ਸਚਿਨ ਦੀ ਜਰਸੀ ਨੰਬਰ ਪਹਿਨਣ 'ਤੇ ਸ਼ਾਰਦੁਲ ਠਾਕੁਰ 'ਤੇ ਭੜਕੇ ਪ੍ਰਸ਼ੰਸਕ
Published : Sep 2, 2017, 4:13 pm IST
Updated : Sep 2, 2017, 10:43 am IST
SHARE ARTICLE

ਕੋਲੰਬੋ: ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ 10 ਨੰਬਰ ਦੀ ਜਰਸੀ ਦਾ ਕਾਫੀ ਕ੍ਰੇਜ਼ ਹੈ। ਇਸ ਦੀ ਵਜ੍ਹਾ ਵੀ ਖਾਸ ਹੈ, ਕਿਉਂਕਿ ਦਹਾਕਿਆਂ ਤੱਕ ਪ੍ਰਸ਼ੰਸਕਾਂ ਨੂੰ ਇਸ ਜਰਸੀ 'ਚ ਸਚਿਨ ਤੇਂਦੁਲਕਰ ਨੂੰ ਦੇਖਣ ਦੀ ਆਦਤ ਹੈ। ਵੀਰਵਾਰ ਨੂੰ ਸ਼੍ਰੀਲੰਕਾ ਦੇ ਖਿਲਾਫ ਟੀਮ 'ਚ ਡੈਬਿਊ ਕਰਨ ਵਾਲੇ ਸ਼ਾਰਦੁਲ ਠਾਕੁਰ 10 ਨੰਬਰ ਦੀ ਜਰਸੀ ਪਾ ਕੇ ਮੈਦਾਨ 'ਤੇ ਉਤਰੇ।

ਇਸ ਤੋਂ ਬਾਅਦ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਪ੍ਰਸ਼ੰਸਕ ਨਾਰਾਜ਼ ਹੋ ਗਏ ਅਤੇ ਟਵਿੱਟਰ 'ਤੇ ਉਨ੍ਹਾਂ ਨੂੰ ਟ੍ਰੋਲ ਕਰਨ ਲੱਗੇ। ਕੁੱਝ ਪ੍ਰਸ਼ੰਸਕਾਂ ਨੇ ਸ਼ਾਰਦੁਲ ਠਾਕੁਰ ਵੱਲੋਂ 10 ਨੰਬਰ ਦੀ ਜਰਸੀ ਪਾਉਣ 'ਤੇ ਨਾਰਾਜ਼ਗੀ ਜਤਾਈ, ਤਾਂ ਕਿਸੇ ਨੇ ਕਿਹਾ ਕਿ ਸਚਿਨ ਤੋਂ ਇਲਾਵਾ ਕਿਸੇ ਹੋਰ ਨੂੰ ਇਹ ਹੱਕ ਨਹੀਂ ਮਿਲਣਾ ਚਾਹੀਦਾ। ਕੁੱਝ ਪ੍ਰਸ਼ੰਸਕਾਂ ਨੇ ਤਾਂ ਇਹ ਵੀ ਕਿਹਾ ਕਿ 10 ਨੰਬਰ ਦੀ ਜਰਸੀ ਨੂੰ ਰਿਟਾਇਰ ਕਰ ਦੇਣਾ ਚਾਹੀਦਾ ਹੈ, ਤਾਂ ਜੋ ਕੋਈ ਹੋਰ ਖਿਡਾਰੀ ਇਸ ਨੂੰ ਨਾ ਪਾ ਸਕੇ।

ਸਚਿਨ ਦੇ ਇੱਕ ਪ੍ਰਸ਼ੰਸਕ ਨੇ ਟਵੀਟ ਕੀਤਾ ਕਿ ਨੰਬਰ 10 ਦੀ ਜਰਸੀ ਸਿਰਫ ਸਚਿਨ ਦੀ ਹੈ। ਇੱਕ ਹੋਰ ਫੈਨ ਨੇ ਟਵੀਟ ਕੀਤਾ ਕਿ ਨੰਬਰ 10 ਦੀ ਜਰਸੀ ਸਿਰਫ ਇੱਕ ਜਰਸੀ ਨਹੀਂ ਹੈ। ਇਸ ਨਾਲ ਬਹੁਤਿਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਸ਼ਾਰਦੁਲ ਦੀ ਆਲੋਚਨਾ ਕਰਨਾ ਠੀਕ ਨਹੀਂ

ਹਰਭਜਨ ਨੇ ਸ਼ਾਰਦੁਲ ਦੇ ਬਚਾਅ 'ਚ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਵਧੀਆ ਖੇਡਣ ਅਤੇ ਭਾਰਤ ਲਈ ਮੈਚ ਜਿੱਤਣ ਲਈ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ, ਜਿਵੇਂ ਤੇਂਦੁਲਕਰ ਕਰਦੇ ਰਹੇ ਹਨ। ਸ਼ਾਰਦੁਲ ਦੀ ਇਸ ਲਈ ਆਲੋਚਨਾ ਕਰਨਾ ਠੀਕ ਨਹੀਂ ਹੈ। ਉਨ੍ਹਾਂ ਨੂੰ ਬੇਫਜੂਲ ਵਿਵਾਦਾਂ ਵਿੱਚ ਘਸੀਟਿਆ ਜਾ ਰਿਹਾ ਹੈ। ਕੱਲ੍ਹ ਤੁਸੀਂ ਇਹ ਕਹੋਗੇ ਕਿ ਕੋਈ ਵੀਰੇਂਦਰ ਸਹਿਵਾਗ ਦੀ 45 ਨੰਬਰ ਦੀ ਜਰਸੀ ਜਾਂ ਧੋਨੀ ਦੀ 7 ਨੰਬਰ ਦੀ ਜਰਸੀ ਨਾ ਪਾਏ। ਸ਼ਾਰਦੁਲ ਜੇਕਰ ਸਚਿਨ ਨੂੰ ਆਪਣਾ ਆਦਰਸ਼ ਮੰਨਦੇ ਹਨ ਤਾਂ ਫਿਰ ਉਨ੍ਹਾਂ ਦੇ ਨੰਬਰ ਦੀ ਜਰਸੀ ਪਾਉਣਾ ਕੋਈ ਗਲਤ ਨਹੀਂ ਹੈ।

ਸਚਿਨ ਨੂੰ ਵੀ ਨਹੀ ਇਤਰਾਜ਼

ਹਰਭਜਨ ਨੇ ਕਿਹਾ ਕਿ ਜੇਕਰ ਤੁਸੀਂ ਸਚਿਨ ਤੋਂ ਪੁੱਛੋਗੇ ਤਾਂ ਉਨ੍ਹਾਂ ਨੂੰ ਵੀ ਇਸਤੋਂ ਕੋਈ ਇਤਰਾਜ਼ ਨਹੀਂ ਹੋਵੇਗਾ ਕਿ ਕੋਈ ਹੋਰ ਇਸ ਨੰਬਰ ਦੀ ਜਰਸੀ ਪਾ ਰਿਹਾ ਹੈ। ਉਨ੍ਹਾਂ ਨੇ ਕਿਹਾ , ਅਸੀ ਸਾਰੇ ਸਚਿਨ ਭਾਜੀ ਦੀ ਇੱਜਤ ਕਰਦੇ ਹਾਂ। ਜਦੋਂ ਤੱਕ ਉਹ ਖੇਡੇ ਤੱਦ ਤੱਕ ਕਿਸੇ ਨੇ 10 ਨੰਬਰ ਦੀ ਜਰਸੀ ਨਹੀਂ ਪਾਈ। ਉਹ ਜਰਸੀ ਹਮੇਸ਼ਾ ਜਿੰਦਾ ਰਹੇਗੀ। ਉਸਦੀ ਇੱਜਤ ਸਿਰਫ ਇਸ ਲਈ ਘੱਟ ਨਹੀਂ ਹੋਵੇਗੀ ਕਿ ਕੋਈ ਹੋਰ ਉਸ ਨੰਬਰ ਦੀ ਜਰਸੀ ਪਾ ਲਵੇ। ਇਹ ਤਾਂ ਬੋਰਡ ਦਾ ਫੈਸਲਾ ਹੈ ਕਿ ਉਹ ਇਸ ਨੰਬਰ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ ਅਤੇ ਸਚਿਨ ਤੇਂਦੁਲਕਰ ਨੂੰ ਸਮਰਪਿਤ ਕਰਨਾ ਚਾਹੁੰਦਾ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement