ਪੰਜਾਬ ਦੇ ਇਸ ਪਿੰਡ 'ਤੇ ਦੁਨੀਆਂ ਕਰਦੀ ਮਾਣ, ਕਾਰਨ ਜਾਣ ਰਹਿ ਜਾਓਗੇ ਦੰਗ
Published : Sep 4, 2017, 5:34 pm IST
Updated : Sep 4, 2017, 12:04 pm IST
SHARE ARTICLE

(ਪਨੇਸਰ ਹਰਿੰਦਰ) - ਸੰਸਾਰਪੁਰ। ਇਹ ਪਿੰਡ ਦਾ ਨਾਂਅ ਸੁਣਦਿਆਂ ਹੀ ਕੰਨਾਂ ਵਿੱਚ ਖਿੱਦੋ ਖੂੰਡੀ ਦੀ ਗੂੰਜ ਸੁਣਾਈ ਦੇਣ ਲੱਗਦੀ ਹੈ। ਜਾਣਿਆ ਪਹਿਚਾਣਿਆ ਨਾਂਅ ਹੈ। ਓਹੀ ਪਿੰਡ ਹੈ ਇਹ ਜਿਸਨੇ ਖੇਡ ਜਗਤ ਨੂੰ 14 ਓਲੰਪੀਅਨ ਖਿਡਾਰੀ ਦਿੱਤੇ। ਅੱਜ ਤੋਂ 100 ਸਾਲ ਪਹਿਲਾਂ ਇੱਥੋਂ ਦਾ ਸੂਬੇਦਾਰ ਠਾਕੁਰ ਸਿੰਘ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਨਾਲ ਨਿਊਜ਼ੀਲੈਂਡ ਵਿਖੇ ਖੇਡਿਆ ਸੀ। 

ਉਸ ਸਮੇਂ ਤੋਂ ਹਾਕੀ ਸੰਸਾਰਪੁਰੀਆਂ ਦੇ ਖੂਨ 'ਚ ਰਚ ਗਈ। ਇਹ ਉਹਨਾਂ ਦਾ ਧਰਮ ਬਣ ਗਈ। ਹੁਣ ਇਹ ਲੱਗਦਾ ਹੈ ਕਿ ਜੇਕਰ ਕਿਸੇ ਸੰਸਾਰਪੁਰੀਏ ਨੂੰ ਹਾਕੀ ਖੇਡਣੀ ਨਾ ਆਉਂਦੀ ਹੋਵੇ ਤਾਂ ਲੱਗਦਾ ਹੈ ਕਿ ਉਹ ਉਸ ਪਿੰਡ ਵਿੱਚ ਜੰਮਿਆ ਹੀ ਨਹੀਂ। ਇਹ ਅਸੀਂ ਕਹਿ ਸਕਦੇ ਹਾਂ ਕਿ ਸੰਸਾਰਪੁਰ ਵਿੱਚ ਮਾਵਾਂ ਆਪਣੇ ਪੁੱਤਾਂ ਨੂੰ ਹਾਕੀ ਦੀ ਗੁੜ੍ਹਤੀ ਦਿੰਦੀਆਂ ਨੇ।   

ਸੰਸਾਰਪੁਰ ਨੂੰ ਮਾਣ ਪ੍ਰਾਪਤ ਹੈ ਕਿ ਇਸਨੇ ਸਾਡੇ ਦੇਸ਼ ਨੂੰ ਸਭ ਤੋਂ ਵੱਧ ਓਲੰਪੀਅਨ ਦਿੱਤੇ ਹਨ। ਇੱਥੋਂ ਦੇ ਜੰਮਪਲ 14 ਹਾਕੀ ਖਿਡਾਰੀ ਭਾਰਤ ਦੇ ਨਾਲ ਨਾਲ ਕੀਨੀਆ ਅਤੇ ਕੈਨੇਡਾ ਦੀ ਵੀ ਨੁਮਾਇੰਦਗੀ ਵੀ ਕਰ ਚੁੱਕੇ ਹਨ। ਸੰਸਾਰਪੁਰ ਨੂੰ ਦੇਸ਼ ਦੀ ਹਾਕੀ ਦੀ ਨਰਸਰੀ ਕਿਹਾ ਜਾਂਦਾ ਰਿਹਾ ਹੈ। ਹਾਕੀ ਦੇ ਜਾਦੂਗਰ ਧਿਆਨ ਚੰਦ ਨੇ ਵੀ ਸੰਸਾਰਪੁਰ ਨੂੰ 'ਹਾਕੀ ਦੇ ਮੱਕੇ' ਦਾ ਨਾਂਅ ਦੇ ਕੇ ਨਿਵਾਜ਼ਿਆ। 

ਇੱਥੋਂ ਦੇ ਪੁਰਾਣੇ ਸਮਿਆਂ ਦੇ ਹਾਕੀ ਖਿਡਾਰੀਆਂ ਨੇ ਮੁਢਲੀਆਂ ਸਹੂਲਤਾਂ ਤੋਂ ਬਿਨਾ ਲੀਰਾਂ ਦੀਆਂ ਗੇਂਦਾਂ ਅਤੇ ਦਰੱਖਤਾਂ ਦੀਆਂ ਟਾਹਣੀਆਂ ਨਾਲ ਹਾਕੀਆਂ ਬਣਾ ਹਾਕੀ ਦੇ ਗਰਾਊਂਡਾਂ ਵਿੱਚ ਅਜਿਹੇ ਸਿਰਲੇਖ ਆਪਣੇ ਨਾਂਅ ਕਰ ਲਏ ਜਿਹਨਾਂ ਨੂੰ ਦੁਹਰਾਉਣਾ ਸਮੇਂ ਦੇ ਵੀ ਵੱਸ ਵਿੱਚ ਨਹੀਂ। 

ਦਿਲਚਸਪ ਗੱਲ ਇਹ ਹੈ ਕਿ ਇਹ ਸਾਰੇ ਵੱਡੇ ਹਾਕੀ ਖਿਡਾਰੀਆਂ ਦਾ ਗੋਤ 'ਕੁਲਾਰ' ਹੈ ਅਤੇ ਸਾਰੇ ਗੁਆਂਢੀ ਵੀ ਹਨ। ਸੰਸਾਰਪੁਰ ਦਾ ਨਾਂਅ ਇਤਿਹਾਸ ਵਿੱਚ ਐਸਾ ਦਿਨ ਵੀ ਦਰਜ ਕਰਨ ਵਿੱਚ ਸਫਲ ਰਿਹਾ ਜਦੋਂ 1968 ਦੀਆਂ ਮੈਕਸੀਕੋ ਓਲੰਪਿਕ ਖੇਡਾਂ ਵਿੱਚ ਸੰਸਾਰਪੁਰ ਦੇ 7 ਖਿਡਾਰੀ ਸੀ ਜਿਹਨਾਂ ਵਿੱਚ 5 ਭਾਰਤ ਅਤੇ 2 ਕੀਨੀਆ ਵੱਲੋਂ ਖੇਡ ਰਹੇ ਸੀ। ਸੰਸਾਰਪੁਰ ਦੇ ਖਿਡਾਰੀਆਂ ਨੇ 8 ਸੋਨ, 1 ਚਾਂਦੀ ਅਤੇ 6 ਕਾਂਸੀ ਤਗਮੇ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਝੋਲੀ ਪਾਏ ਅਤੇ ਏਸ਼ੀਅਨ ਗੇਮਾਂ ਵਿੱਚ ਵੀ 4 ਸੋਨ ਅਤੇ 8 ਚਾਂਦੀ ਦੇ ਤਗਮੇ ਦੇਸ਼ ਦੇ ਨਾਂਅ ਕੀਤੇ। ਸੰਸਾਰਪੁਰ ਦੇ ਪੰਜ ਖਿਡਾਰੀ ਦੇਸ਼ ਦਾ ਵੱਕਾਰੀ ਅਰਜੁਨ ਅਵਾਰਡ ਜਿੱਤ ਚੁੱਕੇ ਹਨ।   

ਸੰਸਾਰਪੁਰ ਦੀ ਬਰਾਬਰੀ ਲਈ ਜੇਕਰ ਕੋਈ ਜ਼ਿਕਰ ਕਰ ਸਕਦੇ ਹਾਂ ਤਾਂ ਉਹ ਸਿਰਫ ਐਕੁਆਡੋਰ ਦਾ 'ਐਲ ਚੋਟਾ' ਪਿੰਡ ਹੈ ਜਿਸਨੇ ਆਪਣੇ ਦੇਸ਼ ਦੀ ਟੀਮ ਨੂੰ ਫੁਟਬਾਲ ਖਿਡਾਰੀ ਦਿੱਤੇ ਹਨ ਪਰ ਉਸ ਮਾਮਲੇ 'ਚ ਵੀ ਇਸਦੇ 7 ਖਿਡਾਰੀਆਂ ਦੀ ਗਿਣਤੀ ਸੰਸਾਰਪੁਰ ਦੇ 14 ਦੇ ਸਾਹਮਣੇ ਬੌਨੀ ਰਹਿ ਜਾਂਦੀ ਹੈ।

ਇੱਕ ਲੰਮਾ ਸਮਾਂ ਬੀਤ ਚੁੱਕਿਆ ਹੈ ਕਿ ਨਾ ਤਾਂ ਸੰਸਾਰਪੁਰ ਦਾ ਕੋਈ ਖਿਡਾਰੀ ਕੋਈ ਉਸ ਲਾਸਾਨੀ ਇਤਿਹਾਸ ਦਾ ਵਾਰਿਸ ਬਣ ਖੇਡ ਮੈਦਾਨ ਵਿੱਚ ਨਿੱਤਰਿਆ ਅਤੇ ਨਾ ਹੀ ਨੇੜਲੇ ਭਵਿੱਖ ਵਿੱਚ ਇਤਿਹਾਸ ਦਾ ਕੋਈ ਅਜਿਹਾ ਦੁਹਰਾਉ ਦਿਖਾਈ ਦੇ ਰਿਹਾ ਹੈ। ਜਿੱਥੇ ਸਮੇਂ ਦੇ ਫੇਰਬਦਲ ਨੇ ਕੌਮੀ ਖੇਡ ਹਾਕੀ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਉੱਥੇ ਹੀ ਇੱਕੋ ਸਮੇਂ ਦੋ ਦੋ ਦੇਸ਼ਾਂ ਦੀਆਂ ਟੀਮਾਂ ਲਈ ਖੇਡਣ ਵਾਲੇ ਸੰਸਾਰਪੁਰ ਦੇ ਖਿਡਾਰੀਆਂ ਦੇ ਨਾਂਅ ਦੀ ਗੂੰਜ ਵੀ ਹੌਲੀ ਹੌਲੀ ਮੱਧਮ ਹੋਣ ਲੱਗੀ। 

ਇਸ ਮਸਲੇ ਦਾ ਆਧਾਰ ਜਿੱਥੇ ਨਸ਼ੇ ਦੇ ਵਧਦੇ ਪਸਾਰ ਨੂੰ ਮੰਨਿਆ ਜਾਂਦਾ ਹੈ ਉੱਥੇ ਹੀ ਸਰਕਾਰੀ ਤੌਰ 'ਤੇ ਅਣਦੇਖੀ ਵੀ ਹਾਕੀ ਪ੍ਰਤੀ ਘਟਦੀ ਦਿਲਸਚਸਪੀ ਲਈ ਜ਼ਿੰਮੇਵਾਰ ਮੰਨੀ ਜਾਂਦੀ ਹੈ। ਜੇਕਰ ਚਿੰਤਨ ਕਰੀਏ ਤਾਂ ਅਹਿਸਾਸ ਹੁੰਦਾ ਹੈ ਨਸ਼ੇ ਦੇ ਛੇਵੇਂ ਦਰਿਆ ਨੇ ਸਾਡੇ ਇਤਿਹਾਸ ਵਰਤਮਾਨ ਅਤੇ ਭਵਿੱਖ ਦਾ ਆਪਸੀ ਨਾਤਾ ਵੀ ਜਿਵੇਂ ਤੋੜ ਦਿੱਤਾ ਹੈ। 

ਸੰਸਾਰਪੁਰ ਅਤੇ ਇਸਦੇ ਜਾਏ ਹਾਕੀ ਖਿਡਾਰੀਆਂ ਦੇ ਇਸ ਲਾਸਾਨੀ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨਾਲ ਬਣੀ ਇੱਕ ਫਿਲਮ ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ। 'ਖਿੱਦੋ ਖੂੰਡੀ' ਨਾਂਅ ਦੀ ਇਸ ਫਿਲਮ ਵਿੱਚ ਸੰਸਾਰਪੁਰ ਦੇ ਖਿਡਾਰੀਆਂ ਦੁਆਰਾ ਸੰਸਾਰ ਵਿੱਚ ਸਿਰਜਿਆ ਹਾਕੀ ਦਾ ਸੁਨਹਿਰੀ ਯੁਗ ਨਵੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।   

ਸੰਸਾਰਪੁਰ ਦੇ ਜਾਇਆਂ ਨੇ ਪੰਜਾਬ ਅਤੇ ਦੇਸ਼ ਨੂੰ ਅਣਮੁੱਲੇ ਇਤਿਹਾਸ ਨਾਲ ਨਿਵਾਜ਼ਿਆ ਹੈ। ਭਾਰਤ ਨੂੰ ਹਾਕੀ ਦਾ ਸੁਨਹਿਰੀ ਯੁਗ ਦੇਣ ਲਈ ਸਾਡਾ ਦੇਸ਼ ਸੰਸਾਰਪੁਰ ਅਤੇ ਇਸਦੇ ਦਿੱਤੇ ਮਹਾਨ ਖਿਡਾਰੀਆਂ ਦਾ ਸਦਾ ਰਿਣੀ ਰਹੇਗਾ।


SHARE ARTICLE
Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement