
ਨਿਊਯਾਰਕ, 10
ਸਤੰਬਰ: ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੀ ਚੀਨੀ ਜੋੜੀਦਾਰ ਸ਼ੁਆਈ ਪੇਂਗ ਦੀ ਜੋੜੀ
ਅਮਰੀਕੀ ਓਪਨ ਦੇ ਸੈਮੀਫ਼ਾਈਨਲ 'ਚ ਸਵਿਟਜ਼ਰਲੈਂਡ ਦੀ ਮਾਰਟਿਨਾ ਹਿੰਗਿਸ ਅਤੇ ਚੀਨੀ ਤਾਈਪੇ
ਦੀ ਯੁੰਗ ਚਾਨ ਤੋਂ ਸਿੱਧੇ ਸੈੱਟਾਂ 'ਚ ਹਾਰ ਕੇ ਬਾਹਰ ਹੋ ਗਈਆਂ ਹਨ। ਮਹਿਲਾ ਡਬਲਜ਼ 'ਚ
ਚੌਥੀ ਵੀਰਤਾ ਪ੍ਰਾਪਤ ਸਾਨੀਆ ਅਤੇ ਪੇਂਗ ਨੂੰ ਦੂਸਰੀ ਵੀਰਤਾ ਹਿੰਗਿਸ ਅਤੇ ਚਾਨ ਨੇ 6-4,
6-4 ਨਾਲ ਹਰਾਇਆ। ਦੋਵਾਂ ਹੀ ਸੈਟਾਂ 'ਚ ਸਾਨੀਆ-ਪੇਂਗ ਨੂੰ ਸ਼ੁਰੂਆਤੀ ਵਾਧਾ ਮਿਲਿਆ ਸੀ ਪਰ
ਉਹ ਉੁਨ੍ਹਾਂ ਦਾ ਫ਼ਾਇਦਾ ਨਹੀਂ ਉਠਾ ਸਕੀਆਂ।
ਵਿਰੋਧੀ ਖਿਡਾਰੀਆਂ ਦੀ ਸਰਵਿਸ ਬ੍ਰੇਕ
ਕਰ ਕੇ ਉਨ੍ਹਾਂ ਨੇ ਪਹਿਲੇ ਸੈੱਟ 'ਚ 3-0 ਦਾ ਵਾਧਾ ਪ੍ਰਾਪਤ ਕੀਤਾ ਸੀ ਪਰ ਹਿੰਗਿਸ-ਚਾਨ
ਨੇ ਡਬਲਜ਼ ਬ੍ਰੇਕ ਦੀ ਮਦਦ ਨਾਲ ਸਕੋਰ 3-3 ਬਰਾਬਰ ਕਰਨ ਤੋਂ ਬਾਅਦ 31 ਮਿੰਟ ਤੋਂ ਪਹਿਲੇ
ਸੈੱਟ ਨੂੰ 6-4 ਨਾਲ ਅਪਣੇ ਨਾਮ ਕਰ ਲਿਆ। ਦੂਜੇ ਸੈੱਟ 'ਚ ਵੀ ਸਾਨੀਆ-ਪੇਂਗ ਦੀ ਜੋੜੀ ਕੋਲ
3-1 ਦਾ ਵਾਧਾ ਸੀ, ਜਿਸ ਨੂੰ ਉਨ੍ਹਾਂ ਨੇ ਗਵਾ ਦਿਤਾ ਅਤੇ ਸਿੱਧੇ ਸੈੱਟਾਂ 'ਚ ਮੈਚ ਹਾਰ
ਗਈਆਂ। (ਏਜੰਸੀ)