ਸੰਤੋਸ਼ ਕੁਮਾਰ ਨੇ ਰੀਕਾਰਡ ਨਾਲ ਜਿਤਿਆ ਸੋਨ ਤਮਗ਼ਾ
Published : Sep 28, 2017, 11:06 pm IST
Updated : Sep 28, 2017, 5:36 pm IST
SHARE ARTICLE

ਚੇਨਈ, 28 ਸਤੰਬਰ : ਤਾਮਿਲਨਾਡੂ ਦੇ ਸੰਤੋਸ਼ ਕੁਮਾਰ ਨੇ ਬੁੱਧਵਾਰ ਨੂੰ 57ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਪੁਰਸ਼ਾਂ ਦੀ 400 ਮੀਟਰ ਰੁਕਾਵਟ ਦੌੜ ਮੀਟ ਰੀਕਾਰਡ ਦੇ ਨਾਲ ਜਿੱਤੀ। ਕੁਮਾਰ ਨੇ 50.16 ਸਕਿੰਟ ਦਾ ਸਰਵਸ਼੍ਰੇਸ਼ਠ ਸਮਾਂ ਕੱਢ ਕੇ ਸੋਨ ਤਮਗ਼ਾ ਜਿਤਿਆ। ਉਨ੍ਹਾਂ 2009 'ਚ ਜੋਸੇਫ਼ ਅਬ੍ਰਾਹਮ ਵਲੋਂ 50.26 ਸਕਿੰਟ ਦਾ ਰੀਕਾਰਡ ਵੀ ਤੋੜ ਦਿਤਾ ਹੈ। ਫ਼ੌਜ ਦੇ ਐਥਲੀਟ ਰਾਮਚੰਦਰਨ ਦੂਜੇ ਜਦਕਿ ਉਤਰ ਪ੍ਰਦੇਸ਼ ਦੇ ਆਫ਼ਤਾਬ ਆਲਮ ਤੀਜੇ ਸਥਾਨ 'ਤੇ ਰਹੇ। ਪੁਰਸ਼ਾਂ ਦੇ ਹਾਈ ਜੰਪ ਮੁਕਾਬਲੇ 'ਚ ਰੇਲਵੇ ਦੇ ਸਿਧਾਰਥ ਯਾਦਵ ਅਤੇ ਫ਼ੌਜ ਦੇ ਵੀ. ਭਾਰਤੀ ਨੇ 2.23 ਮੀਟਰ ਦੀ ਦੂਰੀ ਤੈਅ ਕਰ ਕੇ ਰੀਕਾਰਡ ਬਣਾਇਆ। ਦੋਹਾਂ ਨੇ ਪਿਛਲੇ ਸਾਲ ਤੇਜਸਵਿਨੀ ਸ਼ੰਕਰ ਦੇ 2.22 ਮੀਟਰ ਦੀ ਦੂਰੀ ਦੇ ਰੀਕਾਰਡ ਨੂੰ ਤੋੜਿਆ। ਹਾਲਾਂਕਿ ਯਾਦਵ ਨੂੰ ਪਹਿਲਾ ਅਤੇ ਭਾਰਤੀ ਨੂੰ ਦੂਜਾ ਸਥਾਨ ਮਿਲਿਆ।
ਪੋਲ ਵਾਲਟ 'ਚ ਰੇਲਵੇ ਦੇ ਜੇ. ਪ੍ਰੀਤ ਨੇ 5.00 ਮੀਟਰ ਨਾਲ ਸੋਨ ਤਮਗ਼ੇ 'ਤੇ ਕਬਜ਼ਾ ਜਮਾਇਆ। 20 ਕਿਲੋਮੀਟਰ ਚਾਲ 'ਚ ਗਣਪਤੀ (ਫ਼ੌਜ) ਨੇ ਸੋਨ ਤਮਗ਼ਾ ਜਿੱਤਿਆ। ਮਹਿਲਾਵਾਂ ਦੀ 400 ਮੀਟਰ ਰੁਕਾਵਟ 'ਚ ਓ.ਐਨ.ਜੀ.ਸੀ. ਦੀ ਜੌਨਾ ਮੁਮਰੂ ਨੇ ਸੋਨ ਤਮਗ਼ਾ ਜਿਤਿਆ। ਜਦਕਿ ਕਰਨਾਟਕ ਦੀ ਡੀ ਐਸ਼ਵਰਯਾ ਨੇ ਟ੍ਰਿਪਲ ਜੰਪ 'ਚ ਸੋਨ ਤਮਗ਼ਾ ਹਾਸਲ ਕੀਤਾ। ਰੇਲਵੇ ਦੀ ਅਨੁ ਰਾਨੀ ਨੇ 57.90 ਮੀਟਰ ਦੀ ਦੂਰੀ ਦੇ ਨਾਲ ਪਹਿਲੇ ਸਥਾਨ 'ਤੇ ਰਹੀ। (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement