ਸ਼ਾਰਾਪੋਵਾ ਨੇ ਜਿੱਤ ਨਾਲ ਗ੍ਰੈਂਡਸਲੈਮ 'ਚ ਕੀਤੀ ਵਾਪਸੀ, ਮੁਗੁਰੂਜ਼ਾ ਵੀ ਜਿੱਤੀ
Published : Aug 29, 2017, 10:23 pm IST
Updated : Aug 29, 2017, 4:53 pm IST
SHARE ARTICLE



ਨਿਊਯਾਰਕ, 29 ਅਗੱਸਤ: ਦੁਨੀਆਂ ਦੀ ਸਾਬਕਾ ਨੰਬਰ ਇਕ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਡੋਪਿੰਗ ਕਾਰਨ 15 ਮਹੀਨਿਆਂ ਦੀ ਪਾਬੰਦੀ ਤੋਂ ਬਾਅਦ ਗ੍ਰੈਂਡਸਲੈਮ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਅਮਰੀਕੀ ਓਪਨ ਦੇ ਦੂਜੇ ਦੌਰ 'ਚ ਦੂਜਾ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੂੰ ਹਰਾਇਆ। ਸ਼ਾਰਾਪੋਵਾ ਨੇ ਹਾਲੇਪ ਨੂੰ 6-4, 4-6, 6-3 ਨਾਲ ਹਰਾਇਆ।
ਸ਼ਾਰਾਪੋਵਾ ਨੂੰ ਪਿਛਲੇ ਸਾਲ ਆਸਟ੍ਰੇਲੀਆਈ ਓਪਨ ਦੌਰਾਨ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ। ਪਿਛਲੇ ਸਾਲ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫ਼ਾਈਨਲ 'ਚ ਸੇਰੇਨਾ ਵਿਲੀਅਮਜ਼ ਤੋਂ ਹਾਰਨ ਤੋਂ ਬਾਅਦ ਉਸ ਦਾ ਇਹ ਪਹਿਲਾ ਗ੍ਰੈਂਡਸਲੈਮ ਮੈਚ ਸੀ।
ਹੁਣ ਉਸ ਦਾ ਸਾਹਮਣਾ ਹੰਗਰੀ ਦੀ ਟੀਮੀਆ ਬਾਬੋਸ ਨਾਲ ਹੋਵੇਗਾ। ਹੋਰਨਾਂ ਮੁਕਾਬਲਿਆਂ 'ਚ ਵਿੰਬਲਡਨ ਚੈਂਪੀਅਨ ਸਪੇਨ ਦੀ ਗਰਬਾਈਨ ਮੁਗੁਰੂਜ਼ਾ ਨੇ ਅਮਰੀਕਾ ਦੀ ਵਾਰਵਰਾ ਲੇਪਚੇਂਕੋ ਨੂੰ 6-0, 6-3 ਨਾਲ ਹਰਾਇਆ। ਜਦਕਿ ਬ੍ਰਿਟੇਨ ਦੀ ਸੱਤਵਾਂ ਦਰਜਾ ਪ੍ਰਾਪਤ ਜੋਹਾਨਾ ਕੋਂਟਾ ਨੂੰ ਸਰਬੀਆ ਦੀ 78ਵੀਂ ਰੈਂਕਿੰਗ ਵਾਲੀ ਅਲੈਕਜ਼ੈਂਡਰ ਕਰੂਨਿਚ ਨੇ 4-6, 6-3, 6-4 ਨਾਲ ਹਰਾਇਆ। ਕ੍ਰੋਏਸ਼ੀਆ ਦੀ ਪੰਜਵਾਂ ਦਰਜਾ ਪ੍ਰਾਪਤ ਮਾਰਿਨ ਸਿਲਿਚ ਨੇ ਅਮਰੀਕਾ ਦੀ ਟੇਨਿਸ ਸੈਂਡਗ੍ਰੇਨ ਨੂੰ 6-4, 6-3, 3-6, 6-3 ਨਾਲ ਹਰਾਇਆ। 7 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਵੀਨਸ ਵਿਲੀਅਮਸਨ ਨੇ ਸਲੋਵਾਕੀਆ ਦੀ 135ਵੀਂ ਰੈਂਕਿੰਗ ਵਾਲੀ ਵਿਕਟੋਰੀਆ ਕੁਜਮੋਵਾ ਨੂੰ 6-3, 3-6, 6-2 ਨਾਲ ਹਰਾਇਆ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement