ਸੀਰੀਜ ਲਈ ਇੰਡੀਆ ਪਹੁੰਚੀ ਆਸਟ੍ਰੇਲੀਆਈ ਟੀਮ,12 ਨੂੰ ਖੇਡੇਗੀ ਪ੍ਰੈਕਟਿਸ ਮੈਚ
Published : Sep 10, 2017, 1:15 pm IST
Updated : Sep 10, 2017, 7:45 am IST
SHARE ARTICLE

ਭਾਰਤ ਖਿਲਾਫ 17 ਸਤੰਬਰ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ ਖੇਡਣ ਲਈ ਕਪਤਾਨ ਸਟੀਵ ਸਮਿਥ ਸਮੇਤ ਆਸਟ੍ਰੇਲੀਆਈ ਖਿਡਾਰੀਆਂ ਦਾ ਦੂਜਾ ਜਥਾ ਇੱਥੇ ਪਹੁੰਚ ਗਿਆ। ਸਮਿਥ, ਉਪ ਕਪਤਾਨ ਡੇਵਿਡ ਵਾਰਨਰ ਅਤੇ ਟੀਮ ਦੇ ਪੰਜ ਹੋਰ ਖਿਡਾਰੀ ਢਾਕਾ ਤੋਂ ਮੁੰਬਈ ਤੋਂ ਹੁੰਦੇ ਹੋਏ ਅੱਠ ਵਜੇ ਦੇ ਕਰੀਬ ਇੱਥੇ ਪੁੱਜੇ। ਖਿਡਾਰੀ ਸਿੱਧੇ ਟੀਮ ਹੋਟਲ ਰਵਾਨਾ ਹੋ ਗਏ।

ਮੁੱਖ ਕੋਚ ਡੇਰੇਨ ਲੀਮੈਨ ਬੰਗਲਾਦੇਸ਼ ਸੀਰੀਜ ਦੇ ਬਾਅਦ ਆਸਟ੍ਰੇਲੀਆ ਚਲੇ ਗਏ ਅਤੇ ਉਨ੍ਹਾਂ ਦੇ ਸਹਾਇਕ ਡੇਵਿਡ ਸਾਕੇਰ ਭਾਰਤ ਦੇ ਖਿਲਾਫ ਵਨਡੇ ਅਤੇ ਟੀ20 ਮੈਚ ਵਿੱਚ ਟੀਮ ਦੀ ਜ਼ਿੰਮੇਦਾਰੀ ਸੰਭਾਲਣਗੇ।



ਪਹਿਲਾ ਜਥਾ ਆਸਟਰੇਲੀਆ ਤੋਂ ਬੀਤੀ ਰਾਤ ਇੱਥੇ ਪਹੁੰਚਿਆ ਸੀ। ਦੌਰਾ ਕਰਨ ਵਾਲੀ ਆਸਟਰੇਲੀਆਈ ਟੀਮ 12 ਸਤੰਬਰ ਨੂੰ ਗੁਰਕੀਰਤ ਮਾਨ ਦੀ ਅਗਵਾਈ ਵਾਲੀ ਬੋਰਡ ਪ੍ਰਧਾਨ ਏਕਾਦਸ਼ ਦੇ ਖਿਲਾਫ ਅਭਿਆਸ ਮੈਚ ਖੇਡੇਗੀ।

ਆਸਟਰੇਲੀਆਈ ਟੀਮ ਇਸ ਪ੍ਰਕਾਰ ਹੈ: ਸਟੀਵ ਸਮਿਥ ( ਕਪਤਾਨ ) , ਡੇਵਿਡ ਵਾਰਨਰ , ਏਸ਼ਟਨ ਏਗਰ , ਹਿਲਟਨ ਕਾਰਟਰਾਇਟ , ਨਾਥਨ ਕੂਲਟਰ ਨਾਇਲ , ਪੈਟਰਿਕ ਕਿਊਮਿਨਸ , ਜੇਂਸ ਫਾਕਨਰ , ਆਰੋਨ ਫਿੰਚ , ਟਰੇਵਿਸ ਹੇਡ , ਗਲੇਨ ਮੈਕਸਵੇਲ , ਮਾਰਕਸ ਸਟੋਇਨਿਸ , ਮੈਥਿਊ ਵੇਡ ( ਵਿਕੇਟਕੀਪਰ ) , ਏਡਮ ਜੰਪਾ ਅਤੇ ਕੇਨ ਰਿਚਰਡਸਨ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement