ਕੋਹਲੀ ਨੂੰ ਟੱਕਰ ਦੇਣ ਆਇਆ ਹਿਮਾਚਲ ਦਾ ਇਹ ਨੌਜਵਾਨ ਕ੍ਰਿਕਟਰ
Published : Sep 27, 2017, 9:53 pm IST
Updated : Sep 27, 2017, 4:23 pm IST
SHARE ARTICLE

ਨਵੀਂ ਦਿੱਲੀ, 27 ਸਤੰਬਰ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਪਣੀ ਖੇਡ ਤੋਂ ਇਲਾਵਾ ਅਪਣੀ ਵਧੀਆ ਲੁੱਕਸ ਅਤੇ ਅਪਣੀ ਫਿਟਨੈੱਸ ਲਈ ਜਾਣੇ ਜਾਂਦੇ ਹਨ। ਮੈਦਾਨ 'ਚ ਉਸ ਨੂੰ ਟੱਕਰ ਦੇਣਾ ਕਿਸੇ ਲਈ ਅਸਾਨ ਨਹੀਂ ਹੈ ਪਰ ਮੈਦਾਨ ਤੋਂ ਬਾਹਰ ਇਕ ਕ੍ਰਿਕਟਰ ਉਸ ਨੂੰ ਚਣੌਤੀ ਦੇਣ ਦੀ ਸਮਰੱਥਾ ਰਖਦਾ ਹੈ। ਇਹ ਖਿਡਾਰੀ ਹਿਮਾਚਲ ਪ੍ਰਦੇਸ਼ ਦਾ ਨੌਜਵਾਨ ਕ੍ਰਿਕਟਰ 20 ਸਾਲਾ ਮਯੰਕ ਡਾਗਰ ਹੈ।
ਇਸ ਕ੍ਰਿਕਟਰ ਨੇ ਹੁਣ ਕੌਮਾਂਤਰੀ ਕ੍ਰਿਕਟਰ 'ਚ ਕਦਮ ਨਹੀਂ ਰੱਖਿਆ ਹੈ ਪਰ ਇਸ ਦੀ ਚਰਚਾ ਚਾਰੇ ਪਾਸੇ ਹੈ। ਇਸ ਦੀ ਵਜ੍ਹਾ ਉਸ ਦੀ ਗੁੱਡ ਲੁੱਕ ਹੈ। ਅਪਣੀ ਇਸ ਲੁੱਕ ਦੀ ਬਦੌਲਤ ਉਹ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਹਰਾਉਣ 'ਚ ਨਜ਼ਰ ਆ ਰਹੇ ਹਨ।
ਮਯੰਕ ਕੋਲ ਕੇਵਲ ਗੁੱਡ ਲੁੱਕਸ ਹੀ ਨਹੀਂ ਬਲਕਿ ਉਸ ਦੀ ਸ਼ਾਨਦਾਰ ਫਿਟਨੈੱਸ ਵੀ ਹੈ। ਇਸ ਮਾਮਲੇ 'ਚ ਵੀ ਉਹ ਵਿਰਾਟ ਕੋਹਲੀ ਨੂੰ ਪੂਰੀ ਟੱਕਰ ਦੇ ਰਹੇ ਹਨ। ਮਯੰਕ ਅਤੇ ਕੋਹਲੀ 'ਚ ਇਕ ਅੰਤਰ ਹੈ ਕਿ ਕੋਹਲੀ ਬੱਲੇਬਾਜ਼ੀ ਕਰਦੇ ਹਨ ਅਤੇ ਮਯੰਕ ਗੇਂਦਬਾਜ਼ ਹੈ।
ਮਯੰਕ ਹਿਮਾਚਲ ਪ੍ਰਦੇਸ਼ ਦੀ ਟੀਮ 'ਚ ਖੇਡਦੇ ਹਨ।
ਮਯੰਕ ਨੇ ਹੁਣ ਤਕ 8 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ ਅਤੇ ਜਿਸ 'ਚ ਉਨ੍ਹਾਂ ਨੇ 28 ਵਿਕਟਾਂ ਅਪਣੇ ਨਾਂ ਕੀਤੀਆਂ ਹਨ। ਬੱਲੇਬਾਜ਼ੀ 'ਚ ਉਨ੍ਹਾਂ ਨੇ ਕੁਲ 126 ਦੌੜਾਂ ਬਣਾਈਆਂ ਹਨ। ਉਮੀਦ ਹੈ ਕਿ ਉਹ ਜਲਦੀ ਹੀ ਭਾਰਤੀ ਟੀਮ ਦੇ ਲਈ ਖੇਡਦੇ ਨਜ਼ਰ ਆਉਣਗੇ। (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement