'ਲੰਕਾ' ਜਿੱਤਣ ਲਈ ਉਤਰੇਗੀ ਰੋਹਿਤ ਬ੍ਰਿਗੇਡ
Published : Dec 16, 2017, 10:17 pm IST
Updated : Dec 17, 2017, 1:55 am IST
SHARE ARTICLE

ਵਿਸ਼ਾਖ਼ਾਪਟਨਮ, 16 ਦਸੰਬਰ: ਸ੍ਰੀਲੰਕਾ ਵਿਰੁਧ ਲੜੀ ਦੇ ਤੀਜੇ ਅਤੇ ਆਖ਼ਰੀ ਇਕ ਦਿਨਾਂ ਮੁਕਾਬਲੇ 'ਚ ਅੱਜ ਭਾਰਤੀ ਟੀਮ ਜਿੱਤ ਦੇ ਇਰਾਦੇ ਨਾਲ ਉਤਰੇਗੀ। ਮੋਹਾਲੀ 'ਚ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਦੋਹਰੇ ਸੈਂਕੜੇ ਨਾਲ ਟੀਮ ਦੀ ਅਗਵਾਈ ਕੀਤੀ, ਜਦੋਂ ਕਿ ਧਰਮਸ਼ਾਲਾ 'ਚ ਪਹਿਲੇ ਇਕ ਦਿਨਾ ਮੈਚ 'ਚ ਭਾਰਤ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਰੋਹਿਤ ਐਂਡ ਕੰਪਨੀ ਦੀਆਂ ਨਜ਼ਰਾਂ ਇੱਥੇ ਲਗਾਤਾਰ ਦੂਜਾ ਮੈਚ ਜਿੱਤ ਕੇ ਲੜੀ ਅਪਣੇ ਨਾਮ ਕਰਨ 'ਤੇ ਹੋਣਗੀਆਂ। ਅਕਤੂਬਰ 2015 'ਚ ਦੱਖਣੀ ਅਫ਼ਰੀਕਾ ਤੋਂ ਲੜੀ ਗਵਾਉਣ ਤੋਂ ਬਾਅਦ ਤੋਂ ਭਾਰਤੀ ਟੀਮ ਅਪਣੀ ਧਰਤੀ 'ਤੇ ਕੋਈ ਵੀ ਲੜੀ ਨਹੀਂ ਹਾਰੀ। ਉਥੇ


 ਹੀ ਦੂਜੇ ਪਾਸੇ ਸ੍ਰੀਲੰਕਾ ਦੀਆਂ ਨਜ਼ਰਾਂ ਭਾਰਤ 'ਚ ਪਹਿਲੀ ਦੁਵੱਲੀ ਲੜੀ ਜਿੱਤਣ 'ਤੇ ਹੋਣਗੀਆਂ, ਜਿਸ ਨੇ ਕੁਲ ਅੱਠ ਲੜੀਆਂ 'ਚ ਹਾਰ ਦਾ ਸਾਹਮਣਾ ਕੀਤਾ ਅਤੇ ਇਕ ਬਰਾਬਰ ਰਹੀ ਸੀ। ਭਾਰਤ ਨੇ ਵਿਸ਼ਾਖ਼ਾਪਟਨਮ 'ਚ 7 ਮੈਚ ਖੇਡੇ ਹਨ ਅਤੇ ਸਿਰਫ਼ ਇਕ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂ ਕਿ ਧਰਮਸ਼ਾਲਾ 'ਚ ਮਿਲੀ ਹਾਰ ਤੋਂ ਬਾਅਦ ਭਾਰਤ ਆਈ.ਸੀ.ਸੀ. ਇਕ ਦਿਨਾ ਰੈਂਕਿੰਗ 'ਚ ਦੱਖਣੀ ਅਫ਼ਰੀਕਾ ਨੂੰ ਪਛਾੜ ਨਹੀਂ ਸਕੇਗਾ। 

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement