ ਸੀ। ਜਿਸ ਵਿੱਚ, ਉਸਨੂੰ 214 ਰਨਾਂ ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਉਥ ਅਫਰੀਕਾ ਨੇ ਟੀਮ ਇੰਡੀਆ ਨੂੰ 439 ਰਨਾਂ ਦਾ ਲਕਸ਼ ਦਿੱਤਾ ਸੀ। ਜਿਸਦੇ ਜਵਾਬ ਵਿੱਚ ਭਾਰਤੀ ਟੀਮ 224 ਰਨਾਂ ਉੱਤੇ ਹੀ ਸਿਮਟ ਗਈ।

SHARE ARTICLE
Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement