ਕੋਹਲੀ, ਪੁਜਾਰਾ ਟੈਸਟ ਰੈਂਕਿੰਗ ਵਿਚ ਚੌਥੇ ਅਤੇ ਪੰਜਵੇਂ ਸਥਾਨ 'ਤੇ ਕਾਇਮ
Published : Aug 31, 2017, 11:19 pm IST
Updated : Aug 31, 2017, 5:49 pm IST
SHARE ARTICLE



ਦੁਬਈ, 31 ਅਗੱਸਤ: ਭਾਰਤ ਦੇ ਚੇਤੇਸ਼ਵਰ ਪੁਜਾਰਾ ਅਤੇ ਕਪਤਾਨ ਵਿਰਾਟ ਕੋਹਲੀ ਅੱਜ ਜਾਰੀ ਤਾਜ਼ਾ ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਬੱਲੇਬਾਜ਼ੀ 'ਚ ਕ੍ਰਮਵਾਰ ਅਪਣੇ ਚੌਥੇ ਅਤੇ ਪੰਜਵੇਂ ਸਥਾਨ 'ਤੇ ਬਰਕਰਾਰ ਹਨ। ਹਾਲਾਂਕਿ ਨੌਜਵਾਨ ਬੱਲੇਬਾਜ਼ ਲੋਕੇਸ਼ ਰਾਹੁਲ ਇਕ ਸਥਾਨ ਖਿਸਕ ਕੇ 10ਵੇਂ ਸਥਾਨ 'ਤੇ ਪਹੁੰਚ ਗਏ ਹਨ।
ਬੱਲੇਬਾਜ਼ੀ ਦੀ ਸੂਚੀ 'ਚ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਚੋਟੀ 'ਤੇ ਬਣੇ ਹੋਏ ਹਨ, ਉਨ੍ਹਾਂ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋ ਰੂਟ ਅਤੇ ਨਿਊਜ਼ੀਲੈਂਡ ਕੇਨ ਵਿਲੀਅਮਸਨ ਸ਼ਾਮਲ ਹਨ।
ਭਾਰਤੀ ਗੇਂਦਬਾਜ਼ਾਂ 'ਚ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਨੇ ਅਪਣਾ ਚੋਟੀ ਦਾ ਸਥਾਨ ਕਾਇਮ ਰਖਿਆ ਹੈ ਜਦਕਿ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਤੀਜੇ ਸਥਾਨ 'ਤੇ ਹਨ।
ਜੇਮਸ ਐਂਡਰਸਨ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਦੂਜੇ ਸਥਾਨ 'ਤੇ ਹੈ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਤੋਂ ਬਾਅਦ ਅਸ਼ਵਿਨ, ਸ਼੍ਰੀਲੰਕਾ ਦੇ ਰੰਗਨਾ ਹੇਰਾਥ ਅਤੇ ਆਸਟ੍ਰੇਲੀਆ ਦੇ ਜੋਸ ਹੇਜ਼ਲਵੁੱਡ ਸ਼ਾਮਲ ਹਨ। ਜਡੇਜਾ (ਦੂਜੇ) ਅਤੇ ਅਸ਼ਵਿਨ (ਤੀਜੇ) ਵੀ ਆਲ ਰਾਊਂਡਰ ਰੈਂਕਿੰਗ 'ਚ ਚੋਟੀ ਦੇ ਪੰਜ ਖਿਡਾਰੀਆਂ 'ਚ ਸ਼ਾਮਲ ਹਨ। ਇਸ 'ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਚੋਟੀ 'ਤੇ ਹਨ ਜਿਨ੍ਹਾਂ ਨੇ ਆਸਟ੍ਰੇਲੀਆ 'ਤੇ ਸ਼ੁਰੂਆਤੀ ਟੈਸਟ 'ਚ ਇਤਿਹਾਸਕ ਜਿੱਤ 'ਚ ਸ਼ਾਨਦਾਰ ਪ੍ਰਦਰਸ਼ਨ  ਕਾਰਨ ਅਪਣਾ ਸਥਾਨ ਮਜ਼ਬੂਤ ਕਰ ਲਿਆ ਹੈ।
ਹੋਰਨਾਂ ਖਿਡਾਰੀਆਂ 'ਚ ਵੈਸਟਇੰਡੀਜ਼ ਦੇ ਕ੍ਰੇਗ ਬ੍ਰੈਥਵੇਟ ਅਤੇ ਸ਼ਾਈ ਹੋਪ ਨੇ ਲੀਡਸ 'ਚ ਬਿਹਤਰੀਨ ਪ੍ਰਦਰਸ਼ਨ ਨਾਲ ਟੈਸਟ ਖਿਡਾਰੀ ਰੈਂਕਿੰਗ 'ਚ ਅਪਣੇ ਕਰੀਅਰ ਦਾ ਸਰਵੋਤਮ ਸਥਾਨ ਹਾਸਲ ਕੀਤਾ ਜਿਸ ਤੋਂ ਵੈਸਟ ਇੰਡੀਜ਼ ਨੇ ਇੰਗਲੈਂਡ ਵਿਰੁਧ ਜਿੱਤ ਦਰਜ ਕਰ ਕੇ ਸੀਰੀਜ਼ ਬਰਾਬਰ ਕੀਤੀ।
ਸਲਾਮੀ ਬੱਲੇਬਾਜ਼ ਬ੍ਰੇਥਵੇਟ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ 'ਚ 134 ਅਤੇ 95 ਦੌੜਾਂ ਦੀਆਂ ਪਾਰੀਆਂ ਤੋਂ 14 ਸਥਾਨਾਂ ਦੀ ਉਛਾਲ ਨਾਲ 16ਵੇਂ ਸਥਾਨ 'ਤੇ ਪਹੁੰਚ ਗਏ ਜਦਕਿ ਹੋਪ ਨੇ 147 ਅਤੇ ਅਜੇਤੂ 118 ਦੌੜਾਂ ਦੀਆਂ ਪਾਰੀਆਂ ਖੇਡੀਆਂ ਜਿਸ ਨਾਲ ਉਹ 60 ਸਥਾਨਾਂ ਦੇ ਫਾਇਦੇ ਨਾਲ 42ਵਾਂ ਸਥਾਨ ਕਬਜ਼ਾਉਣ 'ਚ ਸਫ਼ਲ ਰਹੇ। (ਪੀਟੀਆਈ²)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement