ਸੇਤੁਰਮਨ ਨੇ ਪੋਨੋਮਾਰੀਯੋਵ ਨੂੰ ਹਰਾਇਆ, ਆਨੰਦ ਅਤੇ ਗੁਜਰਾਤੀ ਦੂਜੇ ਦੌਰ ਵਿਚ
Published : Sep 5, 2017, 11:35 pm IST
Updated : Sep 5, 2017, 6:05 pm IST
SHARE ARTICLE

ਟਿਬਿਲਿਸਿ (ਜਾਰਜੀਆ), 5 ਸਤੰਬਰ: ਗ੍ਰੈਂਡਮਾਸਟਰ ਅਤੇ ਸਾਬਕਾ ਏਸ਼ੀਆਹੀ ਚੈਂਪੀਅਨ ਐਸ ਪੀ ਸੇਤੁਰਮਨ ਨੇ ਸਾਬਕਾ ਫਿਡੇ ਚੈਂਪੀਅਨ ਉਕ੍ਰੇਨ ਦੇ ਰੂਸਲਾਨ ਪੋਨੋਮਾਰੀਯੋਵ ਨੂੰ ਹਰਾ ਕੇ ਵਿਸ਼ਵ ਕੱਪ ਸ਼ਤਰੰਜ ਦੇ ਪਹਿਲੇ ਦੌਰ ਵਿਚ ਵੱਡਾ ਉਲਟਫ਼ੇਰ ਕਰ ਦਿਤਾ।
ਪਹਿਲਾ ਗੇਮ ਡਰਾਅ ਰਹਿਣ ਤੋਂ ਬਾਅਦ ਸੇਤੁਰਮਨ ਨੇ ਹਮਲਾਵਰ ਸ਼ਤਰੰਜ ਖੇਡਦੇ ਹੋਏ ਅਪਣੇ ਤੋਂ ਉੱਚੀ ਰੈਂਕਿੰਗ ਵਾਲੇ ਖਿਡਾਰੀ ਨੂੰ ਮਾਤ ਦਿਤੀ। ਇਸ ਦੇ ਨਾਲ ਹੀ ਸੇਤੁਰਮਨ ਹੁਣ ਇਸ ਨਾਕਆਊਟ ਟੂਰਨਾਮੈਂਟ ਦੇ ਦੌਰੇ ਦੌਰ ਵਿਚ ਪਹੁੰਚ ਗਏ ਹਨ।
ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਦੂਜੇ ਦੌਰ ਵਿਚ ਥਾਂ ਬਣਾ ਲਈ। ਉੁਨ੍ਹਾਂ ਨੇ ਮਲੇਸ਼ੀਆ ਦੇ ਅੰਤਰਰਾਸ਼ਟਰਤੀ ਮਾਸਟਰ ਲਿ ਤਿਆਨ ਯਿਓ ਨੂੰ ਹਰਾਇਆ। ਦੂਜੇ ਗੇਮ ਵਿਚ ਉੁਨ੍ਹਾਂ ਕੋਲ ਇਕ ਅੰਕ ਦਾ ਵਾਧਾ ਸੀ ਪਰ ਬਾਅਦ ਵਿਚ ਉੁਨ੍ਹਾਂ ਨੇ ਔਸਤ ਖੇਡ ਦਿਖਾਈ ਜਿਸ ਨਾਲ ਦਬਾਅ ਬਣ ਗਿਆ। ਯਿਓ ਹਾਲਾਂਕਿ ਇਸ ਮੌਕੇ ਦਾ ਫ਼ਾਇਦਾ ਨਹੀਂ ਉਠਾ ਸਕੇ ਅਤੇ ਆਨੰਦ ਨੇ 1.5.0.5. ਨਾਲ ਜਿੱਤ ਦਰਜ ਕੀਤੀ। ਆਨੰਦ, ਦੇ ਸ਼ਸ਼ੀਕਿਰਣ ਅਤੇ ਪੀ ਹਰਿਕ੍ਰਸ਼ਣ ਤੋਂ ਬਾਅਦ 2700 ਈਐਲਓ ਰੇਟਿੰਗ ਕਲੱਬ ਤਕ ਪਹੁੰਚਣ ਵਾਲੇ ਚੌਥੇ ਭਾਰਤੀ ਬਣੇ ਵਿਦਿਤ ਗੁਜਰਾਤੀ ਨੇ ਪਰਾਗਵੇ ਦੇ ਐਨ ਡੇਲਗਾਡੋ ਰਾਮਿਰੇਜ ਨੂੰ 1.5.0.5 ਨਾਲ ਮਾਤ ਦਿਤੀ। ਨੌਜਵਾਨ ਗ੍ਰੈਂਡਮਾਸਟਰ ਮੁਰਲੀ ਕਾਰਤੀਕੇਅਨ ਨੇ ਸਪੇਨ ਦੇ ਫ਼ਰਾਂਸੀਸਕੋ ਵਾਲੇਜੀ ਪੋਂਸ ਨੂੰ ਹਰਾ ਕੇ ਟਾਈਬ੍ਰੇਕਰ ਵਿਚ ਥਾਂ ਬਣਾਈ। ਉਥੇ ਬੀ ਅਧਿਬਾਨ ਵੀ ਟਾਈਬ੍ਰੇਕਰ ਖੇਡਣਗੇ ਜਿਨ੍ਹਾਂ ਨੇ ਵਿਅਤਨਾਮ ਦੇ Âਂਗੁਯੇਨ Âੰਗੋਕ ਨਾਲ ਦੂਜਾ ਡਰਾਅ ਖੇਡਿਆ। (ਪੀਟੀਆਈ)
ਹਰਿਕ੍ਰਸ਼ਣਾ ਨੇ ਫ਼ਿਡੇ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿਚ ਮਿਲੀ ਹਾਰ ਤੋਂ ਉਭਰਦੇ ਹੋਏ ਦੂਜੇ ਗੇਮ ਵਿਚ ਗ੍ਰੈਂਡਮਾਸਟਰ ਯੂਰੀ ਗੋਂਜਾਲੇਸ ਵਿਡਾਲ ਨੂੰ ਹਰਾਇਆ।
ਦੁਨੀਆਂ ਦੇ 20ਵੇਂ ਨੰਬਰ ਦੇ ਖਿਡਾਰੀ ਹਰਿਕ੍ਰਸ਼ਣਾ ਸਫ਼ੈਦ ਮੋਹਰਿਆਂ ਨਾਲ ਖੇਡ ਰਹੇ ਸਨ। ਉੁਨ੍ਹਾਂ ਨੇ ਕਯੂਬਾਈ ਵਿਰੋਧੀ ਦੇ ਹਮਲਾਵਰ ਤੇਵਰਾਂ ਦਾ ਬਾਖ਼ੂਬੀ ਜਵਾਬ ਦਿਤਾ। ਦੋਵਾਂ ਵਿਚਕਾਰ 20ਵੀਂ ਚਾਲ ਤਕ ਮੁਕਾਬਲਾ ਬਰਾਬਰੀ ਦਾ ਸੀ ਪਰ ਇਸ ਤੋਂ ਬਾਅਦ ਵਿਡਾਲ ਨੇ ਗ਼ਲਤੀ ਕੀਤੀ ਅਤੇ ਦਬਾਅ ਵਿਚ ਆ ਗਏ। ਹਰਿਕ੍ਰਸ਼ਣ ਨੇ 41 ਚਾਲਾਂ ਤੋਂ ਬਾਅਦ ਜਿੱਤ ਦਰਜ ਕੀਤੀ।
ਹੁਣ ਉਹ ਟਾਈਬ੍ਰੇਕਰ ਦੌਰ ਵਿਚ ਵਿਡਾਲ ਨਾਲ ਖੇਡਣਗੇ।
ਆਨੰਦ, ਦੇ ਸ਼ਸ਼ੀਕਿਰਣ ਅਤੇ ਪੀ ਹਰਿਕ੍ਰਸ਼ਣ ਤੋਂ ਬਾਅਦ 2700 ਈਐਲਓ ਰੇਟਿੰਗ ਕਲੱਬ ਤਕ ਪਹੁੰਚਣ ਵਾਲੇ ਚੌਥੇ ਭਾਰਤੀ ਬਣੇ ਵਿਦਿਤ ਗੁਜਰਾਤੀ ਨੇ ਪਰਾਗਵੇ ਦੇ ਐਨ ਡੇਲਗਾਡੋ ਰਾਮਿਰੇਜ ਨੂੰ 1.5.0.5 ਨਾਲ ਮਾਤ ਦਿਤੀ। ਨੌਜਵਾਨ ਗ੍ਰੈਂਡਮਾਸਟਰ ਮੁਰਲੀ ਕਾਰਤੀਕੇਅਨ ਨੇ ਸਪੇਨ ਦੇ ਫ਼ਰਾਂਸੀਸਕੋ ਵਾਲੇਜੀ ਪੋਂਸ ਨੂੰ ਹਰਾ ਕੇ ਟਾਈਬ੍ਰੇਕਰ ਵਿਚ ਥਾਂ ਬਣਾਈ। ਉਥੇ ਬੀ ਅਧਿਬਾਨ ਵੀ ਟਾਈਬ੍ਰੇਕਰ ਖੇਡਣਗੇ ਜਿਨ੍ਹਾਂ ਨੇ ਵਿਅਤਨਾਮ ਦੇ Âਂਗੁਯੇਨ Âੰਗੋਕ ਨਾਲ ਦੂਜਾ ਡਰਾਅ ਖੇਡਿਆ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement