ਖ਼ੁਸ਼ੀ ਹੈ ਕਿ ਤਮਗ਼ੇ ਦਾ ਰੰਗ ਚਾਂਦੀ 'ਚ ਬਦਲ ਸਕੀ : ਸਿੰਧੂ
Published : Aug 29, 2017, 10:30 pm IST
Updated : Aug 29, 2017, 5:00 pm IST
SHARE ARTICLE



ਹੈਦਰਾਬਾਦ, 29 ਅਗੱਸਤ: ਸਾਬਕਾ ਕਾਂਸੀ ਤਮਗ਼ਾ ਜੇਤੂ ਪੀ.ਵੀ. ਸਿੰਧੂ ਫ਼ਾਈਨਲ 'ਚ ਹਾਰਨ ਨਾਲ ਨਿਰਾਸ਼ ਤਾਂ ਹੈ ਪਰ ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨਾਲ ਖ਼ੁਸ਼ ਹੈ ਕਿ ਉਹ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤ ਕੇ ਘੱਟੋ-ਘੱਟ ਤਮਗ਼ੇ ਦਾ ਰੰਗ ਬਦਲਣ 'ਚ ਸਫ਼ਲ ਰਹੀ।
ਸਿੰਧੂ ਨੇ ਐਤਵਾਰ ਨੂੰ ਗਲਾਸਗੋ ਦੇ ਐਮੀਰੇਟਸ ਐਰੀਨਾ 'ਚ ਰੋਮਾਂਚਕ ਮੈਰਾਥਨ ਫ਼ਾਈਨਲ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ 19-21, 22-20, 20-22 ਨਾਲ ਹਾਰ ਦਾ ਮੂੰਹ ਦੇਖਣਾ ਪਿਆ ਜੋ ਇਕ ਘੰਟੇ 50 ਮਿੰਟ ਤਕ ਚਲਿਆ। ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੇ 2013 ਅਤੇ 2014 ਪੜਾਅ 'ਚ ਕਾਂਸੀ ਤਮਗ਼ੇ ਜਿੱਤ ਚੁੱਕੀ ਹੈ। ਉਨ੍ਹਾਂ ਘਰ ਪਰਤਣ ਦੇ ਬਾਅਦ ਇਥੇ ਪੱਤਰਕਾਰਾਂ ਨੂੰ ਕਿਹਾ, ''ਫ਼ਾਈਨਲ ਮੈਚ ਤੋਂ ਬਾਅਦ, ਮੈਂ ਕਾਫ਼ੀ ਨਿਰਾਸ਼ ਸੀ ਪਰ ਮੈਂ ਸੋਚਿਆ 'ਕੋਈ ਗੱਲ ਨਹੀ'। ਮੈਂ ਸੋਚਿਆ ਕਿ ਇਹ ਖ਼ਤਮ ਹੋ ਚੁੱਕਾ ਹੈ, ਅਗਲੇ ਦਿਨ ਤੋਂ ਸੱਭ ਆਮ ਹੋ ਜਾਵੇਗਾ''।
ਉਨ੍ਹਾਂ ਕਿਹਾ, ''ਰੀਉ ਉਲੰਪਿਕ ਤੋਂ ਬਾਅਦ ਇਹ ਸਰਵੋਤਮ ਮੁਕਾਬਲਿਆਂ 'ਚੋਂ ਇਕ ਰਿਹਾ ਹੈ। ਵਿਸ਼ਵ ਚੈਂਪੀਅਨਸ਼ਿਪ ਕੁੱਝ ਵੱਖ ਹੁੰਦੀ ਹੈ। ਮੈਂ ਪਹਿਲਾਂ ਵੀ ਇਸ 'ਚ ਕਾਂਸੀ ਤਮਗ਼ਾ ਜਿੱਤਿਆ ਸੀ। ਮੈਨੂੰ ਖ਼ੁਸ਼ੀ ਹੈ ਕਿ ਮੈਂ ਇਸ ਵਾਰ ਤਮਗ਼ੇ ਦਾ ਰੰਗ ਬਦਲ ਕੇ ਚਾਂਦੀ ਕਰ ਦਿਤਾ ਹੈ।'' ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਦੀ ਗੱਲ ਕਰਦੇ ਹੋਏ ਉਲੰਪਿਕ ਦਾ ਚਾਂਦੀ ਤਮਗ਼ਾ ਜਿੱਤਣ ਵਾਲੀ ਸਿੰਧੂ ਨੇ ਕਿਹਾ ਕਿ ਇਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਥਕਾ ਦੇਣ ਵਾਲਾ ਸੀ। ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਇਕ ਅੰਕ ਲੈਣਾ ਹੀ ਹੋਵੇਗਾ, ਉਹ (ਨੋਜੋਮੀ ਓਕੁਹਾਰਾ) ਵੀ ਥਕੀ ਹੋਈ ਸੀ, ਪਰ ਇਹ ਮੇਰਾ ਦਿਨ ਨਹੀਂ ਸੀ।
ਇਹ ਪੁੱਛਣ 'ਤੇ ਕਿ ਕੀ ਲੰਮੇ ਸਮੇਂ ਤਕ ਹੋਣ ਵਾਲੇ ਮੁਕਾਬਲਿਆਂ ਦਾ ਚਲਨ ਹੁਣ ਬੈਡਮਿੰਟਨ 'ਚ ਸ਼ੁਰੂ ਹੋ ਗਿਆ ਹੈ ਤਾਂ ਉਨ੍ਹਾਂ ਨੇ ਹਾਂ ਪੱਖੀ ਜਵਾਬ ਦਿਤਾ। ਉਨ੍ਹਾਂ ਕਿਹਾ, ''ਯਕੀਨੀ ਤੌਰ 'ਤੇ ਇਹ ਹੁਣ ਇੰਨਾ ਆਸਾਨ ਨਹੀਂ ਹੋਣ ਵਾਲਾ। ਸਾਨੂੰ ਹਰ ਇਕ ਅੰਕ ਲਈ ਜੂਝਣਾ ਹੋਵੇਗਾ। ਮੈਚ 'ਚ ਕੁੱਝ ਵੀ ਹੋ ਸਕਦਾ ਹੈ।''
ਇਕ ਸਵਾਲ ਦੇ ਜਵਾਬ 'ਚ ਸਿੰਧੂ ਨੇ ਕਿਹਾ ਕਿ ਇਹ ਸੁਣ ਕੇ ਚੰਗਾ ਲਗਦਾ ਹੈ ਕਿ ਲੋਕ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹਨ ਅਤੇ ਕਈ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿਤੀਆਂ ਹਨ। ਮੁੱਖ ਕੋਚ ਪੀ. ਗੋਪੀਚੰਦ ਨੇ ਸਿੰਧੂ ਅਤੇ ਸਾਇਨਾ ਨੇਹਵਾਲ ਦੇ ਤਮਗ਼ੇ ਜਿੱਤਣ 'ਤੇ ਖੁਸ਼ੀ ਪ੍ਰਗਟ ਕੀਤੀ ਹੈ।   (ਪੀਟੀਆਈ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement