ਮੁੱਕੇਬਾਜ਼ ਗੌਰਵ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਤਮਗ਼ਾ ਪੱਕਾ ਕੀਤਾ
Published : Aug 30, 2017, 10:36 pm IST
Updated : Aug 30, 2017, 5:07 pm IST
SHARE ARTICLE

ਹੈਂਬਰਗ, 30 ਅਗੱਸਤ: ਸਰੀਰਕ ਸਮਸਿਆਵਾਂ ਅਤੇ ਕਰੀਬੀ ਮੁਕਾਬਲੇ ਹਾਰਨ ਤੋਂ ਬਾਅਦ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਤੋਂ ਪਹਿਲਾਂ ਗੌਰਵ ਬਿਧੁੜੀ ਦਾ ਆਤਮਵਿਸ਼ਵਾਸ ਟੁਟਿਆ ਹੋਇਆ ਸੀ ਪਰ ਭਾਰਤ ਲਈ ਇਹ ਤਮਗ਼ਾ ਪੱਕਾ ਕਰ ਕੇ ਉਹ ਖੇਡ ਕਰੀਅਰ ਨੂੰ ਸੰਜੀਵਨੀ ਮਿਲ ਗਈ ਹੈ।
ਜੁਲਾਈ ਦੇ ਅੰਤ ਤਕ ਗੌਰਵ ਭਾਰਤੀ ਟੀਮ ਦਾ ਹਿਸਾ ਨਹੀਂ ਸੀ ਪਰ ਫਿਰ ਏਸ਼ੀਆਈ ਚੈਂਪੀਅਨਸ਼ਿਪ ਮੁੱਕੇਬਾਜ਼ੀ ਸੰਘ ਨੇ ਉਨ੍ਹਾਂ ਨੂੰ ਵਾਈਲਡ ਕਾਰਡ ਦਿਤਾ। ਮੁਕਾਬਲੇ ਤੋਂ ਬਾਅਦ ਗੌਰਵ ਨੇ ਕਿਹਾ ਕਿ ਜਦੋਂ ਮੈਨੂੰ ਵਾਈਲਡ ਕਾਰਡ ਬਾਰੇ ਪਤਾ ਲਗਾ ਤਾਂ ਮੈਂ ਹਰੇਕ ਕੋਚ ਨੂੰ ਪੁਛਦਾ ਰਿਹਾ ਕਿ ਕੀ ਇਹ ਸੱਚ ਹੈ। ਮੈਂ ਸਭ ਨੂੰ ਪੁਛਿਆ ਅਤੇ ਸੱਭ ਨੇ ਜਦੋਂ ਕਹਿ ਦਿਤਾ ਕਿ ਹਾਂ ਇਹ ਸੱਚ ਹੈ ਤਾਂ ਹੀ ਮੈਂ ਚੈਨ ਦੀ ਸਾਹ ਲਈ। ਦਿੱਲੀ ਦਾ ਇਹ ਮੁੱਕੇਬਾਜ਼ ਖੇਡ ਦੀ ਦੁਨੀਆ 'ਚ ਚਰਚਾ ਦਾ ਵਿਸ਼ਾ ਸੀ ਕਿਉਂ ਕਿ ਹਰ ਟੂਰਨਾਮੈਂਟ 'ਚ ਕੁਆਟਰ ਫ਼ਾਈਨਲ ਤੋਂ ਬਾਹਰ ਹੋਣ ਦਾ ਉਸ ਦਾ ਰਿਕਾਰਡ ਹੋ ਗਿਆ ਸੀ। ਤਾਸ਼ਕੰਦ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਦੋ ਵਾਰ ਉਹ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰਨ ਦਾ ਮੌਕਾ ਖੁੰਝਿਆ।
ਉਸ ਨੇ ਕਿਹਾ ਕਿ ਮੈਂ ਹਰ ਟੂਰਨਾਮੈਂਟ 'ਚ ਕੁਆਟਰ ਫ਼ਾਈਨਲ 'ਚ ਹਾਰ ਗਿਆ। ਇਥੇ ਵੀ ਕੁਆਟਰ ਫ਼ਾਈਨਲ ਤਕ ਪਹੁੰਚ ਗਿਆ ਤਾਂ ਨਾਕਰਾਤਮਕ ਸੋਚ ਮੇਰੇ 'ਤੇ ਭਾਰੂ ਹੋਣ ਲੱਗੀ ਕਿ ਕਿਤੇ ਫਿਰ ਅਜਿਹਾ ਹੀ ਨਾ ਹੋ ਜਾਵੇ ਪਰ ਫਿਰ ਮੈਨੂੰ ਲਗਿਆ ਕਿ ਮੈਂ ਇਹ ਮਿਥ ਤੋੜ ਸਕਦਾ ਹਾਂ। ਉਸ ਨੇ ਕਿਹਾ ਕਿ ਇਕ ਖਿਡਾਰੀ ਲਈ ਦਿਮਾਗ 'ਤੇ ਕਾਬੂ ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ। ਮੇਰੇ ਦਿਮਾਗ 'ਚ ਵੀ ਹਰ ਤਰ੍ਹਾਂ ਦੇ ਵਿਚਾਰ ਆ ਰਹੇ ਸਨ। ਗੌਰਵ ਜੇਕਰ ਕੱਲ੍ਹ ਸੈਮੀਫ਼ਾਈਨਲ ਜਿੱਤ ਜਾਂਦਾ ਹੈ ਤਾਂ ਕਾਂਸੀ ਤੋਂ ਬੇਹਤਰ ਤਮਗ਼ਾ ਜਿੱਤਣ ਵਾਲਾ ਇਕਲੌਤਾ ਭਾਰਤੀ ਮੁੱਕੇਬਾਜ਼ ਹੋਵੇਗਾ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement