ਮੇਜਰ ਧਿਆਨ ਚੰਦ ਬਾਰੇ ਹਰ ਬੱਚੇ ਨੂੰ ਪੜ੍ਹਨਾ ਚਾਹੀਦੈ: ਸਹਿਵਾਗ
Published : Aug 29, 2017, 10:25 pm IST
Updated : Aug 29, 2017, 4:55 pm IST
SHARE ARTICLE



ਨਵੀਂ ਦਿੱਲੀ, 29 ਅਗੱਸਤ: ਭਾਰਤੀ ਟੀਮ  ਦੇ ਸਾਬਕਾ ਬੱਲੇਬਾਜ਼ ਅਤੇ ਹੁਣ ਕੁਮੈਂਟੇਟਰ ਵਰਿੰਦਰ ਸਹਿਵਾਗ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜਨਮ ਦਿਨ 'ਤੇ ਲਗਾਤਾਰ ਕਈ ਟਵੀਟ ਕੀਤੇ। ਧਿਆਨ ਚੰਦ ਦੇ ਜਨਮ ਦਿਨ ਦੇ ਦਿਨ ਹੀ ਦੇਸ਼ 'ਚ ਖੇਡ ਪੁਰਸਕਾਰ ਦਿਤੇ ਜਾਂਦੇ ਹਨ ਅਤੇ ਰਾਸ਼ਟਰੀ ਖੇਡ ਦਿਵਸ ਦੇ ਤੌਰ 'ਤੇ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਸਹਿਵਾਗ ਨੇ ਇਕੱਠਿਆਂ ਕਈ ਟਵੀਟ ਕਰ ਕੇ ਖੇਡ, ਯੋਗਦਾਨ ਅਤੇ ਰਾਸ਼ਟਰਪ੍ਰੇਮ ਨੂੰ ਪ੍ਰੇਰਨਾ ਦਸਿਆ।
ਧਿਆਨ ਚੰਦ ਨਾਲ ਜੁੜੇ ਕੁੱਝ ਕਿੱਸਿਆਂ ਦੇ ਨਾਲ ਹੀ ਵਰਿੰਦਰ ਸਹਿਵਾਗ ਨੇ ਇਕ ਟਵੀਟ 'ਚ ਲਿਖਿਆ, ''ਇਸ ਦੇਸ਼ ਦੇ ਹਰ ਬੱਚੇ ਨੂੰ ਮਹਾਨ ਮੇਜਰ ਧਿਆਨ ਚੰਦ ਬਾਰੇ 'ਚ ਪਤਾ ਹੋਣਾ ਚਾਹੀਦਾ ਹੈ। 16 ਸਾਲ ਦੀ ਉਮਰ 'ਚ ਉਹ ਭਾਰਤੀ ਫ਼ੌਜ 'ਚ ਸ਼ਾਮਲ ਹੋਏ ਸਨ ਜੋ 1956 'ਚ ਰਿਟਾਇਰ ਹੋਏ।'' ਸਹਿਵਾਗ ਨੇ ਧਿਆਨ ਚੰਦ ਦੇ ਹਿਟਲਰ ਅਤੇ ਬਰਲਿਨ ਉਲੰਪਿਕ ਨਾਲ ਜੁੜੇ ਕੁੱਝ ਕਿੱਸੇ ਵੀ ਟਵੀਟ ਕੀਤੇ।
ਹਾਕੀ ਦੇ ਜਾਦੂਗਰ ਬਾਰੇ ਮਹਾਨ ਕ੍ਰਿਕਟਰ ਸਰ ਡਾਨ ਬ੍ਰਾਡਮੈਨ ਦੀ ਗੱਲ ਵੀ ਸਹਿਵਾਗ ਨੇ ਟਵੀਟ ਕੀਤੀ। ਨਜਫ਼ਗੜ੍ਹ ਦੇ ਨਵਾਬ ਨੇ ਟਵੀਟ ਕੀਤਾ, ''ਸਰ ਡਾਨ ਬ੍ਰਾਡਮੈਨ ਨੇ ਧਿਆਨ ਚੰਦ ਨੂੰ ਦੇਖ ਕੇ ਇਕ ਵਾਰ ਕਿਹਾ ਸੀ- ਤੁਸੀਂ ਇੰਝ ਗੋਲ ਕਰਦੇ ਹੋ ਜਿਵੇਂ ਕ੍ਰਿਕਟ 'ਚ ਦੌੜਾਂ ਬਣਾਈਆਂ ਜਾਂਦੀਆਂ ਹਨ। ਅਜਿਹੇ ਮਹਾਨ ਲੋਕਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੀਦਾ ਹੈ ਅਤੇ ਸੈਲੀਬ੍ਰੇਟ ਕਰਨਾ ਚਾਹੀਦਾ ਹੈ।'' (ਏਜੰਸੀ)
ਇਸ ਦੌਰਾਨ ਸਹਿਵਾਗ ਨੇ ਕਈ ਯੂਜ਼ਰਜ਼ ਦੇ ਟਵੀਟ ਵੀ ਰੀਟਵੀਟ ਕੀਤੇ। ਉਨ੍ਹਾਂ ਇਕ ਹੋਰ ਟਵੀਟ 'ਤੇ ਉਸ ਕਿੱਸੇ ਦਾ ਜ਼ਿਕਰ ਕੀਤਾ ਜਦੋਂ ਧਿਆਨ ਚੰਦ ਨੇ ਹਿਟਲਰ ਨੂੰ ਸਲਾਮੀ ਦੇਣ ਤੋਂ ਇਨਕਾਰ ਕਰ ਦਿਤਾ ਸੀ। ਜ਼ਿਕਰਯੋਗ ਹੈ ਕਿ 1936 ਉਲੰਪਿਕ ਦਾ ਆਯੋਜਨ ਬਰਲਿਨ 'ਚ ਹੋਇਆ ਸੀ ਅਤੇ ਧਿਆਨ ਚੰਦ ਨੇ ਭਾਰਤੀ ਦਲ ਦੀ ਨੁਮਾਇੰਦਗੀ ਕੀਤੀ ਸੀ।  (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement