ਸ਼ਾਰਾਪੋਵਾ, ਵੀਨਸ ਤੀਜੇ ਦੌਰ 'ਚ, ਜਵੇਰੇਵ ਬਾਹਰ
Published : Aug 31, 2017, 11:21 pm IST
Updated : Aug 31, 2017, 5:51 pm IST
SHARE ARTICLE



ਨਿਊਯਾਰਕ, 31 ਅਗੱਸਤ: ਚੌਥੇ ਸੀਡ ਐਲੇਕਸਾਂਦਰ ਜਵੇਰੇਵ ਦਾ ਕਰੀਅਰ 'ਚ ਪਹਿਲਾ ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਆਖ਼ਰਕਾਰ ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਰਾਊਂਡ 'ਚ ਹਾਰ ਨਾਲ ਖ਼ਤਮ ਹੋ ਗਿਆ ਪਰ ਰੂਸ ਦੀ ਮਾਰੀਆ ਸ਼ਾਰਾਪੋਵਾ ਅਤੇ ਵੀਨਸ ਵਿਲੀਅਮਜ਼ ਨੇ ਜੇਤੂ ਲੈਅ ਬਰਕਰਾਰ ਰਖਦੇ ਹੋਏ ਮਹਿਲਾ ਸਿੰਗਲ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ।
ਜਰਮਨ ਖਿਡਾਰੀ ਜਵੇਰੇਵ ਨੂੰ ਪੁਰਸ਼ ਸਿੰਗਲ ਦੇ ਪਹਿਲੇ ਦੌਰ ਦੇ ਮੁਕਾਬਲੇ 'ਚ ਬੋਰਨਾ ਕੋਰਿਚ ਨੇ 3-6, 7-5, 7-6, 7-6 ਨਾਲ ਹਰਾ ਕੇ ਬਾਹਰ ਕਰ ਦਿਤਾ। ਇਕ ਸਮੇਂ ਯੂ.ਐੱਸ. ਓਪਨ ਜੂਨੀਅਰ ਦੇ ਸੈਮੀਫ਼ਾਈਨਲ 'ਚ ਜਵੇਰੇਵ ਨੂੰ ਹਰਾ ਕੇ ਸਾਲ 2013 'ਚ ਖ਼ਿਤਾਬ ਜਿੱਤ ਚੁੱਕੇ ਕੋਰਿਚ ਨੇ ਅਪਣੇ ਪੁਰਾਣੇ ਮੁਕਾਬਲੇਬਾਜ਼ ਵਿਰੁਧ ਇਕ ਵਾਰ ਮੁੜ ਬਰਾਬਰੀ ਦੀ ਲੜਾਈ ਲੜੀ।
ਇਸ ਸਾਲ ਮਾਂਟਰੀਅਲ ਓਪਨ ਸਮੇਤ ਪੰਜ ਖ਼ਿਤਾਬ ਜਿੱਤ ਚੁੱਕੇ ਜਵੇਰੇਵ ਨੇ ਪਹਿਲਾ ਸੈੱਟ 6-3 ਨਾਲ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਪਰ 61ਵੀਂ ਰੈਂਕਿੰਗ ਦੀ ਕੋਰਿਚ ਨੇ ਬਾਕੀ ਦੇ ਤਿੰਨਾਂ ਸੈੱਟਾਂ ਨੂੰ ਕਰੀਬੀ ਨਾਲ ਜਿਤਿਆ ਜਿਸ 'ਚ ਆਖ਼ਰੀ ਦੋ ਸੈੱਟ ਉਨ੍ਹਾਂ ਨੇ ਟਾਈਬ੍ਰੇਕ 'ਚ ਜਿੱਤੇ ਅਤੇ ਜਵੇਰੇਵ ਕੋਰਟ 'ਤੇ ਰੈਕੇਟ ਮਾਰਦੇ ਰਹਿ ਗਏ। ਮੀਂਹ ਕਾਰਨ ਇਕ ਦਿਨ ਪਹਿਲੇ ਰੱਦ ਹੋਏ ਪਹਿਲੇ ਦੌਰ ਦੇ ਮਹਿਲਾ ਅਤੇ ਪੁਰਸ਼ ਸਿੰਗਲ ਦੇ ਮੈਚਾਂ ਅਤੇ ਦੂਜੇ ਦੌਰ ਦੇ ਮੈਚਾਂ ਨੂੰ ਵੀ ਪੂਰਾ ਕਰਾਇਆ ਗਿਆ।
ਮੀਂਹ ਨਾਲ ਬੁਧਵਾਰ ਨੂੰ ਲਗਭਗ 55 ਮੈਚ ਰੱਦ ਰਹੇ ਸਨ। ਮਹਿਲਾ ਸਿੰਗਲ 'ਚ ਦੋ ਵੱਡੀਆਂ ਖਿਡਾਰਨਾਂ ਨੌਵੀਂ ਸੀਡ ਅਮਰੀਕਾ ਦੀ ਵੀਨਸ ਨੇ ਵੀ ਫ੍ਰਾਂਸ ਦੀ ਓਸ਼ਨ ਡੋਡਿਨ ਨੂੰ 7-5, 6-4 ਨਾਲ ਜਦਕਿ ਵਾਈਲਡ ਕਾਰਡ ਧਾਰਕ ਰੂਸੀ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਹੰਗਰੀ ਦੀ ਟਿਮੀਆ ਬਾਬੋਸ ਨੂੰ 6-7, 6-4, 6-1 ਨਾਲ ਹਰਾ ਕੇ ਤੀਜੇ ਦੌਰ 'ਚ ਥਾਂ ਬਣਾ ਲਈ।  (ਏਐਫ਼ਪੀ)

SHARE ARTICLE
Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement