ਵਾਈਡ ਗੇਂਦ 'ਤੇ ਧੋਨੀ ਨੇ ਇਸ ਤਰ੍ਹਾਂ ਦਿਵਾਇਆ ਭਾਰਤ ਨੂੰ ਵਿਕਟ, ਵਿਰਾਟ ਨੂੰ ਵੀ ਨਹੀਂ ਸੀ ਪਤਾ
Published : Sep 1, 2017, 10:46 pm IST
Updated : Sep 1, 2017, 5:16 pm IST
SHARE ARTICLE

ਨਵੀਂ ਦਿੱਲੀ, 1 ਸਤੰਬਰ : ਭਾਰਤ ਨੇ ਸ੍ਰੀਲੰਕਾ ਨੂੰ ਚੌਥੇ ਵਨਡੇ ਵਿਚ 168 ਦੌੜਾਂ ਨਾਲ ਹਰਾਉਂਦੇ ਹੋਏ ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿਚ 4-0 ਦੀ ਲੀਡ ਹਾਸਲ ਕਰ ਲਈ ਹੈ। ਇਹ ਮੈਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਧੋਨੀ ਲਈ ਬੇਹੱਦ ਖਾਸ ਸੀ, ਇਹ ਉਨ੍ਹਾਂ ਦੇ ਵਨਡੇ ਕਰੀਅਰ ਦਾ 300ਵਾਂ ਮੈਚ ਸੀ। ਇਸ ਮੈਚ ਵਿਚ ਧੋਨੀ ਨੇ ਇਕ ਵਾਰ ਫਿਰ ਅਪਣੀ ਮੁਹਾਰਤ ਨੂੰ ਸਾਬਤ ਕਰਦਿਆਂ ਵਾਈਡ ਗੇਂਦ 'ਤੇ ਵੀ ਭਾਰਤ ਨੂੰ ਵਿਕਟ ਦਿਵਾ ਦਿਤਾ।
ਇਹ ਕਮਾਲ ਸ੍ਰੀਲੰਕਾ ਦੀ ਪਾਰੀ ਦੌਰਾਨ ਤੀਸਰੇ ਓਵਰ ਵਿਚ ਨਜ਼ਰ ਆਇਆ। ਜਦੋਂ 2.4 ਓਵਰਾਂ ਵਿਚ ਮੇਜ਼ਬਾਨ ਟੀਮ ਦਾ ਸਕੋਰ ਬਿਨਾਂ ਵਿਕਟ ਉੱਤੇ 22 ਦੌੜਾਂ ਸੀ। ਇਸ ਦੌਰਾਨ ਸ਼ਾਰਦੁਲ ਠਾਕੁਰ ਦੀ ਗੇਂਦ 'ਤੇ ਧੋਨੀ ਨੇ ਨਿਰੋਸ਼ਨ ਡਿਕਵੇਲਾ ਦੇ ਆਉਟ ਹੋਣ ਦੀ ਅਪੀਲ ਕੀਤੀ।
ਅੰਪਾਇਰ ਨੇ ਧੋਨੀ ਦੀ ਅਪੀਲ ਨੂੰ ਖਾਰਜ ਕਰ ਦਿਤਾ ਅਤੇ ਲੈੱਗ ਸਾਈਡ ਵਿਚ ਗਈ ਇਸ ਗੇਂਦ ਨੂੰ ਉਨ੍ਹਾਂ ਨੇ ਵਾਈਡ ਕਰਾਰ ਦਿਤਾ। ਪਰ ਧੋਨੀ ਨੂੰ ਅਪਣੇ ਕੰਨਾਂ 'ਤੇ ਪੂਰਾ ਭਰੋਸਾ ਸੀ, ਉਨ੍ਹਾਂ ਨੇ ਵਿਰਾਟ ਨੂੰ ਆਵਾਜ਼ ਆਉਣ ਦੀ ਗੱਲ ਦੱਸੀ। ਇਸ ਦੇ ਬਾਅਦ ਵਿਰਾਟ ਨੇ ਵੀ ਬਿਨ੍ਹਾਂ ਦੇਰ ਕੀਤੇ, ਹੱਥਾਂ ਨਾਲ ਡਿਸੀਜ਼ਨ ਰਿਵਿਊ ਮੰਗ ਲਿਆ।
ਅੰਪਾਇਰ ਨੇ ਜਦੋਂ ਰੀਪਲੇ ਵਿਚ ਵੇਖਿਆ, ਤਾਂ ਇਹ ਸਾਫ਼ ਹੋ ਗਿਆ ਕਿ ਗੇਂਦ ਡਿਕਵੇਲਾ ਦੇ ਬੱਲੇ ਨਾਲ ਲੱਗ ਕੇ ਗਈ ਸੀ। ਇਸ ਦੇ ਬਾਅਦ ਗਰਾਊਂਡ ਅੰਪਾਇਰ ਨੂੰ ਅਪਣਾ ਫ਼ੈਸਲਾ ਬਦਲਨਾ ਪਿਆ ਅਤੇ ਡਿਕਵੇਲਾ (14) ਦੇ ਰੂਪ ਵਿਚ ਸ੍ਰੀਲੰਕਾ ਨੂੰ ਪਹਿਲਾ ਝਟਕਾ ਲੱਗ ਗਿਆ। ਜਿਸ ਦੇ ਬਾਅਦ ਇਕ ਵਾਰ ਫਿਰ ਇਹ ਗੱਲ ਸਾਬਤ ਹੋ ਗਈ ਕਿ ਡੀ.ਆਰ.ਐਸ. (ਡਸੀਜ਼ਨ ਰਵਿਊ ਸਿਸਟਮ) ਦੇ ਮਾਮਲੇ ਵਿਚ ਧੋਨੀ ਦਾ ਕੋਈ ਮੁਕਾਬਲਾ ਨਹੀਂ ਹੈ। ਇਹ ਡੈਬਿਊ ਮੈਚ ਖੇਡ ਰਹੇ ਸ਼ਾਰਦੁਲ ਠਾਕੁਰ ਦੇ ਵਨਡੇ ਕਰੀਅਰ ਦਾ ਪਹਿਲਾ ਵਿਕਟ ਰਿਹਾ। (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement